Latest News & Updates

ਚੰਦਨਵਾਂ ਬੀ.ਬੀ.ਐਸ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਵੂਮੈਨ ਡੇ 2021

ਇਲਾਕੇ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ,ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ,ਮੈਨੇਜਮੈਂਟ ਮੈਂਬਰ ਮਿਸ ਨਿਤਾਸ਼ਾ ਸੈਣੀ ਅਤੇ ਮਿਸ ਨੇਹਾ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਅੰਤਰਰਾਸ਼ਟਰੀ ਵੂਮੇਨ ਡੇ-2021 ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਅੰਤਰਰਾਸ਼ਟਰੀ ਵੂਮੇਨ ਡੇ-2021 ਨਾਲ ਸੰਬੰਧਤ ਵੱਖ-ਵੱਖ ਚਾਰਟ ਬਣਾਏ ਗਏ । ਸਕੂਲ ਅਧਿਆਪਕਾ ਮੈਡਮ ਜਯੋਤੀ ਬਾਂਸਲ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਅੰਤਰਰਾਸ਼ਟਰੀ ਵੂਮੇਨ ਡੇ 8 ਮਾਰਚ ਨੂੰ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਇਹ ਦਿਨ ਕਿਸੇ ਥੀਮ ਨਾਲ ਮਨਾਇਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਵੂਮੇਨ ਡੇ-2021 ਦਾ ਥੀਮ “ਚੂਜ਼ ਟੂ ਚੈਲੇਂਜ” ਹੈ ।ਇਹ ਦਿਨ ਮਹਿਲਾਵਾਂ ਦੀਆਂ ਆਰਥਿਕ,ਸਮਾਜਿਕ,ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਾਪਤੀਆਂ ਨੂੰ ਮਾਨ ਦੇਣ ਵਾਸਤੇ ਮਨਾਇਆ ਜਾਂਦਾ ਹੈ । ਕੋਵਿਡ-19 ਮਹਾਂਮਾਰੀ ਦੌਰਾਨ ਮਹਿਲਾਵਾਂ ਚਾਹੇ ਉਹ ਨਰਸ ਦੀ ਡਿਊਟੀ ਵਿੱਚ,ਡਾਕਟਰ ਦੀ ਡਿਊਟੀ ਵਿੱਚ ਅਤੇ ਚਾਹੇ ਪੁਲਿਸ ਦੀ ਡਿਊਟੀ ਵਿੱਚ ਮਹਿਲਾਵਾਂ ਨੇ ਫਰੰਟਲਾਈਨ ਯੋਧਾ ਬਣ ਕੇ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ ।ਇਸ ਮੌਕੇ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਕਿ ਚਾਹੇ ਅੱਜ ਸਾਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਵੂਮੇਨ ਡੇ-2021 ਮਨਾਇਆ ਜਾ ਰਿਹਾ ਹੈ, ਪਰ ਅੱਜ ਵੀ ਔਰਤਾਂ ਕਈ ਸਥਾਨਾਂ ਤੇ ਸੁਰੱਖਿਅਤ ਨਹੀਂ ਹਨ ,ਉਹ ਘਰੇਲੂ ਅਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਉਹਨਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਪਰ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ ।ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1911 ਵਿੱਚ ਹੋਈ ਸੀ । ਇਸ ਮੌਕੇ ਸਮੂਹ ਅਧਿਆਪਕਾਵਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਵੂਮੇਨ ਡੇ-2021 ਦੀ ਵਧਾਈ ਦਿੱਤੀ ਗਈ ।

Comments are closed.