ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ਼ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਸਕੂਲ ਕੈਂਪਸ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਵਿਦਿਆਰਥੀਆਂ ਦੁਆਰਾ ਇਸ ਦਿਨ ਨਾਲ ਸੰਬੰਧਤ ਬਹੁਤ ਸੁੰਦਰ ਚਾਰਟ ਬਣਾਏ ਹਏ । ਕਿੰਡਰਗਾਰਟਨ ਸੈਕਸ਼ਨ ਦੇ ਵਿਦਿਆਰਥੀਆਂ ਦੁਆਰਾ ਮਾਂ ਦਿਵਸ ਨਾਲ ਸੰਬੰਧਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ।ਛੇਵੀਂ ਜਮਾਤ ਦੀ ਵਿਦਿਆਰਥਣ ਦਿਲਨਾਜ਼ ਕੌਰ ਦੁਆਰਾ ਮਾਂ ਦੀ ਮਮਤਾ ਅਤੇ ਤਿਆਗ ਨੂੰ ਸਮਰਪਿਤ ਗੀਤ ਉੱਪਰ ਡਾਂਸ ਪੇਸ਼ ਕੀਤਾ ।ਹਾਈ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਮਾਂ ਦੀ ਮਮਤਾ ਨੂੰ ਸਮਰਪਿਤ ਗੀਤ ਉਪਰ ਗਰੁੱਪ ਡਾਂਸ ਪੇਸ਼ ਕੀਤਾ ਗਿਆ ।ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਵੱਲ਼ੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਦੱਸਿਆ ਕਿ ਮਨੁੱਖ ਨੂੰ ਦਿੱਤੀ ਹੋਈ ਈਸ਼ਵਰ ਦੀ ਸਭ ਤੋਂ ਵੱਡੀ ਦਾਤ ਮਾਂ ਹੈ । ਉਹਨਾਂ ਵੱਲੋਂ ਕਿਹਾ ਗਿਆ ਕਿ ਇਨਸਾਨ ਨੂੰ ਆਪਣੀ ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ।ਮੁੱਖ ਅਧਿਆਪਕਾ ਮੈਡਮ ਅਂਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਇੱਕ ਮਾਂ ਆਪਣੀਆਂ ਸਾਰੀਆਂ ਰੀਝਾਂ ਅਤੇ ਖੁਸ਼ੀਆਂ ਦਾ ਆਪਣੀ ਔਲਾਦ ਲਈ ਤਿਆਗ ਕਰ ਦਿੰਦੀ ਹੈ ।ਸਕੂਲ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਨੂੰ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੱਤੀ ਗਈ ।
Comments are closed.