ਜ਼ਿਲ੍ਹਾ-ਮੋਗਾ ਦੀਆਂ ਨਾਮਵਰ, ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਠ ਚੱਲ ਰਹੀਆਂ ਹਨ, ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਨੂੰ ਬੀਤੇ ਦਿਨੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ‘ਫੈਪ ਨੈਸ਼ਨਲ ਅਵਾਰਡ-2022’ ਵਿੱਚ ‘ਬੈਸਟ ਸਕੂਲ ਫਾਰ ਅਕੈਡਮਿਕ ਪਰਫਾਰਮੈਂਸ’ ਦੇ ਅਵਾਰਡ ਨਾਲ ਸਨਮਾਨਿਆ ਗਿਆ। ਇਹ ਅਵਾਰਡ ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅੰਜਨਾ ਰਾਣੀ ਅਤੇ ਮੈਨੇਜਮੈਂਟ ਮੈਂਬਰ ਸ਼੍ਰੀ ਅਰਵਿੰਦਰ ਪਾਲ ਜੀ ਦੁਅਰਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਹੱਥੋਂ ਪ੍ਰਾਪਤ ਕੀਤਾ। ਇਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਬੀ.ਬੀ.ਐੱਸ. ਚੰਦ ਨਵਾਂ ਸਕੂਲ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ। ਪਿਛਲੇ ਸਾਲਾਂ ਦੌਰਾਨ ਸਕੂਲ ਦਾ ਅਕੈਡਮਿਕ ਨਤੀਜਾ ਬਹੁਤ ਹੀ ਵਧੀਆ ਰਿਹਾ ਜਿਸ ਕਰਕੇ ਸਕੂਲ ਨੂੰ ਇਸ ਕੈਟਾਗਰੀ ਵਿੱਚ ਇਹ ਸਨਮਾਨ ਹਾਸਿਲ ਹੋਇਆ। ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਏ ਸਾਂਝੇ ਤੌਰ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਦੱਸਿਆ ਕਿ ਇਸ ਵਾਰ ਪੂਰੇ ਭਾਰਤ ਵਿੱਚੋਂ 213 ਪ੍ਰਾਈਵੇਟ ਸਕੂਲਾਂ ਨੂੰ 9 ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਅਤੇ ਬਹੁਤ ਸਾਰੇ ਪ੍ਰਿੰਸੀਪਲ ਵੀ ਸਨਮਾਨਿਤ ਕੀਤੇ ਗਏ। ਸਕੂਲ ਵਿੱਚ ਇਹ ਅਵਾਰਡ ਮਿਲਣ ਤੇ ਖੁਸ਼ੀ ਦਾ ਮਹੌਲ ਸੀ। ਪ੍ਰਿੰਸੀਪਲ ਸ਼੍ਰੀਮਤੀ ਅੰਜਨਾ ਰਾਣੀ ਜੀ ਵੱਲੋਂ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਅਤੇ ਖਾਸ ਤੌਰ ਤੇ ਪ੍ਰਧਾਨ ਸ੍ਰ. ਜਗਜੀਤ ਸਿੰਘ ਧੂਰੀ ਜੀ ਦਾ ਧੰਨਵਾਦ ਕੀਤਾ। ਉਹਨਾਂ ਸਕੂਲ ਮੈਨੇਜਮੈਂਟ ਦਾ ਉਚੇਚੇ ਤੌਰ ਤੇ ਇਹ ਕਹਿੰਦਿਆਂ ਧੰਨਵਾਦ ਕੀਤਾ ਕਿ ਮੈਨੇਜਮੈਂਟ ਦੁਆਰਾ ਮੁਹੱਇਆ ਕਰਵਾਈਆਂ ਜਾਣ ਵਾਲੀਆਂ ਨਵੀਨਤਮ ਤਕਨੀਕਾਂ, ਸਹੂਲਤਾਂ ਸਦਕਾ ਹੀ ਸਕੂਲ ਇਸ ਅਵਾਰਡ ਨੂੰ ਪ੍ਰਾਪਤ ਕਰ ਸਕਿਆ। ਇਹ ਸਕੂਲ ਵਿਦਿਆਰਥੀਆਂ ਨੂੰ ਘੱਟ ਫੀਸਾਂ ਤੇ ਵੱਧ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਸਖੁਲ ਦੇ ਸਾਰੇ ਕਲਾਸਰੂਮ ਸਮਾਰਟ ਕਲਾਸਾਂ ਨਾਲ ਲੈਸ ਹਨ। ਸਕੂਲ ਵਿੱਚ ਹਰ ਪੱਖੋਂ ਕਾਬਿਲ ਅਤੇ ਤਜ਼ੁਰਬੇਕਾਰ ਸਟਾਫ ਹੈ, ਵਿਹਾਰਕ ਅਤੇ ਸਿਧਾਂਤਕ ਸਿੱਖਿਆ ਲਈ ਹਰ ਤਰ੍ਹਾਂ ਦੇ ਸਾਧਨਾ ਨਾਲ ਲੈਸ ਫਜ਼ਿਕਸ, ਕਮਿਸਟ੍ਰੀ, ਬਾਈਓਲੋਜੀ ਅਤੇ ਕੰਪਿਊਟਰ ਲਬਾਰਟਰੀਆਂ ਬਣੀਆਂ ਹੋਈਆਂ ਹਨ ਜਿਸ ਕਰਕੇ ਸਲਾਨਾ ਪੇਪਰਾਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀਆਂ ਨੇ 90% ਤੋਂ ਜਿਆਦਾ ਅੰਕ ਹਾਸਿਲ ਕੀਤੇ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਐਕਟੀਵਿਟੀਆਂ ਦਾ ਵੀ ਖਾਸ ਪ੍ਰਬੰਧ ਹੈ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਇਹ ਸਨਮਾਨ ਸਾਡੇ ਸਾਰਿਆਂ ਦੀ ਸਖਤ ਮਿਹਨਤ ਅਤੇ ਲਗਨ ਦੀ ਜਿੱਤ ਦਾ ਪ੍ਰਤੀਕ ਰਹੇਗਾ ਅਤੇ ਇਸੇ ਜਜ਼ਬੇ ਨਾਲ ਸਾਨੂੰ ਅੱਗੇ ਵੀ ਹੋਰ ਵਧੀਆ ਕਰਨ ਲਈ ਪ੍ਰੋਤਸਾਹਿਤ ਕਰਦਾ ਰਹੇਗਾ।
Comments are closed.