Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦਾ ਛੇਵਾਂ ਸਲਾਨਾ ਖੇਡ ਸਮਾਗਮ ਅਤੇ ਕਲਚਰਲ ਪ੍ਰੋਗਰਾਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਮੁੱਖ ਮਹਿਮਾਨ ਸ਼੍ਰੀ ਗੁਰਪ੍ਰੀਤ ਸਿੰਘ ਜੀ ਬੇਦੀ ਪ੍ਰੈਜ਼ੀਡੈਂਟ ਸਮਰਾਲਾ ਹਾਕੀ ਕਲੱਬ ਤੇ ਸਪੈਸ਼ਲ ਗੈਸਟ ਰੁਪਿੰਦਰ ਸਿੰਘ ਗਿੱਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ ਮੋਗਾ ਵਿਖੇ ਚੱਲ ਰਿਹਾ ਛੇਵਾਂ ਸਲਾਨਾ ਖੇਡ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਇਨ੍ਹਾਂ ਸਲਾਨਾ ਖੇਡ ਸਮਾਗਮ ਤੇ ਕਲਚਰਲ ਪ੍ਰੋਗਰਾਮ ਵਿੱਚ 15 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 17 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਦੀਆਂ ਅਨੇਕਾਂ ਕਲਾਵਾਂ ਤੇ ਖੇਡਾਂ ਦਾ ਪ੍ਰਦਰਸ਼ਨ ਹੀ ਨਹੀਂ ਸਗੋਂ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦਾ ਖੇਡਾਂ ਪ੍ਰਤੀ ਸਮਰਪਨ ਵੀ ਹੈ। ਇਸ ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ ਸ਼੍ਰੀ ਗੁਰਪ੍ਰੀਤ ਸਿੰਘ ਜੀ ਬੇਦੀ ਪ੍ਰੈਜ਼ੀਡੈਂਟ ਸਮਰਾਲਾ ਹਾਕੀ ਕਲੱਬ ਜਿਨ੍ਹਾਂ ਨੇ ਇੱਕ ਲੱਖ ਪੈਂਤੀ ਹਜ਼ਾਰ ਬੂਟੇ ਅਤੇ 5000 ਪੰਛੀਆਂ ਦੇ ਆਲ੍ਹਣੇ ਲਗਾਉਣ ਦਾ ਮਾਨ ਹਾਸਲ ਕੀਤਾ ਹੋਇਆ ਹੈ ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਕੂਲ ਦਾ ਸਨਮਾਨ ਵਧਾਉਣ ਦਾ ਪ੍ਰਣ ਲਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ। ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ। ਸਕੂਲ ਮੈਨੇਜਮੈਂਟ, ਸਟਾਫ, ਵਿਦਿਆਰਥੀਆਂ ਅਤੇ ਆਏ ਹੋਏ ਮਾਪਿਆਂ ਵੱਲੋਂ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗੲ । ਸਮਾਰੋਹ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਸਵਾਗਤੀ ਗਰੁੱਪ ਡਾਂਸ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਡਿਸਪਲੇਅ ਜਿਵੇਂ ਪੀ.ਟੀ. ਡਿਸਪਲੇਅ, ਲੇਜ਼ਿਅਮ, ਰਿਬਨ, ਸਾੜੀ ਡਰਿੱਲ ਆਦਿ ਪੇਸ਼ ਕੀਤੇ। ਇਸ ਉਪਰੰਤ ਬੱਚਿਆਂ ਵੱੱਲੋਂ ਦੇਸ਼ ਭਗਤੀ ਦੇ ਗੀਤ ਤੇ ਡਾਂਸ ਪੇਸ਼ ਕੀਤਾ ਗਿਆ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਸਭ ਦੇ ਨਾਲ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਖੇਡ ਮੁਕਾਬਲਿਆਂ ਦੀ ਘੋਸ਼ਨਾ ਕੀਤੀ ਗਈ। ਇਸ ਦੋਰਾਨ ਖੇਡ ਮੁਕਾਬਲਿਆਂ ਜਿਵੇਂ ਕਿ ਡਾਜ ਬਾਲ, ਖੋ-ਖੋ, ਕਬੱਡੀ, ਥ੍ਰੋ ਬਾਲ, ਵਾਲੀ ਬਾਲ, ਕ੍ਰਿਕੇਟ, ਹੈਂਡਬਾਲ, ਬੈਡਮਿੰਟਨ, ਟੇਬਲ ਟੈਨਿਸ ਆਦਿ ਦੇ ਫਾਈਨਲ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ਼ ਪ੍ਰਿੰਸੀਪਲ ਮੈਡਮ ਅੰਜਨਾ ਰਾਣੀ ਨੇ ਦੱਸਿਆ ਕਿ ਟੀਮ ਗੇਮਜ਼ ਵਿੱਚ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫੀ ਦਿੱਤੀ ਗਈ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ। ਡਾਜ ਬਾਲ(ਅੰਡਰ-11 ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਪ੍ਰੀਤ ਸਿੰਘ ਪੰਜਵੀ ਜਮਾਤ ਦਾ ਵਿਦਿਆਰਥੀ ਬੈਸਟ ਪਲੇਅਰ ਘੋਸ਼ਿਤ ਹੋਇਆ ।ਡਾਜ ਬਾਲ(ਅੰਡਰ-11 ਲੜਕੀਆਂ) ਵਿੱਚ ਯੌਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਜਪਨਜੋਤ ਕੌਰ(ਚੌਥੀ ਜਮਾਤ ) ਦੀ ਵਿਦਿਆਰਥਣ ਬੈਸਟ ਪਲੇਅਰ ਇਨਾਮ ਨਾਲ ਨਵਾਜ਼ੀ ਗਈ ।ਖੋ-ਖੋ (ਅੰਡਰ-14 ਲੜਕੇ) ਵਿੱਚ ਯੈਲੋ ਹਾਊਸ ਜੇਤੂ ਰਿਹਾ ਅਤੇ ਬੈਸਟ ਪਲੇਅਰ ਦੀ ਟਰਾਫੀ ਗੁਰਸ਼ਾਨ ਸਿੰਘ ਛੇਵੀਂ ਜਮਾਤ ਦੇ ਵਿਦਿਆਰਥੀ ਨੂੰ ਮਿਲੀ ।ਖੋ-ਖੋ ਅੰਡਰ-14 ਲੜਕੀਆਂ ਵਿੱਚ ਬਲੂ ਹਾਊਸ ਜੇਤੂ ਰਿਹਾ ਅਤੇ ਬੈਸਟ ਪਲੇਅਰ ਦੀ ਟਰਾਫੀ ਸੁਖਜੋਤ ਕੌਰ ਨੂੰ ਮਿਲੀ ।ਖੋ-ਖੋ ਅੰਡਰ-17/19 ਲੜਕੀਆਂ ਵਿੱਚ ਬਲੂ ਹਾਊਸ ਜੇਤੂ ਰਿਹਾ, ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਜਸ਼ਨਦੀਪ ਕੌਰ ਨੂੰ ਮਿਲੀ ।ਕਬੱਡੀ ਅੰਡਰ-14 ਲੜਕਿਆਂ ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਪਵਨਦੀਪ ਸਿੰਘ ਨੂੰ ਮਿਲੀ ।ਥ੍ਰੋ ਬਾਲ ਅੰਡਰ-17/19 ਲੜਕੀਆਂ ਮੁਕਾਬਲੇ ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਸੁਖਪ੍ਰੀਤ ਕੌਰ ਨੂੰ ਮਿਲੀ ।ਵਾਲੀਬਾਲ ਅੰਡਰ-17/19 (ਲੜਕਿਆਂ) ਮੁਕਾਬਲੇ ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਜਸਕਰਨ ਸਿੰਘ ਨੂੰ ਮਿਲੀ ।ਕ੍ਰਿਕੇਟ ਅੰਡਰ-17/19 (ਲੜਕੇ) ਮੁਕਾਬਲਿਆਂ ਵਿੱਚ ਯੈਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਸੁਖਮਨਪ੍ਰੀਤ ਸਿੰਘ ਨੂੰ ਮਿਲੀ ।ਹੈਂਡ ਬਾਲ ਅੰਡਰ-17/19 ਮੁਕਾਬਲਿਆਂ ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਅੰਗ੍ਰੇਜ਼ ਸਿੰਘ ਨੂੰ ਮਿਲੀ । ਹੈਂਡ ਬਾਲ (ਅੰਡਰ-17/19 ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ, ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਹਰਮਨਦੀਪ ਕੌਰ ਨੂੰ ਮਿਲੀ ।ਫੁੱਟਬਾਲ (ਅੰਡਰ-17/19) ਲੜਕੇ ਮੁਕਾਬਲਿਆਂ ਵਿੱਚ ਬਲੂ ਹਾਊਸ ਜੇਤੂ ਰਿਹਾ, ਜਿਸ ਵਿੱਚ ਬੈਸਟ ਪਲੇਅਰ ਦੀ ਟਰਾਫੀ ਪ੍ਰਭਜੋਤ ਸਿੰਘ ਨੂੰ ਮਿਲੀ ।ਇਸੇ ਤਰ੍ਹਾਂ ਟੇਬਲ ਟੈਨਿਸ(ਅੰਡਰ-14 ਲੜਕੇ) ਮੁਕਾਬਲੇ ਵਿੱਚ ਪਵਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਟੇਬਲ ਟੈਨਿਸ(ਅੰਡਰ-14 ਲੜਕੀਆਂ) ਮੁਕਾਬਲੇ ਵਿੱਚ ਜਸਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਟੇਬਲ ਟੈਨਿਸ(ਅੰਡਰ-17 ਲੜਕੇ) ਮੁਕਾਬਲੇ ਵਿੱਚ ਰਹਿਤ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਟੇਬਲ ਟੈਨਿਸ(ਅੰਡਰ-19 ਲੜਕੇ) ਮੁਕਾਬਲੇ ਵਿੱਚ ਦਿਲਸ਼ਾਂਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਟੇਬਲ ਟੈਨਿਸ(ਅੰਡਰ-19 ਲੜਕੀਆਂ) ਮੁਕਾਬਲਿਆਂ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਬੈਡਮਿੰਟਨ(ਅੰਡਰ-14 ਲੜਕੇ) ਮੁਕਾਬਲਿਆਂ ਵਿੱਚ ਖੁਸ਼ਕਰਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ।ਬੈਡਮਿੰਟਨ(ਅੰਡਰ-14 ਲੜਕੀਆਂ ) ਮੁਕਾਬਲੇ ਵਿੱਚ ਖੁਸ਼ਕਰਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ।ਬੈਡਮਿੰਟਨ (ਅੰਡਰ-17 ਲੜਕੇ) ਮੁਕਾਬਲੇ ਵਿੱਚ ਰਣਵੀਰ ਸਿੰਘ ਗਿੱਲ ਨੇ ਪਹਿਲਾ ਸਥਾਨ ਹਾਸਲ ਕੀਤਾ ।ਕੈਰਮ(ਅੰਡਰ-9) ਲੜਕੇ ਵਿੱਚ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਚੈਸ(ਅੰਡਰ-17 ਲੜਕੇ) ਵਿੱਚ ਗੁਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ।ਚੈਸ(ਅੰਡਰ-19) ਲੜਕੀਆਂ ਵਿੱਚ ਕਰਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ।ਇਸ ਤੋਂ ਇਲਾਵਾ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, ਫਨ ਰੇਸਿਜ਼, ਡਿਸਕਸ ਥ੍ਰੋ, ਸੌਟਪੁਟ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਆਦਿ ਮੁਕਾਬਿਲਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਸ਼੍ਰੀ ਗੁਰਪ੍ਰੀਤ ਸਿੰਘ ਜੀ ਬੇਦੀ ਪ੍ਰੈਜ਼ੀਡੈਂਟ ਸਮਰਾਲਾ ਹਾਕੀ ਕਲੱਬ,ਰੁਪਿੰਦਰ ਸਿੰਘ ਗਿੱਲ,ਗਗਨ ਬਜਾਜ , ਸਮੂਹ ਮਾਪਿਆਂ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ 6ਵੇਂ ਬੀ.ਬੀ.ਐਸ. ਖੇਡ ਸਮਾਗਮ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਉਚੇਚੇ ਤੌਰ ਤੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁੱਚਜੇ ਪ੍ਰਬੰਧਨ ਹੇਠ ਖੇਡਾਂ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮਹਾਨ ਪ੍ਰਾਪਤੀਆਂ ਕਰ ਰਹੇ ਇਸ ਅਦਾਰੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਉਪਰੰਤ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਅੰਜਨਾ ਰਾਣੀ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਅੰਤ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ-ਨਾਚ ਭੰਗੜਾ ਪੇਸ਼ ਕੀਤਾ।

Comments are closed.