ਜ਼ਿਲ੍ਹਾ ਮੋਗਾ ਦੀਆਂ ਮਾਣਮੱਤੀ,ਨਾਮਵਰ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ , ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ ਮੋਗਾ ਵਿਖੇ ਪਿੱਛਲੇ ਕੁੱਝ ਦਿਨਾਂ ਤੋਂ ਚੱਲ ਰਹੀਆਂ 6ਵੀਂ ਬੀ.ਬੀ.ਐਸ ਖੇਡਾਂ ਦੇ ਸਮਾਰੋਹ ਦੀ ਸ਼ੁਰੂਆਤ ਇੱਕ ਧਮਾਕੇਦਾਰ ਅੰਦਾਜ਼ ਵਿੱਚ ਕੀਤੀ ਗਈ। ਇਸ ਵਿਸ਼ੇਸ਼ ਸਮਾਰੋਹ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵੱਜੋਂ ਸਮਰਾਲਾ ਹਾਕੀ ਕਲੱਬ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਬੇਦੀ, ਜਿਹਨਾਂ ਨੇ ਇੱਕ ਲੱਖ ਪੈਂਤੀ ਹਜ਼ਾਰ ਬੂਟੇ ਲਗਵਾਉੇਣ ਅਤੇ 5000 ਪੰਛੀਆਂ ਦੇ ਆਲ੍ਹਣੇ ਲਗਵਾਉਣ ਦਾ ਮਾਨ ਹਾਸਲ ਕੀਤਾ ਹੋਇਆ ਹੈ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਤੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਕ੍ਰਮਵਾਰ ਤਿਰੰਗਾ ਝੰਡਾ, ਬੀ.ਬੀ.ਐਸ ਸਕੂਲ ਫਲੈਗ ਅਤੇ ਸਲਾਨਾ ਸਪੋਰਟਸ ਮੀਟ ਦਾ ਝੰਡਾ ਲਹਿਰਾ ਕੇ ਕੀਤੀ ਗਈ। ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ , ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ । ਇਸ ਉਪਰੰਤ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਗੁਰਪ੍ਰੀਤ ਸਿੰਘ ਬੇਦੀ ਵੱਲੋਂ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਉਨ੍ਹਾਂ ਨੇ ਸਾਰੇ ਆਏ ਮਾਪਿਆਂ ਦਾ, ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ । ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਲਈ ਪੜਾਈ ਅਤੇ ਖੇਡਾਂ ਦੋਨੋਂ ਬਰਾਬਰ ਅਹਿਮੀਅਤ ਰੱਖਦੀਆਂ ਹਨ । ਇਸ ਲਈ ਜਦੋਂ ਤੁਸੀਂ ਕਲਾਸਰੂਮ ਵਿੱਚ ਹੋ ਤਾਂ ਗਰਾਊਂਡ ਬਾਰੇ ਨਾ ਸੋਚੋ ਅਤੇ ਜਦੋਂ ਤੁਸੀਂ ਗਰਾਊਂਡ ਵਿੱਚ ਹੋ ਤਾਂ ਕਲਾਸਰੂਮ ਬਾਰੇ ਨਾ ਸੋਚੋ । ਸਾਰੀਆਂ ਹਾਊਸ ਟੀਮਾਂ ਵੱਲੋਂ ਸਕੂਲ ਕੈਪਟਨ ਹਰਪ੍ਰੀਤ ਕੌਰ ਅਤੇ ਗੁਰਨੂਰਪ੍ਰੀਤ ਸਿੰਘ ਦੀ ਅਗਵਾਈ ਹੇਂਠ ਮਾਰਚ ਪਾਸਟ ਕਰਦਿਆਂ ਤਿੰਨੋਂ ਝੰਡਿਆਂ ਨੂੰ ਸਲਾਮੀ ਦਿੱਤੀ ਗਈ । ਇਸ ਦੇ ਨਾਲ ਮੁੱਖ ਮਹਿਮਾਨ ਸ਼੍ਰੀ ਬੇਦੀ ਵੱਲੋਂ ਬੀ.ਬੀ.ਐਸ ਖੇਡ ਮਸ਼ਾਲ ਜਗਾ ਕੇ ਸਕੂਲ ਕੈਪਟਨ ਨੂੰ ਸੌਂਪੀ ਗਈ। ਉਨ੍ਹਾਂ ਵੱਲੋਂ ਇਹ ਮਸ਼ਾਲ ਸਾਰੇ ਹਾਊਸ ਕੈਪਟਨਾਂ ਨੂੰ ਸੌਂਪੀ ਗਈ ਜਿਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾਉਂਦਿਆਂ ਇਹ ਬਲਦੀ ਮਸ਼ਾਲ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੇ ਹਵਾਲੇ ਕੀਤੀ। ਇਸ ਮੌਕੇ ਮੁੱਖ ਮਹਿਮਾਨ, ਚੇਅਰਮੈਨ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ, ਮੈਨੇਜਮੈਂਟ ਮੈਂਬਰ ਜੈਸਿਕਾ ਸੈਣੀ, ਨੇਹਾ ਸੈਣੀ, ਨਤਾਸ਼ਾ ਸੈਣੀ , ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਜਯੋਤੀ ਪ੍ਰਚੰਡ ਕੀਤੀ ਗਈ। ਇਸ ਸਮਾਰੋਹ ਦੀ ਸ਼ੁਰੂਆਤ ਬਹੁਤ ਹੀ ਖੂਬਸੂਰਤ ਗਰੁੱਪ ਡਾਂਸ ਨਾਲ ਕੀਤੀ ਗਈ। ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਦੇਖਣਯੋਗ ਸੀ। ਵਿਦਿਆਰਥੀਆਂ ਵੱਲੋਂ ਪੀ.ਟੀ ਡਿਸਪਲੇ ਕੀਤਾ ਗਿਆ । ਇਸ ਖੇਡ ਸਮਾਗਮ ਵਿੱਚ ਕੁੱਲ 15 ਖੇਡਾਂ ਅਤੇ 17 ਟ੍ਰੈਕ ਅਤੇ ਫੀਲਡ ਈਵੈਂਟ ਦੇ ਜੇਤੂ ਖਿਡਾਰੀਆਂ ਨੁੰ ਮੈਡਲ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ। ਇਸ ਮੌਕੇ ਰੁਪਿੰਦਰ ਸਿੰਘ ਗਿੱਲ ਅਥਲੀਟ ਗੋਲਡ ਮੈਡੀਲਿਸਟ, ਅਰਵਿੰਦਰ ਪਾਲ ਸਿੰਘ ਢੌਂਸੀ ਡੀ.ਜੀ.ਐਮ,ਸੁਖਦੇਵ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ,ਅਮਰੀਕ ਸਿੰਘ ਕੰਡਾ,ਸਰਬਜੀਤ ਸਿੰਘ, ਰਾਹੁਲ ਛਾਬੜਾ,ਪੰਜਾਬ ਮਸੀਹ ਅਦਿ ਹਾਜ਼ਰ ਸਨ।
Comments are closed.