Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਕਪਤਾਨਾਂ ਅਤੇ ਹਾਊਸ ਕਪਤਾਨਾਂ ਨੂੰ ਕੀਤਾ ਗਿਆ ਸਨਮਾਨਿਤ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਕੂਲ ਕੈਪਟਨ ਅਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤੇ ਗਏ ।ਸਕੂਲ ਕੈਪਟਨ ਦਿੱਲਪ੍ਰੀਤ ਸਿੰਘ(10+2), ਗੁਰਜੋਤ ਕੌਰ(10+2),ਯੈਲੋ ਹਾਊਸ ਕੈਪਟਨਜ਼ ਗੁਰਨੂਰਪ੍ਰੀਤ ਸਿੰਘ(10+2),ਸਨੇਹਾ ਦਾਸ(ਨੌਵੀਂ),ਬਲੂ ਹਾਊਸ ਕੈਪਟਨਜ਼ ਗੁਰਵਿੰਦਰ ਸਿੰਘ(10+2),ਲਵਪ੍ਰੀਤ ਕੌਰ(10+1),ਰੈਡ ਹਾਊਸ ਕੈਪਟਨਜ਼ ਅਰਮਾਨ ਮਨਚੰਦਾ(10+1),ਮਨਮੀਤ ਕੌਰ(ਨੌਵੀਂ),ਗ੍ਰੀਨ ਹਾਊਸ ਕੈਪਟਨਜ਼ ਗਗਨਦੀਪ ਸਿੰਘ ਜੌਹਲ ਅਤੇ ਕਰਮਪ੍ਰੀਤ ਕੌਰ(ਦੱਸਵੀਂ) ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਗਲਬਾਤ ਕਰਦੇ ਹੋਏ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ,ਰੈਡ,ਬਲੂ ਤੇ ਯੈਲੋ ਜਿਹਨਾਂ ਵਿੱਚ ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 8 ਟੀਮਾਂ ਬਣਦੀਆਂ ਹਨ ਜਿਹਨਾਂ ਦੀ ਅਗਵਾਈ 8 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਊਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਅਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸਟ ਕਰਦਿਆਂ ਇਹਨਾਂ ਹਾਊਸ ਟੀਮਾਂ ਦੀ ਅਗਵਾਈ ਹਾਊਸ ਕੈਪਟਨ ਕਰਦੇ ਹਨ ਹਨ ਤੇ ਸਾਰੇ ਮਾਰਚ ਪਾਸਟ ਦੀ ਅਗਵਾਈ ਸਕੂਲ ਕੈਪਟਨ ਕਰਦੇ ਹਨ । ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੌਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵਧੂ ਗਤੀਵਿਧੀਆਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੁੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ ਤੇ ਲੀਡਰਸ਼ਿਪ ਦੇ ਗੁਣ ਵੀ ਪੈਦਾ ਹੁੰਦੇ ਹਨ ।