Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ 12 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਲਗਾਇਆ ਕੋਵਿਡ ਵੈਕਸੀਨੇਸ਼ਨ ਕੈਂਪ

ਸਾਡੀ ਇੱਕਜੁੱਟਤਾ ਹੀ ਮਹਾਂਮਾਰੀ ਵਿਰੁੱਧ ਵੱਡਾ ਹਥਿਆਰ ਸਾਬਿਤ ਹੋਵੇਗੀ : ਕਮਲ ਸੈਣੀ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗਵਾਈ ਹੇਠ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ, ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਕੋਵਿਡ-19 ਦੀ ਚੌਥੀ ਵੇਵ ਤੋਂ ਬਚਣ ਲਈ 12 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਦੂਸਰੀ ਤੇ ਤੀਸਰੀ ਵੇਵ ਦੋਰਾਨ ਵੈਕਸਿਨ ਦੀ ਮੁਹਿੰਮ ਚਲਣ ਕਰਕੇ ਜਿਆਦਾਤਰ ਲੋਕਾਂ ਦੇ ਵੈਕਸਿਨ ਲੱਗੀ ਹੋਣ ਕਰਕੇ ਜਾਨੀ ਨੁਕਸਾਨ ਬਹੁਤ ਘੱਟ ਹੋਇਆ ਸੀ। ਇਸੇ ਤਹਿਤ ਹੀ ਸਿਵਲ ਸਰਜਨ ਮੋਗਾ ਅਤੇ ਟੀਕਾਕਰਣ ਇੰਚਾਰਜ ਅਤੇ ਜਿਲਾ ਸਿੱਖਿਆ ਅਫਸਰ, ਮੋਗਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਟੀਕਾਕਰਣ ਲਈ ਸਹਿਮਤੀ ਪੱਤਰ ਲਏ ਗਏ ਅਤੇ ਕਈ ਮਾਪਿਆਂ ਨੇ ਖੁਦ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਦੇ ਵੈਕਸੀਨੇਸ਼ਨ ਲਗਵਾਈ। ਇਸ ਕੈਂਪ ਦੀ ਅਗੁਵਾਈ ਡਾ. ਸਿਮਰਪਾਲ ਸਿੰਘ ਦੁਆਰਾ ਕੀਤੀ ਗਈ ਅਤੇ ਉਹਨਾਂ ਦੀ ਟੀਮ ਵਿੱਚ ਮੈਡਮ ਮਨਪ੍ਰੀਤ ਕੌਰ (ਸੀ.ਐੱਚ.ਓ.) ਨਾਲ ਟੀਮ ਮੈਂਬਰ ਸ਼ਾਮਿਲ ਸਨ। ਇਸ ਕੈਂਪ ਵਿੱਚ ਕੋਵੀਸ਼ੀਲਡ, ਕੋਵੈਕਸੀਨ, ਅਤੇ ਕੋਰਬੀਵੈਕਸ ਤਿੰਨੇ ਪ੍ਰਕਾਰ ਦੀਆਂ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਦੋਨੋ ਖੁਰਾਕਾਂ ਦਾ ਟੀਕਾਕਰਨ ਕੀਤਾ ਗਿਆ। ਇਸ ਕੈਂਪ ਦੌਰਾਨ ਵੈਕਸਿਨ ਦੀਆਂ ਕੁੱਲ 78 ਖੁਰਾਕਾਂ ਲਗਾਈਆਂ ਗਈਆਂ। ਇਹ ਗੱਲ ਦੱਸਣ ਯੋਗ ਹੈ ਕਿ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦੀ ਅਗੁਵਾਈ ਹੇਠ ਬਲੂਮਿੰਗ ਬਡਜ਼ ਵਿਦਿਅਕ ਸੰਸਥਾ ਸਮੇਂ-ਸਮੇਂ ਤੇ ਇਸ ਤਰਾਂ ਦੇ ਕੈਂਪ, ਸੈਮੀਨਾਰ ਆਦਿ ਦਾ ਆਯੋਜਨ ਕਰਦੀ ਰਹਿੰਦੀ ਹੈ। ਇਸ ਕੈਂਪ ਤੋਂ ਪਹਿਲਾਂ ਵੀ ਕਈ ਵਾਰ ਸਕੂਲ ਵਿੱਚ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਅਤੇ ਨਾਗਰਿਕਾਂ ਵਾਸਤੇ ਇਸ ਤਰ੍ਹਾਂ ਦੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਚੁੱਕੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਦੇ ਵਿਰੁੱਧ ਲੜਾਈ ਵਿੱਚ ਸਾਡੀ ਵਿਦਿਅਕ ਸੰਸਥਾ ਹਰ ਪ੍ਰਕਾਰ ਦੇ ਉਪਰਾਲੇ ਕਰਨ ਲਈ ਵਚਨਬੱਧ ਹੈ ਅਤੇ ਉਹਨਾਂ ਇਹ ਉਮੀਦ ਦਾ ਵੀ ਪ੍ਰਗਟਾਵਾ ਕੀਤਾ ਕਿ ਬਹੁਤ ਹੀ ਜਲਦੀ ਅਸੀਂ ਸਾਰੇ ਮਿਲ ਕੇ ਇਸ ਮਹਾਂਮਾਰੀ ਤੋ ਨਿਜ਼ਾਤ ਪਾ ਲਵਾਂਗੇ। ਉਹਨਾਂ ਨੇ ਸੇਹਤ ਵਿਭਾਗ ਵੱਲੋਂ ਆਈ ਸਾਰੀ ਟੀਮ ਦਾ ਧੰਨਵਾਦ ਵੀ ਕੀਤਾ।

Comments are closed.