ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦਾ ਮੋਗਾ ਪਹੁੰਚਣ ਦੇ ਕੀਤਾ ਨਿੱਘਾ ਸਵਾਗਤ
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਪੰਜਾਬ ਦੀ 54ਵੀਂ ਸਟੇਟ ਕਾਨਫ੍ਰੈਂਸ ਚ’ ਮੁਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸਿਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਜੀ ਦਾ ਬਲੂਮਿੰਗ ਬਡਜ਼ ਸਕੁਲ ਮੋਗਾ ਵਿਖੇ ਪਹੁੰਚਣ ਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਤੇ ਕੈਂਬਰਿਜ ਇੰਟਰਨਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰ ਪਾਲ ਸਿੰਘ ਜੀ ਨੇ ਨਿੱਘਾ ਸਵਾਗਤ ਕੀਤਾ। ੳਹਨਾਂ ਨੇ ਬਤੌਰ ਮੁੱਖ ਮਹਿਮਾਨ ਮੋਗਾ ਵਿਖੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਪੰਜਾਬ ਦੀ 54ਵੀਂ ਸਟੇਟ ਕਾਨਫ੍ਰੈਂਸ ਵਿੱਚ ਸ਼ਿਰਕਤ ਕੀਤੀ। ਜਿਸ ਦਾ ਉਦਘਾਟਨ ਸ਼੍ਰੀ ਵਿਜੇ ਸਾਂਪਲਾ, ਚੇਅਰਮੈਨ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਨੇ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆ ਵੱਲੋਂ ਸਮਾਜਿਕ ਮੁੱਦਿਆਂ ਤੇ ਚਰਚਾ ਕੀਤੀ ਤੇ ਫੈਡਰੇਸ਼ਨ ਪ੍ਰਧਾਨ ਡਾ. ਜਗਜੀਤ ਸਿੰਗ ਧੂਰੀ ਜੀ ਨੇ ਸੰਬੋਧਨ ਕਰਦਿਆ ਦੱਸਿਆ ਪੰਜਾਬ ਦੇ ਵਿੱਚ ਸਿੱਖਿਆ ਦਾ ਪ੍ਰਸਾਰ ਕਰਨ ਲਈ ਸਿਰਫ ਸਰਕਾਰ ਨੂੰ ਹੀ ਨਹੀਂ ਸਗੋਂ ਪ੍ਰਾਈਵੇਟ ਅੇਜੁਕੇਸ਼ਨ ਸੰਸਥਾਵਾਂ ਜੋ ਕਿ ਸੈਲਫ ਫਾਇਨਾਂਸਡ ਹਨ, ਨੂੰ ਅੱਗੇ ਆਉਣਾ ਚਾਹੀਦਾ ਹੈ। ਪ੍ਰਾਈਵੇਟ ਐਜੁਕੇਸ਼ਨਲ ਸੰਸਥਾਵਾਂ ਪੰਜਾਬ ਭਰ ਦੇ 55% ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ ਅਤੇ 5 ਲੱਖ ਦੇ ਕਰੀਬ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰ ਰਹੀਆ ਹਨ। ਉਹਨਾਂ ਇਸ ਗਲ ਤੇ ਵੀ ਚਾਨਣਾ ਪਾਇਆ ਕਿ ਕੇਵਲ ਪੜਾਈ ਹੀ ਵਿਦਿਅਰਥੀਆਂ ਨੂੰ ਅੱੱਗੇ ਤੱਕ ਨਹੀਂ ਲੈ ਕੇ ਜਾ ਸਕਦੀ ਉਹਨਾਂ ਦੇ ਸਰਵ ਪੱਖੀ ਵਿਕਾਸ ਲਈ ਖੇਡਾਂ ਨੂੰ ਵੀ ਬਰਾਬਰ ਦੀ ਤਰਜੀਹ ਦੇਣੀ ਪਵੇਗੀ। ਉਹਨਾਂ ਨੇ ਨਵੀਂ ਸਿੱਖਿਆ ਨੀਤੀ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ਿਆਂ ਵਿੱਚ ਫਸਦਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਸਹੀ ਦਿਸ਼ਾ ਵੱਲ ਵੱਧ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵਿੱੱਚ ਕੰਮ ਕਰਦੇ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਸਨਮਾਨ ਲਈ ਉਹਨਾਂ ਦੀ ਫੈਡਰੇਸ਼ਨ ਪਿਛਲੇ ਸਾਲ ਤੋਂ ਫੈਪ ਅਵਾਰਡ ਦਾ ਆਯੋਜਨ ਕਰਦੀ ਆ ਰਹੀ ਹੈ। ਪਿਛਲੇ ਸਾਲ ਇਹ ਅਵਾਰਡ ਸਟੇਟ ਪੱਧਰ ਦੇ ਸਨ ਪਰ ਇਸ ਸਾਲ ਫੈਪ ਨੈਸ਼ਨਲ ਅਵਾਰਡ ਦੋਰਾਨ ਦੇਸ਼ ਦੇ 21 ਸੂਬਿਆਂ ਚੋਂ 909 ਨਿਜੀ ਸਕੂਲਾਂ ਅਤੇ 468 ਮੁਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਜਿਸ ਵਿੱਚ ਸਕੂਲਾਂ ਨੂੰ ਵੱਖ-ਵੱਖ 9 ਸ਼੍ਰੇਣੀਆ ਵਿੱਚ ਵੰਡਿਆ ਗਿਆ ਸੀ। ਪ੍ਰਿੰਸੀਪਲ ਅਵਾਰਡ ਵਿੱਚ ਵੀ ਤਿੰਨ ਕੈਟਾਗਰੀਆਂ ਰੱਖੀਆਂ ਗਈਆਂ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਅਵਾਰਡ ਦੇਣ ਦਾ ਮੁੱਖ ਕਾਰਨ ਇਹ ਸੀ ਕਿ ਸਰਕਾਰ ਵੱਲੋਂ ਕਦੇ ਵੀ ਪ੍ਰਾਈਵੇਟ ਸੰਸਥਾਵਾਂ ਲਈ ਕੋਈ ਅਵਾਰਡ ਦੇਣ ਦਾ ਉਪਰਾਲਾ ਨਹੀਂ ਕੀਤਾ ਗਿਆ ਜਦ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਵੀ ਉਹਨੇ ਹੀ ਸਨਮਾਨ ਦੇ ਹੱਕਦਾਰ ਹਨ ਜਿਹਨਾਂ ਕਿ ਸਰਕਾਰੀ ਸਕੁਲ ਦੇ ਅਧਿਆਪਕ ਜਾਂ ਪ੍ਰਿੰਸੀਪਲ ਹਨ। ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੁੰ ਵੀ ਸਨਮਾਨਿਤ ਕਰਨ ਲਈ ਫੈਡਰੇਸ਼ਨ ਨੇ 3 ਅਤੇ 4 ਦਸੰਬਰ ਨੂੰ ਚੰਡੀਗੜ ਯੁਨੀਵਰਸਿਟੀ ਵਿਖੇ ਸਮਾਗਮ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਸਕੂਲਾਂ ਦੇ ਅਧਿਆਪਕਾਂ ਦਾ ਉਹਨਾਂ ਦੁਆਰਾ ਭਰੇ ਗਏ ਆਨਲਾਇਨ ਫਾਰਮ ਦੀ ਨਿਰਪੱਖ ਜਾਂਚ ਕਰਨ ਤੋਂ ਬਾਅਦ ਉਹਨਾਂ ਦਾ ਮੁਲਾਂਕਣ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਸਾਲ ਵਿਦਿਆਰਥੀਆਂ ਲਈ ਵੀ ਅਵਾਰਡ ਕੈਟਾਗਰੀ ਰੱਖੀ ਗਈ ਹੈ ਜਿਸ ਵਿੱਚ ਬੋਰਡ ਪ੍ਰਿਖਿਆਵਾਂ ਵਿੱਚੋਂ 99% ਤੋਂ ਉੱਪਰ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਅਤੇ ਸਪੋਰਟਸ ਵਿੱਚ ਨੈਸ਼ਨਲ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਵੀ ਪਰਾਈਡ ਆਫ ਪੰਜਾਬ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ। ਉਹਨਾਂ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅਹੁਦੇਦਾਰਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਫੈਡਰੇਸ਼ਨ ਵਿਦਿਆਰਥੀਆਂ ਦੇ ਹਿੱਤਾਂ ਲਈ ਹਰ ਸਮੇਂ ਨਾਲ ਖੜੀ ਹੈ। ਇਸ ਮੌਕੇ ਡਾ. ਜਗਜੀਤ ਸਿੰਘ ਧੂਰੀ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Comments are closed.