Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ‘ਓਪਨ ਜ਼ਿਲਾ ਬੈਡਮਿੰਟਨ ਚੈਂਪਿਅਨਸ਼ਿਪ’ ‘ਚ ਮਾਰੀਆਂ ਮੱਲ਼ਾ

ਤਿੰਨ ਖਿਡਾਰੀ ਸਟੇਟ ਚੈਂਪਿਅਨਸ਼ਿਪ ਲਈ ਕੀਤੇ ਕੁਆਲੀਫਾਈ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਇਸੇ ਲੜ੍ਹੀ ਦੇ ਤਹਿਤ ਇੱਕ ਵਾਰ ਫਿਰ ਬਲੂਮਿੰਗ ਬਡਜ਼ ਸਕੂਲ ਦੇ ਬੈਡਮਿੰਟਨ ਦੇ ਖਿਡਾਰੀਆਂ ਨੇ ਓਪਨ ਜ਼ਿਲ੍ਹਾ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਸ ਚੈਂਪਿਅਨਸ਼ਿਪ ਵਿੱਚ ਖਿਡਾਰੀਆਂ ਨੇ ਵੱਖ-ਵੱਖ ਉਮਰ ਕੈਟਾਗਰੀਆਂ ਅਤੇ ਖੇਡ ਕੈਟਾਗਰੀਆਂ ਅਧੀਨ ਸਥਾਨ ਹਾਸਿਲ ਕਰਕੇ ਬਲੂਮਿੰਗ ਬਡਜ਼ ਸਕੂਲ ਦੇ ਨਾਂ ਨੂੰ ਚਾਰ ਚੰਨ੍ਹ ਲਗਾ ਦਿੱਤੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਲੋਂ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਲੋਂ ਵਿਦਿਆਰਥੀਆਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਇਹ ਚੈਂਪਿਅਨਸ਼ਿਪ ਓਲੰਪਿਅਨ ਬਲਬੀਰ ਸਿੰਘ ਇਨਡੋਰ ਸਟੇਡਿਅਮ, ਟਾਊਨ ਹਾਲ, ਮੋਗਾ ਵਿਖੇ 6 ਨਵੰਬਰ ਨੂੰ ਕਰਵਾਈ ਗਈ ਸੀ। ਇਸ ਚੈਂਪਿਅਨਸ਼ਿਪ ਵਿੱਚ ਸਾਰੇ ਮੋਗਾ ਜ਼ਿਲੇ ਵਿੱਚੋਂ ਵੱਖ-ਵੱਖ ਸਕੂਲਾਂ ਅਤੇ ਵੱਖ-ਵੱਖ ਅਕੈਡਮੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਚੈਂਪਿਅਨਸ਼ਿਪ ਵਿੱਚ ਬੈਡਮਿੰਟਨ ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਸਿੰਗਲ, ਡਬਲ ਅਤੇ ਮਿਕਸਡ ਡਬਲ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਸਕੂਲ ਦੇ 11ਵੀਂ ਕਲਾਸ ਦੇ ਵਿਦਿਆਰਥੀ ਆਰਿਅਨ ਸਿੰਗਲਾ ਨੇ ਅੰਗਰ-17 ਸਿੰਗਲ ਮੁਕਾਬਲੇ ਵਿੱਚ ਪਹਿਲਾ ਸਥਾਨ, ਅੰਡਰ-17 ਡਬਲ ਵਿੱਚ ਦੂਸਰਾ ਸਥਾਨ, ਅੰਡਰ-19 ਸਿੰਗਲ ਵਿੱਚ ਦੂਸਰਾ ਸਥਾਨ ਅਤੇ ਅੰਡਰ-19 ਡਬਲ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਦੀ 12ਵੀਂ ਕਲਾਸ ਦੇ ਸੁਖਰਾਜ ਸਿੰਘ ਨੇ ਅੰਡਰ-19 ਸਿੰਗਲ ਵਿੱਚ ਪਹਿਲਾ ਸਥਾਨ, ਅੰਡਰ-19 ਮਿਕਸਡ ਡਬਲ ਵਿੱਚ ਪਹਿਲਾ ਸਥਾਨ ਅਤੇ ਅੰਡਰ-19 ਡਬਲ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 12ਵੀਂ ਕਲਾਸ ਦੇ ਕ੍ਰਿਸ਼ ਸਿੰਗਲਾ ਨੇ ਅੰਡਰ-19 ਡਬਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮੀਤ ਪ੍ਰਧਾਨ ਸ਼੍ਰੀ ਬਿੰਦੂ ਸੂਦ, ਜਨਰਲ ਸੈਕਟਰੀ ਸ਼੍ਰੀ ਪੰਜਾਬ ਮਸੀਹ ਅਤੇ ਹੋਰ ਮੈਂਬਰ ਸਾਹਿਬਾਨ ਸ਼੍ਰੀ ਨਵੀਰ ਗਰਗ, ਸ਼੍ਰੀ ਸੰਜੀਵ ਕੁਮਾਰ ਗੋਇਲ, ਸ਼੍ਰੀ ਸ਼ੈਰੀ ਢਿੱਲੋਂ ਅਤੇ ਸ਼੍ਰੀ ਪ੍ਰੇਮ ਕੁਮਾਰ ਜੀ ਵੱਲੋਂ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਇਹਨਾਂ ਤਿੰਨਾ ਖਿਡਾਰੀਆਂ ਨੂੰ ਸਵੇਰ ਦੀ ਸਭਾ ਦੋਰਾਨ ਸਨਮਾਨਿਤ ਕੀਤਾ ਗਿਆ ਅਤੇ ਦੱਸਿਆ ਕਿ ਦੱਸਿਆ ਕਿ ਇਹ ਤਿੰਨੋਂ ਖਿਡਾਰੀ ਸਟੇਟ ਚੈਂਪਿਅਨਸ਼ਿਪ ਲਈ ਵੀ ਕੁਆਲੀਫਾਈ ਕੀਤੇ ਹਨ। ਸਕੂਲ ਚੇਅਰਪਰਸਨ ਮੈਡਮ ਕਮਲ ਸੇਣੀ ਜੀ ਨੇ ਜੇਤੂ ਖਿਡਾਰੀਆਂ ਅਤੇ ਸਕੂਲ ਬੈਡਮਿੰਟਨ ਕੋਚ ਪੰਜਾਬ ਮਸੀਹ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਸਟੇਟ ਲੈਵਲ ਚੈਂਪਿਅਨਸ਼ਿਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Comments are closed.