ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੱਜ ਵਿਦਿਆਰਥੀਆਂ ਨੂੰ ਜੀਵਨ ਵਿੱਚ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਮਹੱਤਵ ਬਾਰੇ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ।ਵਿਦਿਆਰਥੀਆਂ ਨੇ ਦੱਸਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ।ਪੁਰਾਣੇ ਸਮਿਆਂ ਤੋਂ ਹੀ ਮਨੁੱਖ ਆਪਣੇ ਮਨੋਰੰਜਨ ਅਤੇ ਸਿਹਤ ਲਈ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਆ ਰਿਹਾ ਹੈ। ਖੇਡਾਂ ਹਰ ਮਨੱਖ ਦੇ ਜੀਵਨ ਲਈ ਬਹੁਤ ਜ਼ਰੂਰੀ ਹਨ ਜੋ ਉਸ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਸਰੀਰਕ ਤਾਕਤ ਵਧਾਉਂਦੀਆਂ ਹਨ। ਜੀਵਨ ਦੇ ਹਰ ਪੜਾਅ ਵਿੱਚ ਇਸ ਦਾ ਬਹੁਤ ਮਹੱਤਵ ਹੈ। ਇਹ ਲੋਕਾਂ ਦੀ ਸ਼ਖਸੀਅਤ ਨੂੰ ਵੀ ਨਿਖਾਰਦਾ ਹੈ।ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਖੇਡਾਂ ਦੇ ਮਹਤੱਵ ਤੇ ਚਾਨਣਾਂ ਪਾਉਂਦਿਆਂ ਦੱਸਿਆ ਕਿ ਖੇਡਾਂ ਜੀਵਨ ਵਿੱਚ ਅਨੁਸ਼ਾਸਨ ਲਿਆਉਂਦੀਆਂ ਹਨ। ਇਹ ਬੈਠਣ, ਬੋਲਣ, ਚੱਲਣ ਆਦਿ ਦੇ ਤਰੀਕੇ ਸਿਖਾਉਂਦੀਆਂ ਹਨ, ਖੇਡਾਂ ਤੋਂ ਬਿਨਾਂ ਮਨੁੱਖੀ ਜੀਵਨ ਬਹੁਤ ਬੋਰਿੰਗ ਲੱਗਦਾ ਹੈ। ਖੇਡਾਂ ਸੋਚਣ ਦੀ ਸਮਰੱਥਾ ਵਿੱਚ ਸੁਧਾਰ ਕਰਦੀਆਂ ਹਨ ਅਤੇ ਮਨ ਦੇ ਤਣਾਅ ਨੂੰ ਘਟਾਉਂਦੀਆਂ ਹਨ। ਜਿਹੜੇ ਲੋਕ ਖੇਡਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਰੱਖਦੇ ਹਨ, ਉਹਨਾਂ ਦੀ ਜੀਵਨ ਦੇ ਸ਼ੁਰੂਆਤੀ ਪੜਾਅ ਵਿੱਚ ਬਿਮਾਰੀ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ ਅਤੇ ਕੰਮ ਵਿੱਚ ਸੁਸਤੀ ਵੀ ਦਿਖਾਉਂਦੇ ਹਨ। ਸਕੂਲ ਵਿੱਚ ਖੇਡਾਂ ਨੂੰ ਲਾਜ਼ਮੀ ਬਣਾਇਆ ਜਾਣਾ ਜ਼ਰੂਰੀ ਹੈ, ਤਾਂ ਜੋ ਬੱਚੇ ਛੋਟੀ ਉਮਰ ਵਿੱਚ ਹੀ ਖੇਡਾਂ ਦੇ ਲਾਭਾਂ ਬਾਰੇ ਜਾਣ ਸਕਣ। ਲੋਕ ਵੀ ਆਪਣੇ ਪਸੰਦੀਦਾ ਖੇਡ ਖਿਡਾਰੀਆਂ ਨੂੰ ਆਪਣੀ ਜ਼ਿਆਦਾ ਦਿਲਚਸਪੀ ਦੇ ਆਧਾਰ ‘ਤੇ ਚੁਣਦੇ ਹਨ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਖੇਡਾਂ ਸਾਡੇ ਸਾਰੇ ਅੰਗਾਂ ਨੂੰ ਸੁਚੇਤ ਰੱਖਦੀਆਂ ਹਨ ਅਤੇ ਨਿਯਮਿਤ ਤੌਰ ‘ਤੇ ਕੋਈ ਨਾ ਕੋਈ ਖੇਡ ਖੇਡਣ ਨਾਲ ਸਾਡਾ ਦਿਲ ਮਜ਼ਬੂਤ ਹੁੰਦਾ ਹੈ। ਖੇਡਾਂ ਨੂੰ ਪੁਰਾਣੇ ਜ਼ਮਾਨੇ ਤੋਂ ਹੀ ਪਹਿਲ ਦਿੱਤੀ ਜਾਂਦੀ ਰਹੀ ਹੈ ਅਤੇ ਅੱਜ ਕੱਲ੍ਹ ਇਸ ਦੀ ਮਹਤੱਤਾ ਹੋਰ ਵੀ ਵੱਧ ਗਈ ਗਈ ਹੈ। ਸਰੀਰਕ ਗਤੀਵਿਧੀ ਨਾਲ ਬਲੱਡ ਪ੍ਰੈਸ਼ਰ ਵੀ ਦਰੁਸਤ ਰਹਿੰਦਾ ਹੈ ਅਤੇ ਖੂਨ ਦੀਆਂ ਨਾੜੀਆਂ ਵੀ ਸਾਫ਼ ਰਹਿੰਦੀਆਂ ਹਨ। ਸ਼ੂਗਰ ਲੈਵਲ ਵੀ ਘਟਦਾ ਹੈ ਅਤੇ ਰੋਜ਼ਾਨਾ ਦੀ ਗਤੀਵਿਧੀ ਨਾਲ ਕੋਲੈਸਟ੍ਰੋਲ ਵੀ ਘੱਟ ਹੁੰਦਾ ਹੈ। ਵੱਖ-ਵੱਖ ਲੋਕਾਂ ਦੀਆਂ ਖੇਡਾਂ ਵਿੱਚ ਵੱਖੋ-ਵੱਖਰੀਆਂ ਰੁਚੀਆਂ ਹੁੰਦੀਆਂ ਹਨ ਪਰ ਸਾਰੀਆਂ ਖੇਡਾਂ ਵਿੱਚ ਕਿਰਿਆ ਇੱਕੋ ਜਿਹੀ ਹੁੰਦੀ ਹੈ। ਛੋਟੀ ਉਮਰ ਵਿੱਚ ਵੀ ਖੇਡਾਂ ਖੇਡਣ ਨਾਲ ਤੁਸੀਂ ਬਿਹਤਰ ਅਤੇ ਕੁਝ ਬਿਮਾਰੀਆਂ ਤੋਂ ਮੁਕਤ ਵੀ ਰਹਿ ਸਕਦੇ ਹੋ। ਖੇਡਾਂ ਖੇਡਣ ਨਾਲ ਫੇਫੜਿਆਂ ਦੀ ਕਾਰਜ ਪ੍ਰਣਾਲੀ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਖੇਡਾਂ ਨਾਲ ਬੁਢਾਪੇ ਵਿੱਚ ਵੀ ਹੱਡੀਆਂ ਦੀ ਮਜ਼ਬੂਤੀ ਵਧਦੀ ਹੈ।ਉਹਨਾਂ ਹਰ ਇੱਕ ਵਿਦਿਆਰਥੀ ਨੂੰ ਆਪਣੀ ਰੁਚੀ ਮੁਤਾਬਿਕ ਕੋਈ ਇੱਕ ਖੇਡ ਚੁਨਣ ਅਤੇ ਨਿਯਮਿਤ ਤੌਰ ਤੇ ਉਸ ਖੇਡ ਨੂੰ ਖੇਡਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
Comments are closed.