ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਵਿਦਿਆਰਥੀਆਂ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਰਤ ਦਾ 90ਵਾਂ ‘ਏਅਰ ਫੋਰਸ ਡੇ’ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨੇ ਭਾਰਤੀ ਵਾਯੂ ਸੇਨਾ ਨਾਲ ਸਬੰਧਤ ਸੁੰਦਰ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਭਾਰਤੀ ਏਅਰ ਫੋਰਸ ਪੂਰੇ ਵਿਸ਼ਵ ਵਿੱਚ ਤੀਜੀ ਸੱਭ ਤੋਂ ਸ਼ਕਤੀਸ਼ਾਲੀ ਫੋਰਸ ਹੈ। ਭਾਰਤੀ ਏਅਰ ਫੋਰਸ ਵਿੱਚ 1,70,576 ਕਰਮਚਾਰੀ ਮੌਜੂਦਾ ਕਾਰਜਸ਼ੀਲ ਹਨ ਅਤੇ 1,40,000 ਕਰਮਚਾਰੀ ਰਿਜ਼ਰਵ ਹਨ। ਭਾਰਤੀ ਏਅਰ ਫੋਰਸ ਕੋਲ 1800 ਦੇ ਕਰੀਬ ਵਿਮਾਨ ਹਨ ਅਤੇ 900 ਦੇ ਕਰੀਬ ਲੜਾਕੂ ਵਿਮਾਨ ਹਨ। ਜਿੰਨ੍ਹਾਂ ਵਿੱਚ ਰਾਫੇਲ, ਸੁਖੋਈ, ਮਿੱਗ-29, ਮਿਰਾਜ਼, ਤੇਜਸ, ਜੈਗੁਆਰ ਅਤੇ ਮਿੱਗ 21 ਵਰਗੇ ਸ਼ਕਤੀਸ਼ਾਲੀ ਲੜਾਕੂ ਵਿਮਾਨ ਸ਼ਾਮਲ ਹਨ। ਇਸ ਤੋਂ ਇਲਾਵਾ ਸੀ.ਐੱਚ.-47, ਚਿਨੂਕ, ਧਰੂਵ, ਚੀਤ੍ਹਾ, ਐੱਮ.ਆਈ-8, ਐੱਮ.ਆਈ-17, ਐੱਮ.ਆਈ-26, ਅਪਾਚੇ ਅਤੇ ਰੂਦਰਾ ਵਰਗੇ ਸ਼ਕਤੀ ਸ਼ਾਲੀ ਲੜਾਕੇ ਅਤੇ ਮਾਲਵਾਹਕ ਹੈਲੀਕਾਪਟਰ ਵੀ ਭਾਰਤੀ ਵਾਯੂ ਸੇਨਾ ਦੀ ਸ਼ਕਤੀ ਦਾ ਹਿੱਸਾ ਹਨ। ਇਸ ਸਮੇਂ ਭਾਰਤੀ ਵਾਯੂ ਸੇਨਾ ਦਾ ਸਰਵਉੱਚ ਮੁਖੀ ਭਾਰਤ ਦੀ ਰਾਸ਼ਟਰਪਤੀ ਮਾਨਯੋਗ ਦ੍ਰੋਪਦੀ ਮੁਰਮੁਰੂ ਹਨ ਅਤੇ ਭਾਰਤੀ ਹਵਾਈ ਫੌਜ਼ ਦੇ ਮੁੱਖ ਅਫæਸਰ ਏਅਰ ਚੀਫæ ਮਾਰਸ਼ਲ ਵਿਵੇਕ ਰਾਮ ਚੌਧਰੀ ਹਨ। ਇਸ ਮੌਕੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਭਾਰਤੀ ਹਵਾਈ ਸੇਨਾ ਦਾ ਗਠਨ ਅੰਗਰੇਜ ਹਕੂਮਤ ਦੁਆਰਾ 8 ਅਕਤੂਬਰ 1932 ਵਿੱਚ ‘ਰਾਇਲ ਇੰਡੀਅਨ ਏਅਰ ਫੋਰਸ’ ਦੇ ਨਾਂ ਨਾਲ ਕੀਤਾ ਸੀ ਅਤੇ ਇਸ ਹਵਾਈ ਸੇਨਾ ਨੇ ਦੂਜੇ ਵਿੱਸ਼ਵ ਯੁੱਧ ਵਿੱਚ ਬ੍ਰਿਟਿਸ਼ ਹਕੂਮਤ ਵੱਲੋਂ ਲੜ੍ਹਾਈ ਲੜ੍ਹੀ ਸੀ। ਇਸ ਤੋਂ ਬਾਅਦ ਜਦੋਂ 1947 ਵਿੱਚ ਭਾਰਤ ਬ੍ਰਿਟਿਸ਼ ਹਕੂਮਤ ਦੀ ਗੁਲਾਮੀ ਤੋਂ ਅਜ਼ਾਦ ਹੋਇਆ ਤਾਂ ਭਾਰਤੀ ਹਵਾਈ ਸੇਨਾ ਦਾ ਨਾਮ ‘ਰਾਇਲ ਇੰਡੀਅਨ ਏਅਰ ਫੋਰਸ’ ਹੀ ਰੱਖਿਆ ਗਿਆ ਪਰ 1950 ਵਿੱਚ ਜਦੋਂ ਭਾਰਤ ਇੱਕ ਲੋਕਤੰਤਰ ਰਾਸ਼ਟਰ ਬਣਿਆ ਤਾਂ ‘ਰਾਇਲ’ ਸ਼ਬਦ ਭਾਰਤੀ ਹਵਾਈ ਸੇਨਾ ਦੇ ਨਾਂ ਵਿੱਚੋਂ ਹਟਾ ਦਿੱਤਾ ਗਿਆ। 1950 ਤੋਂ ਬਾਅਦ ਹੁਣ ਤੱਕ ਭਾਰਤੀ ਹਵਾਈ ਸੇਨਾ 4 ਜੰਗਾਂ ਵਿੱਚ ਆਪਣੀ ਸ਼ਕਤੀ ਦੇ ਜ਼ੋਹਰ ਦਿਖਾ ਚੁੱਕੀ ਹੈ ਜਿਵੇਂ 1962 ਵਿੱਚ ਚੀਨ ਨਾਲ, 1965, ਵਿੱਚ ਪਾਕੀਸਤਾਨ ਨਾਲ, 1971 ਵਿੱਚ ਪਾਕੀਸਤਾਨ ਨਾਲ ਅਤੇ 1999 ਵਿੱਚ ਕਾਰਗਿਲ ਯੁੱਧ ਮੌਕੇ ਮੁੜ੍ਹ ਪਾਕੀਸਤਾਨ ਨਾਲ ਅਤੇ ਹਰ ਵਾਰ ਭਾਰਤੀ ਹਵਾਈ ਸੇਨਾ ਭਾਰਤੀ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਕਾਮਯਾਬੀ ਹੋਈ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਕਿਸੇ ਦੇਸ਼ ਦੀ ਸ਼ਕਤੀ ਪੂਰੀ ਤਰ੍ਹਾਂ ਉਸ ਦੀ ਹਵਾਈ ਸ਼ਕਤੀ ਉੱਪਰ ਨਿਰਭਰ ਕਰਦੀ ਹੈ। ੳਹਨਾਂ ਇਹ ਵੀ ਦੱਸਿਆ ਕਿ ਸ਼ੁਰੂਆਤ ਵਿੱਚ ਸਿਰਫæ ਪੁਰਸ਼ ਹੀ ਭਾਰਤੀ ਹਵਾਈ ਸੇਨਾ ਵਿੱਚ ਭਰਤੀ ਹੋ ਸਕਦੇ ਸਨ ਪਰ ਹੁਣ ਭਾਰਤ ਦੀਆਂ ਬੇਟੀਆਂ ਨੂੰ ਵੀ ਇਹ ਅਧੀਕਾਰ ਹਾਸਿਲ ਹੈ। ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੀ ਉਚੇਰੀ ਵਿੱਦਿਆ ਹਾਸਿਲ ਕਰਕੇ ਭਾਰਤੀ ਹਵਾਈ ਸੇਨਾ ਦਾ ਹਿੱਸਾ ਬਣ ਸਕਦੇ ਹਨ। ਇਸ ਮੌਕੇ ਸਮੂਹ ਸਟਾਫæ ਅਤੇ ਵਿਦਿਆਰਥੀ ਮੌਜੂਦ ਸਨ।
Comments are closed.