Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਪਰੀਕਸ਼ਾ ਪੇ ਚਰਚਾ 2023 ਲਈ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਵਿਦਿਆਰਥੀਆਂ ਨੂੂੰ ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਕੀਤਾ ਪ੍ਰੇਰਿਤ

ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਮਨਿਸਟਰੀ ਆਫ ਐਜੁਕੇਸ਼ਨ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ 2023, ਜਿਸ ਵਿੱਚ ਭਾਰਤ ਦੇ ਮਾਨਣੋਗ ਪ੍ਰਧਾਨ ਮੰਤਰੀ ਜੀ ਵਿਦਿਆਰਥੀਆਂ ਦੇ ਰੁਬਰੂ ਹੋਣਗੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਸੰਬੰਧੀ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰਰਿਤ ਕੀਤਾ ਗਿਆ। ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਰ ਸਾਲ ਦੀ ਤਰ੍ਹਾਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ‘ਪਰੀਕਸ਼ਾ ਪੇ ਚਰਚਾ’ (ਪੀਪੀਸੀ) ਪ੍ਰੋਗਰਾਮ ਦੇ ਜ਼ਰੀਏ, ਪੀਐਮ ਮੋਦੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਅਤੇ ਟੀਚਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨਗੇ। ਹਰ ਸਾਲ, ਕੁਝ ਪ੍ਰਤੀਯੋਗੀਆਂ ਨੂੰ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਚੋਣ ਨਿਰਧਾਰਤ ਵਿਸ਼ੇ ‘ਤੇ ਲਿਖੇ ਲੇਖ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੀ.ਐਮ ਮੋਦੀ ਉਨ੍ਹਾਂ ਨੂੰ ਪ੍ਰੀਖਿਆ ਦੌਰਾਨ ਤਣਾਅ ਨਾਲ ਨਜਿੱਠਣ ਲਈ ਸੁਝਾਅ ਵੀ ਦੇਣਗੇ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀ 27 ਜਨਵਰੀ ਤੱਕ www.mygov.in ਤੇ ਰਜਿਸਟਰੇਸ਼ਨ ਕਰਨ। ਰਜਿਸਟਰੇਸ਼ਨ ਕਰਨ ਤੋਂ ਬਾਅਦ ਉਹ ਲੇਖ ਮੁਕਾਬਲੇ ਲਈ ਵੀ ਰਜਿਸਟਰ ਕਰਨ ਜਿਸ ਵਿੱਚ ਵਿਦਿਆਰਥੀ ਆਪਣੇ ਲਈ ਨਿਰਧਾਰਤ ਵਿਸ਼ਿਆਂ ਵਿੱਚੋਂ ਕਿਸੇ ਇੱਕ ‘ਤੇ ਆਪਣੇ ਜਵਾਬ ਭੇਜ ਸਕਦੇ ਹਨ। ਆਨਲਾਇਨ ਫਾਰਮ ਰਾਹੀਂ ਵਿਦਿਆਰਥੀ ਵੱਧ ਤੋਂ ਵੱਧ 500 ਅੱਖਰਾਂ ਵਿੱਚ ਆਪਣਾ ਸਵਾਲ ਮਾਨਯੋਗ ਪ੍ਰਧਾਨ ਮੰਤਰੀ ਨੂੰ ਭੇਜ ਸਕਦੇ ਹਨ। ਉਹ ਆਪਣੀਆਂ ਐਂਟਰੀਆਂ ਆਨਲਾਈਨ ਗਤੀਵਿਧੀਆਂ ਰਾਹੀਂ ਭੇਜ ਸਕਦੇ ਹਨ ਜੋ ਉਨ੍ਹਾਂ ਲਈ ਵਿਸ਼ੇਸ਼ ਤੌਰ ‘ਤੇ ਮਨੋਨੀਤ ਕੀਤੀਆਂ ਗਈਆਂ ਹਨ। ਵੈਬਸਾਇਟ ਉੱਪਰ ਆਯੋਜਿਤ ਮੁਕਾਬਲਿਆਂ ਰਾਹੀਂ ਚੁਣੇ ਗਏ ਲਗਭਗ 2050 ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਿੱਖਿਆ ਮੰਤਰਾਲੇ ਵੱਲੋਂ ਪੀ.ਪੀ.ਸੀ (ਪਰਕਿਸ਼ਾ ਪੇ ਚਰਚਾ) ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀ ਤੇ ਸਟਾਫ ਮੋਜੂਦ ਸੀ।

Comments are closed.