Latest News & Updates

ਬਲੂਮਿੰਗ ਬਡਜ਼ ਸਕੁਲ ਵਿੱਚ ਸਾਂਝ-ਦਿਲਾਸਾ ਬਾਰੇ ਏ.ਐੱਸ.ਆਈ. ਬਲਵੀਰ ਸਿੰਘ ਨੇ ਦਿੱਤੀ ਜਾਣਕਾਰੀ

ਦਿਲਾਸਾ, ਸਮਾਜਿਕ ਸਾਂਝ ਰਾਹੀਂ ਵਿਵਾਦ ਦਖਲ ਅਤੇ ਕਾਨੂੰਨੀ ਜਾਗਰੁਕਤਾ ਦਾ ਸੰਖੇਪ ਰੂਪ ਹੈ-ਬਲਵੀਰ ਸਿੰਘ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਮਾਣਯੋਗ ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸੀਨੀਅਰ ਕਪਤਾਨ ਪੁਲੀਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲੀਸ ਅਫ਼ਸਰ ਮੋਗਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲਾ ਸਾਂਝ ਕੇਂਦਰ ਇੰਚਾਰਜ ਮੈਡਮ ਹਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾ ਹੇਠ ਏ.ਐੱਸ.ਆਈ. ਬਲਵੀਰ ਸਿੰਘ ਵਲੋ ਸਕੁਲ ਡਰਾਈਵਰਾਂ ਅਤੇ ਹੈਲਪਰਾਂ ਨੂੰ ਪੁਲਿਸ ਸਟੇਸ਼ਨ ਨਾਲ ਜੁੜੇ ਓ.ਡੀ.ਆਰ. ਰਾਹੀਂ ਅਦਾਲਤ ਤੋਂ ਬਾਹਰ ਵਿਵਾਦ ਦਾ ਨਿਪਟਾਰਾ ਲਈ ਸਾਂਝ-ਦਿਲਾਸਾ ਵੈਬਸਾਇਟ ਅਤੇ ਉਹਨਾਂ ਵੱਲੋਂ ਜਾਰੀ ਟੋਲ ਫ੍ਰੀ ਨੰਬਰ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਸਮਾਜ ਵਿੱਚ ਸ਼ਾਂਤੀ ਫੈਲਾਉਣ ਲਈ ਪੰਜਾਬ ਪੁਲਿਸ ਸਾਂਝ ਅਤੇ ਜੁਪਿਟਿਸ ਵੱਲੋਂ ਕੀਤੀ ਪਹਿਲਕਦਮੀ ਹੈ। ਦਿਲਾਸਾ, ਸਮਾਜਿਕ ਸਾਂਝ ਰਾਹੀਂ ਵਿਵਾਦ ਦਖਲ ਅਤੇ ਅਤੇ ਕਾਨੂੰਨੀ ਜਾਗਰੁਕਤਾ ਦਾ ਸੰਖੇਪ ਰੂਪ ਹੈ। ਕਈ ਵਾਰ ਲੋਕ ਛੋਟੇ ਝਗੜਿਆਂ ਲਈ ਥਾਣੇ ਜਾਂ ਕਚਿਹਰੀ ਜਾਣ ਤੋਂ ਗੁਰੇਜ਼ ਕਰਦੇ ਹਨ ਜਾਂ ਕਈ ਵਰ ਘਰਾਂ ਵਿੱਚ ਵਿਆਹ ਵਿਵਾਦ ਜਾਂ ਪਤੀ-ਪਤਨੀ ਦਾ ਆਪਸੀ ਝਗੜਾ ਹੋ ਜਾਵੇ ਤਾਂ ਉਹ ਘਰ ਬੈਠੇ ਆਨਲਾਇਨ ਸਾਂਝ ਦਿਲਾਸਾ ਦੀ ਵੈਬਸਾਇਟ ਤੇ ਜਾ ਕੇ ਜਾਂ ਟੋਲ ਫ੍ਰੀ ਨੰਬਰ 1800-309-8666 ਤੇ ਕਾਲ ਕਰਕੇ ਕੇਸ ਦਰਜ ਕਰਵਾ ਸਕਦੇ ਹਨ। ਇਹਨਾਂ ਕੇਸਾਂ ਦਾ ਨਿਪਤਾਰਾ ਅਦਾਲਤ ਤੋਂ ਬਾਹਰ ਹੀ ਹੋ ਜਾਇਆ ਕਦਰੇਗਾ। ਇਸ ਤੋਂ ਇਲਾਵਾ ਲਾਭਪਾਤਰੀ ਇਸ ਪਹਿਲਕਦਮੀ ਬਾਰੇ ਵਧੇਰੇ ਜਾਣਕਾਰੀ ਲਈ ਜਾਂ ਸ਼ਾਂਝ-ਦਿਲਾਸਾ ਦੇ ਪ੍ਰਤੀਧਿੀਆਂ ਨਾਲ ਜੁੜਨ ਲਈ ਮੋਗਾ ਵਿੱਚ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆ ਸੇਵਾਵਾਂ ,ਸਾਂਝ ਐਪਸ ਟਰੈਫਿਕ ਨਿਯਮਾਂ ਦਾ ਪਾਲਣਾ ਕਰਨ 112 ਅਤੇ 181 ਹੈਲਪ ਲਾਈਨ, ਨਸ਼ੇ ਕਰਨ ਅਤੇ ਵੇਚਣ ਵਾਲੇ ਮਾੜੇ ਅਨਸਰਾ ਖਿਲਾਫ ਸਰਕਾਰ ਵਲੋ ਚਲਾਈ ਗਈ ਹੈਲਪ ਲਾਈਨ ਨੰਬਰ 7527000165 ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾ ਸ਼ਕਤੀ ਐਪ ਅਤੇ ਸਾਈਬਰ ਕ੍ਰਾਈਮ ਦੇ ਟੋਲ ਫ੍ਰੀ ਨੰਬਰ 1930 ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਸਕੁਲ ਦੇ ਸੀ.ਈ.ਓ. ਰਾਹੁਲ ਛਾਬੜਾ, ਟਰਾਂਸਪੋਰਟ ਮਨੇਜਰ ਗੁਰਪ੍ਰਤਾਪ ਸਿੰਘ ਵੀ ਹਾਜ਼ਰ ਸਨ।

Comments are closed.