Latest News & Updates

ਬੀ. ਬੀ .ਐਸ ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸ਼ਿਜ ਮੋਗਾ ਨੇ ਨੀਲਕਮਲ ਕੌਰ ਦਾ ਕੈਨੇਡਾ ਜਾ ਕੇ ਪੜਾਈ ਕਰਨ ਦਾ ਸੁਫਨਾ ਕੀਤਾ ਸਾਕਾਰ

ਮੋਗਾ ਦੀ ਪ੍ਰਸਿੱਧ ਸੰਸਥਾ ਬੀ.ਬੀ.ਐਸ. ਆਈਲੈਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਈਲੈਟਸ/ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਨੇ ਨੀਲਕਮਲ ਕੌਰ, ਵਾਸੀ ਮੋਗਾ ਦਾ ਕੈਨੇਡਾ ਜਾ ਕੇ ਪੜਾਈ ਕਰਨ ਦਾ ਸੁਪਨਾ ਪੂਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਨੀਲਕਮਲ ਕੌਰ ਦਾ ਦਾਖਲਾ ਯੁਨੀਵਰਸਿਟੀ ਆਫ ਰੇਜੀਨਾ ਵਿੱਚ ਕਰਵਾਇਆ ਹੈ। ਉਹਨਾਂ ਦੱਸਿਆ ਕਿ ਸੰਸਥਾ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਇਸ ਸੰਸਥਾ ਵਿੱਚ ਇਮੀਗ੍ਰੇਸ਼ਨ ਦੀ ਹਰ ਫਾਇਲ ਬੜੀ ਬਾਰੀਕੀ ਨਾਲ ਤੇ ਮਾਹਿਰਾਂ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਿੱਚ ਆਈਲੈਟਸ/ਪੀ.ਟੀ.ਈ. ਦੀ ਤਿਆਰੀ ਵੀ ਕਰਵਾਈ ਜਾਂਦੀ ਹੈ। ਜਿਸ ਲਈ ਹਰ ਕਲਾਸ ਰੂਮ ਵਿੱਚ ਟਚ ਬੋਰਡ ਤੇ ਪ੍ਰੋਜੈਕਟਰ ਲੱਗੇ ਹੋਏ ਹਨ। ਪੀ.ਟੀ.ਈ. ਦੀ ਪ੍ਰੈਕਟਿਸ ਲਈ ਆਧੁਨਿਕ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹਰ ਵਿਦਿਆਰਥੀ ਨੂੰ ਵੱਖਰਾ ਕੰਪਿਉਟਰ ਮੁਹਈਆ ਕਰਵਾਇਆ ਜਾਂਦਾ ਹੈ। ਨੀਲਕਮਲ ਕੌਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦਾ ਧੰਨਵਾਦ ਕੀਤਾ ਤੇ ਸੰਸਥਾ ਦੇ ਮਿਹਨਤੀ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ। ਸੰਸਥਾ ਦੇ ਇੰਚਾਰਜ ਮੈਡਮ ਨੁਪਿੰਦਰ ਕੌਰ ਨੇ ਨੀਲਕਮਲ ਕੌਰ ਨੂੰ ਵੀਜਾ ਸੌਪਦਿਆਂ ਸੁਭਕਾਮਨਾਵਾਂ ਦਿੱਤੀਆਂ ਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ।

Comments are closed.