Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ‘ਵਰਲਡ ਸਟੂਡੈਂਟਸ ਡੇ’ ਮੌਕੇ ਡਾ. ਅਬਦੁਲ ਕਲਾਮ ਨੂੰ ਦਿੱਤੀ ਸ਼ਰਧਾਂਜਲੀ

ਡਾ. ਕਲਾਮ ਨੇ ਆਪਣਾ ਜੀਵਨ ਵਿਦਿਆਰਥੀਆਂ ਨੂੰ ਸਰਬੋਤਮ ਰੂਪ ਬਣਾਉਨ ਲਈ ਸਮਰਪਿਤ ਕੀਤਾ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਵਰਲਡ ਸਟੂਡੈਂਟਸ ਡੇ ਮਨਾਇਆ ਗਿਆ। ਜਿਸ ਦੌਰਾਨ ਦੇਸ਼ ਦੇ 12ਵੇਂ ਰਾਸ਼ਟਰਪਤੀ ਡਾ. ਅਬਦੁਲ ਕਲਾਮ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਸਕੂਲੀ ਵਿਦਿਅਰਥੀਆਂ ਵੱਲੋਂ ਇਸ ਸਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ ਅਤੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਤਾਮਿਲਨਾਡੂ ਦੇ ਰਾਮੇਸ਼ਵਰਮ ਵਿੱਚ ਜਨਮੇ ਡਾ. ਅਬਦੁਲ ਕਲਾਮ ਨੇ ਆਪਣੀ ਸੇਂਟ ਜੋਸਫ ਕਾਲਜ, ਤਿਰੁਚਿਰਾਪੱਲੀ ਤੋਂ ਭੌਤਿਕ ਵਿਗਿਆਨ ਦੀ ਡਿਗਰੀ ਹਾਸਿਲ ਕੀਤੀ। ਮਦਰਾਸ ਇੰਸਟੀਚਿਉਟ ਆਫ ਟੈਕਨਾਲੋਜੀ ਤੋਂ ਗ੍ਰੈਜੁਏਟ ਹੋਣ ਤੋਂ ਬਾਅਦ ਏਰੋਸਪੇਸ ਇੰਜੀਨੀਰਇੰਗ ਦੀ ਪੜ੍ਹਾਈ ਕੀਤੀ। ਉਹਨਾਂ ਨੇ ਆਪਣਾ ਜੀਵਨ ਪੜ੍ਹਾਉਣ ਅਤੇ ਵਿਦਿਆਰਥੀਆਂ ਨੂੰ ਆਪਣੇ ਸੂਝਵਾਨ ਭਾਸ਼ਣਾਂ ਦੁਆਰਾ ਆਪਣੇ ਆਪ ਦਾ ਸਰਵੋਤਮ ਰੂਪ ਬਣਨ ਲਈ ਪ੍ਰੇਰਿਤ ਕਰਨ ਲਈ ਸਮਰਪਿਤ ਕੀਤਾ। ਉਹਨਾਂ ਨੂੰ ਸਭ ਤੋਂ ਮਹੱਤਵਪੂਰਨ ਭਾਰਤੀ ਮਿਜ਼ਾਈਲਾਂ ਅਤੇ ਦੇਸ਼ ਦੇ ਨਾਗਰਿਕ ਪੁਲਾੜ ਪ੍ਰੋਗਰਾਮਾਂ ਦੇ ਵਿਕਾਸ ਦੀ ਅਗਵਾਈ ਕਰਨ ਲਈ ‘ਭਾਰਤ ਦਾ ਮਿਜ਼ਾਈਲ ਮੈਨ’ ਵੀ ਕਿਹਾ ਜਾਂਦਾ ਸੀ। 21 ਨਵੰਬਰ 1963 ਨੂੰ ਭਾਰਤ ਦੁਆਰਾ ਅੰਤਰਿਕਸ਼ ਵਿੱਚ ਭੇਜਿਆ ਗਿਆ ਪਹਿਲਾ ਰਾਕੇਟ ਯੂ.ਐੱਸ. ਨਾਈਕ ਅਪਾਚੇ ਰਾਕੇਟ ਵੀ ਡਾ. ਅਬਦੁਲ ਕਲਾਮ ਦੁਆਰਾ ਹੀ ਤਿਆਰ ਕੀਤਾ ਗਿਆ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ: ਹਮੀਲੀਆ ਰਾਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਾ. ਅਬਦੁਲ ਕਲਾਮ ਜਿੰਨ੍ਹਾਂ ਦਾ ਪੂਰਾ ਨਾਮ ਅਵੁਲ ਪਾਕੀਰ ਜੈਨੁਲਾਬਦੀਨ ਅਬਦੁਲ ਕਲਾਮ ਸੀ, ਇੱਕ ਅਦਭੁੱਤ ਨੇਤਾ, ਵਿਗਿਆਨਕ, ਯੋਗ ਸਲਾਹਕਾਰ, ਆਧਿਆਪਕ ਅਤੇ ਮਹਾਨ ਦਾਰਸ਼ਨਿਕ ਸਨ। ਉਹਨਾਂ ਨੂੰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਵੀ ਨਿਵਾਜਿਆ ਗਿਆ। ਉਹਨਾਂ ਨੂੰ ਭਾਰਤ ਸਰਕਾਰ ਦੇ ਵਿਗਿਆਨਕ ਸਲਾਹਕਾਰ ਵਜੋਂ ਉਨ੍ਹਾਂ ਦੇ ਕੰਮ ਲਈ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਡਾ. ਅਬਦੁਲ ਕਲਾਮ ਅਨੁਸਾਰ ਵਿਦਿਆਰਥੀਆਂ ਦੇ ਜੀਵਨ ਵਿੱਚ ਇੱਕ ਟੀਚਾ ਹੋਣਾ ਚਾਹੀਦਾ ਹੈ। ਸਖਤ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਮੱਸਿਆ ਤੋਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ। ਸਗੋਂ ਸਮੱਸਿਆ ਨੂੰ ਹਰਾ ਕੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Comments are closed.