ਸ਼ਾਰਟ ਫਿਲਮ “ਨਿੱਕੂ” ਦਾ ਪੋਸਟਰ ਸੰਜੀਵ ਕੁਮਾਰ ਸੈਣੀ ਵੱਲੋਂ ਕੀਤਾ ਗਿਆ ਰੀਲੀਜ਼- ਸੰਨੀ ਸ਼ਰਮਾਂ
ਜ਼ਿਲਾ ਮੋਗਾ ਤੇ ਆਸਪਾਸ ਦੇ ਇਲਾਕਿਆਂ ਦੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਉਦੇਸ਼ ਨਾਲ ਪਾਲੀਵੁੱਡ ਸਕਰੀਨ ਚੈਨਲ ਮੋਗਾ ਵੱਲੋਂ ਪਿਛਲੇ ਦਿਨੀ ਇੱਕ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਬੱਚੇ ਦੀ ਜਿੰਦਗੀ ਤੇ ਆਧਾਰਿਤ ਸ਼ਾਰਟ ਫਿਲਮ ‘ਨਿੱਕੂ’ ਬਣਾਈ ਗਈ ਸੀ। ਜਿਸ ਦਾ ਅੱਜ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਪਾਲੀਵੁੱਡ ਸਕਰੀਨ ਚੈਨਲ ਦੇ ਐਮ.ਡੀ ਤੇ ਫਿਲਮ ਪ੍ਰੋਡਿਊਸਰ ਸੰਨੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫਿਲਮ ਸਮਾਜ ਵਿੱਚ ਕਿ ਵਧੀਆ ਸੁਨੇਹਾ ਦੇਣ ਖਾਤਿਰ ਤਿਆਰ ਕੀਤੀ ਗਈ ਹੈ।ਇਸ ਫਿਲਮ ਵਿੱਚ ਮੁੱਖ ਭੂਮਿਕਾ ਪੰਸ਼ੁਲ ਬਾਂਸਲ ਤੇ ਸਾਹਿਲ ਕੁਮਾਰ ਨੇ ਬਾਖੂਬੀ ਨਿਭਾਈ। ਇਸ ਫਿਲਮ ਦੀ ਕਹਾਣੀ ਤੇ ਨਿਰਦੇਸ਼ਨ ਅਕਾਸ਼ ਜੱਸਲ ਨੇ ਕੀਤਾ ਹੈ। ਫਿਲਮ ਦੇ ਕਲਾਕਾਰਾਂ ਨੂੰ ਸਿਖਲਾਈ ਸਥਾਨਕ ਜੈਕਸਨ ਡਾਂਸ ਅਕੈਡਮੀ ਦੇ ਟੀਚਰ ਸੋਨੂੰ ਜੈਕਸਨ ਨੇ ਦਿੱਤੀ ਹੈ। ਫਿਲਮ ਦੇ ਮੁੱਖ ਕਲਾਕਾਰਾਂ ਤੋਂ ਇਲਾਵਾ ਫਿਲਮ ਦੇ ਦੂਸਰੇ ਕਲਾਕਾਰ ਰਾਜਨ ਬਜਾਜ, ਪਰਮ ਭੁੱਲਰ, ਤੇ ਅਰਮਾਨ ਹਨ। ਉਹਨਾਂ ਦੱਸਿਆ ਕਿ ਇਸ ਫਿਲਮ ਦਾ ਪ੍ਰੀਮਿਅਰ ਸ਼ੌਅ 25 ਫਰਵਰੀ 2021 ਦਿਨ ਵੀਰਵਾਰ ਨੂੰ ਦੁਪਿਹਰ 12 ਵਜੇ ਬਲੂਮਿੰਗ ਬਡਜ਼ ਸਕੂਲ ਪਿੰਡ ਤਲਵੰਡੀ ਭੰਗੇਰੀਆਂ, ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਤੌਰ ਤੇ ਬੀ.ਬੀ.ਐੱਸ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ, ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਮਾਡਲ ਤੇ ਐਕਟਰ ਵਿਕਟਰ ਜੌਨ ਤੇ ਫਿਲਮ ਐਕਟਰ ਰਵੀ ਧਾਲੀਵਾਲ ਸ਼ਿਰਕਤ ਕਰਨਗੇ। ਪੋਸਟਰ ਰੀਲੀਜ਼ ਕਰਨ ਸਮੇਂ ਫਿਲਮ ਪ੍ਰੋਡਕਸ਼ਨ ਮੈਨੇਜਰ ਵਿੱਕੀ ਭੁੱਲਰ, ਧਰਮਿੰਦਰ ਸ਼ਰਮਾ, ਕੈਮਰਾਮੈਨ ਅਮਨ ਕਲਿਆਣ ਮੌਜੂਦ ਸਨ।
Comments are closed.