ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ 31 ਮਾਰਚ ਤੱਕ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਜਿਸਦਾ ਪੰਜਾਬ ਭਰ ਵਿੱਚ ਫੈਡਰੇਸ਼ਨ ਆਫ ਪਾ੍ਰਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਆਫ ਪੰਜਾਬ ਰਜਿ. ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। ਪੰਜਾਬ ਭਰ ਵਿੱਚ ਸਾਰੇ ਕੰਮ ਅੁਸੇ ਤਰਾਂ੍ਹ ਹੀ ਚੱਲ ਰਹੇ ਹਨ ਪਰ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲੇ੍ਹ ਰਹੇ। ਪਿਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ੍ਹ ਸਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਪਹਿਲਾਂ ਵੀ ਸਕੂਲ ਬੰਦ ਕਰਕੇ ਸ਼ੱਕ ਦੇ ਘੇਰੇ ਵਿੱਚ ਹੈ ਕਿਉਂਕਿ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਦੇ ਕਾਫੀ ਬੱਚੇ ਕਰੋਨਾ ਕਾਲ ਦੌਰਾਨ ਖਿੱਚ ਲਏ ਸਨ ਜਿਸ ਸਮੇਂ ਸਾਰੇ ਪ੍ਰਾਈਵੇਟ ਸਕੂਲ ਬੰਦ ਸਨ। ਸਰਕਾਰੀ ਅਧਿਆਪਕਾਂ ਨੇ ਘਰ-ਘਰ ਜਾ ਕੇ ਸਿੱਧਾ ਅਧਾਰ ਨੰਬਰ ਤੋਂ ਦਾਖਲਾ ਕਰ ਰਹੇ ਸਨ ਜਦ ਕਿ ਕਈ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਕਿ ਉਹਨਾਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਹੋ ਚੁੱਕਾ ਹੈ। ਜਦ ਲਾਜ਼ਮੀ ਹੈ ਕਿ ਜੋ ਬੱਚਾ ਇਕ ਸਕੂਲ ਤੋਂ ਹੱਟ ਕੇ ਦੂਸਰੇ ਸਕੂਲ ਵਿੱਚ ਜਾਂਦਾ ਹੈ ਤਾਂ ਉਸ ਨੁੰ ਪਹਿਲਾਂ ਵਾਲੇ ਸਕੂਲ ਤੋਂ ਕੰਨਸੈਂਟ ਜ਼ਰੂਰੀ ਹੈ। ਜਦ ਕਿ ਸਰਕਾਰੀ ਸਕੂਲਾਂ ਨੂੰ ਇਸ ਤੋਂ ਛੋਟ ਦੇ ਦਿੱਤੀ ਗਈ ਸੀ। ਜਿਹੜਾ ਕਿ ਪ੍ਰਾਈਵੇਟ ਸਕੂਲਾਂ ਨਾਲ ਇੱਕ ਧੋਖਾ ਅਤੇ ਧੱਕੇਸ਼ਾਹੀ ਹੈ। ਇਸ ਸਬੰਧੀ ਸਿੱਖਿਆ ਵਿਭਾਗ ਨੂੰ ਫੈਡਰੇਸ਼ਨ ਆਫ ਪਾ੍ਰਈਵੇਟ ਸਕੂਲਜ਼ ਅਤੇ ਐਸੋਸ਼ੀਏਸ਼ਨ ਆਫ ਪੰਜਾਬ ਨੇ ਇੱਕ ਅਦਾਲਤੀ ਨੋਟ ਵੀ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਬੀ.ਐਸ. ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਨਾਂ ਕਿ ਸਕੂਲ ਬੰਦ ਕਰਨੇ ਚਾਹੀਦੇ ਹਨ। ਹੁਣ ਜਦ ਕਿ ਕਰੋਨਾ ਦੀ ਵੈਕਸੀਨ ਵੀ ਆ ਚੁੱਕੀ ਹੈ ਸਕੂਲ ਬੰਦ ਕਰਨ ਦਾ ਕੀ ਲਾਭ ਹੈ ਸਮਝ ਨਹੀਂ ਆਉਂਦੀ। ਪੰਜਾਬ ਸਰਕਾਰ ਜੇ ਸੱਚਮੁੱਚ ਹੀ ਕਰੋਨਾ ਨੂੰ ਠੱਲ ਪਾਉਣਾ ਚਾਹੁੰਦੀ ਹੈ ਤਾਂ ਸੋਸ਼ਲ ਡਿਸਟੈਂਸ ਦੇ ਦਿਸ਼ਾ ਅਨੁਸਾਰ ਸਕੂਲ ਖੋਲੇ ਜਾਣੇ ਚਾਹੀਦੇ ਹਨ ਚਾਹੇ ਈਵਨ-ਔਡ ਤਰੀਕੇ ਨਾਲ ਹੀ ਖੋਲੇ ਜਾਣ ਜਾਂ ਨਾਲ-ਨਾਲ ਆਨ ਲਾਈਨ ਕਲਾਸ ਜਾਰੀ ਰੱਖੀ ਜਾਵੇ। ਪੰਜਾਬ ਸਰਕਾਰ ਨੂੰ ਇਸ ਬਾਰੇ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਭਾਵੇਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਬੋਰਡ ਦੀਆਂ ਕਲਾਸਾਂ ਤੋਂ ਇਲਾਵਾ ਸਾਰੀਆਂ ਕਲਾਸਾਂ ਦੇ ਪੇਪਰ ਹੋ ਚੁੁੱਕੇ ਹਨ ਪਰ ਇਹਨਾਂ ਬੋਰਡ ਦੀਆ ਕਲਾਸਾਂ ਦੇ ਪੇਪਰ ਅਜੇ ਬਾਕੀ ਹਨ ਜਿਸ ਵਿੱਚ ਬੱਚਿਆਂ ਦੀ ਤਿਆਰੀ ਲਈ ਸਕੂਲ ਅਧਿਆਪਕ ਦੀ ਅਹਿਮ ਭੂਮਿਕਾ ਹੈ। ਇਸ ਲਈ ਸਰਕਾਰ ਨੂੰ ਇਸ ਵਿਸ਼ੇ ਤੇ ਇੱਕ ਵਾਰ ਫਿਰ ਤੋਂ ਵਿਚਾਰ ਕਰਨਾ ਬਣਦਾ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਪਹਿਲਾਂ ਹੀ ਪਿਛਲੇ ਸਾਲਾਂ ਦੇ ਮੁਕਾਬਲੇ ਇਮਤਿਹਾਨ ਲਗਭਗ ਦੋ ਮਹੀਨੇ ਲੇਟ ਹੋ ਗਏ ਹਨ। ਇਸ ਤਰਾਂ੍ਹ ਬੋਰਡ ਦੀਆਂ ਕਲਾਸਾਂ ਦਾ ਅਗਲਾ ਸ਼ੈਸਨ ਦੋ ਮਹੀਨੇ ਦੀ ਦੇਰੀ ਨਾਲ ਸ਼ੁਰੂ ਹੋਵੇਗਾ। ਇਸ ਮੌਕੇ ਬਲੂਮਿੰਗ ਬਡਜ਼ ਸਕੂਲ ਦੇ ਸਾਰੇ ਸਟਾਫ ਵੱਲੋਂ ਕਾਲੇ ਝੰਡੇ ਹੱਥ ਵਿੱਚ ਫੜ ਕੇ ਸਕੂਲ ਬੰਦ ਦਾ ਵਿਰੋਧ ਕੀਤਾ।
Comments are closed.