Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ 14ਵੀਆਂ ਬੀ.ਬੀ.ਐੱਸ ਖੇਡਾਂ ਤਹਿਤ ਕਰਵਾਏ ਗਏ ਖੇਡਾਂ ਦੇ ਕਵਾਟਰ ਫਇਨਲ ਤੇ ਸੈਮੀ ਫਾਈਨਲ ਮੈਚ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਹੋਣ ਜਾ ਰਹੀਆਂ 14ਵੀਆਂ ਬੀ. ਬੀ. ਐੱਸ. ਗੇਮਜ਼ ਜੋ 28 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਇਹਨਾਂ 14ਵੀਆਂ ਬੀ.ਬੀ.ਐੱਸ ਖੇਡਾਂ ਦੌਰਾਨ ਕਈ ਪ੍ਰਕਾਰ ਦੇ ਡਿਸਪਲੇਅ, ਗੀਤ ਸੰਗੀਤ, ਪੀ.ਟੀ.ਡਿਸਪਲੇਅ ਆਦਿ ਦੇ ਨਾਲ ਕਈ ਪ੍ਰਕਾਰ ਦੀਆਂ ਇੰਨਡੋਰ ਅਤੇ ਆਊਟਡੋਰ ਖੇਡਾਂ ਕਰਵਾਈਆ ਜਾਣਗੀਆਂ। ਕੋਵਿਡ ਕਾਰਨ ਪਿਛਲੇ ਦੋ ਸਾਲਾਂ ਤੋਂ ਵਿਦਿਆਰਥੀਆਂ ਦੀਆਂ ਕੋਈ ਵੀ ਗਤੀਵਿਧੀਆਂ ਨਾ ਹੋਣ ਕਰਕੇ ਇਸ ਸਾਲ ਸਾਰੇ ਬੱਚਿਆਂ ਵਿੱਚ ਇਹਨਾਂ ਬੀ.ਬੀ.ਐਸ ਗੇਮਜ਼ ਨੂੰ ਲੈ ਕੇ ਭਾਰੀ ਉਤਸ਼ਾਹ ਅਤੇ ਜੋਸ਼ ਪਾਇਆ ਜਾ ਰਿਹਾ ਹੈ। ਹਰ ਖਿਡਾਰੀ ਦੂਜੇ ਖਿਡਾਰੀ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਹੈ। ਇਹਨਾਂ 14ਵੀਆਂ ਬੀ.ਬੀ.ਐਸ ਖੇਡਾਂ ਤਹਿਤ ਕਈ ਪ੍ਰਕਾਰ ਦੇ ਕਵਾਟਰ ਫਾਇਨਲ ਤੇ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਸਲਾਨਾ ਸਮਾਗਮ ਤੋਂ 10 ਦਿਨ ਪਹਿਲਾਂ ਹੀ ਇਨਡੋਰ-ਆਉਟਡੋਰ ਖੇਡਾਂ ਦੇ ਕਵਾਟਰ ਫਾਇਨਲ ਸੈਮੀਫਾਈਨਲ ਮੁਕਾਬਲੇ ਸ਼ੁਰੂ ਹੋ ਜਾਂਦੇ ਹਨ ਜਿਹਨਾਂ ਵਿੱਚ ਸਾਰੇ ਹੀ ਵਿਦਿਆਰਥੀ ਬੜੇ ਜੋਸ਼ ਨਾਲ ਭਾਗ ਲੈਂਦੇ ਹਨ। ਜ਼ਿਕਰਯੋਗ ਹੈ ਕਿ ਇਹਨਾਂ 14ਵੀਆਂ ਖੇਡਾਂ ਦੌਰਾਨ 90 ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣਗੇ। ਅੱਜ ਕ੍ਰਿਕਟ, ਕਬੱਡੀ,ਬੇਸ ਬਾਲ, ਹਾਕੀ, ਸੋਫਟ ਬਾਲ, ਹੈਂਡਬਾਲ, ਬਾਸਕਟ ਬਾਲ, ਡੌਜ ਬਾਲ, ਸਨੂਕਰ, ਚੈੱਸ, ਕੈਰਮ ਆਦਿ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਇਹਨਾਂ ਸੈਮੀਫਾਈਨਲ ਮੈਚਾਂ ਵਿੱਚੋਂ ਜਿਹੜੀਆਂ ਟੀਮਾਂ ਫਾਈਨਲ ਵਿੱਛ ਪੁਹੰਚਣਗੀਆਂ ਉਹਨਾਂ ਦੇ ਫਾਈਨਲ ਖੇਡ ਮੁਕਾਬਲੇ 14ਵੀਆਂ ਬੀ.ਬੀ.ਐਸ ਖੇਡਾਂ ਵਾਲੇ ਦਿਨ ਹੋਣਗੇ। ਜਿਹੜੀਆ ਟੀਮਾਂ ਫਾਈਨਲ ਮੈਚਾਂ ਵਿੱਚ ਭਿੜਨਗੀਆਂ ਜੇਤੂ ਹੋਣ ਉਪਰੰਤ ਉਹਨਾਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਬੀ.ਬੀ.ਐਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਹੋਰ ਅਗਾਂਹ ਗਤੀਵਿਧੀਆ ਵਿੱੱਚ ਨਿਪੁੰਨ ਬਣਾਉਣਾ ਹੈ।ਉਹਨਾਂ ਅੱਗੇ ਕਿਹਾ ਕਿ ਹਰੇਕ ਵਿਦਿਆਰਥੀ ਵਿੱਚ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਦੀ ਸਮੱਰਥਾ ਹੋਣੀ ਚਾਹੀਦੀ ਹੈ ਤਾਂ ਜੋ ਆਪਣੇ ਭਵਿੱਖ ਨੂੰ ਉਜਵਲ ਬਣਾ ਸਕਣ। ਉਹਨਾਂ ਦੱਸਿਆ ਕਿ 14ਵੀਆਂ ਬੀ.ਬੀ.ਐਸ ਖੇਡਾਂ ਪਹਿਲੇ ਸਾਲਾਂ ਦੀ ਤਰਾਂ੍ਹ ਸਕੂਲ ਕੈਂਪਸ ਵਿੱਚ ਹੀ ਕਰਵਾਈਆਂ ਜਾਣਗੀਆਂ ਜਿਹਨਾਂ ਦੀਆਂ ਤਿਆਰੀਆਂ ਸਾਰੇ ਵਿਦਿਆਰਥੀਆਂ ਅਤੇ ਸਾਰੇ ਸਟਾਫ ਵੱਲੋਂ ਬੜੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਉਚੇਚੇ ਤੌਰ ‘ਤੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਕ ਅਜਿਹਾ ਪਲੇਟਫਾਰਮ ਦਿੱਤਾ ਹੈ ਜਿਸ ਵਿੱਚ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੋਹਰੀ ਹੁੰਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹੋਏ ਅੱਗੇ ਵੱਧ ਰਹੇ ਹਨ।

Comments are closed.