Latest News & Updates

ਬਲੂਮਿੰਗ ਬਡਜ਼ ਸਕੂਲ ਵਿਚ ਸਾਂਝ ਕੇਂਦਰ ਧਰਮਕੋਟ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਮਾਣਯੋਗ ਏ ਡੀ ਜੀ ਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ, ਸੀਨੀਅਰ ਕਪਤਾਨ ਪੁਲੀਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲੀਸ ਅਫ਼ਸਰ ਮੋਗਾ ਜੀ ਦੇ ਹੁਕਮਾਂ ਅਨੁਸਾਰ ਅਤੇ ਸਕੂਲ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਵਿਚ ਸਾਂਝ ਕੇਂਦਰ ਜ਼ਿਲਾ ਮੋਗਾ ਦੀ ਟੀਮ ਵੱਲੋਂ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਡਰਾਈਵਰਾਂ ਨੂੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਸਮਾਜ ਵਿਚ ਨਸ਼ਾ ਖ਼ਤਮ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ‘ ਸਾਂਝ ਕੇਂਦਰਾਂ ਤੋਂ ਮਿਲਣ ਵਾਲੀਆ ਸੇਵਾਵਾਂ ,ਸਾਂਝ ਐਪਸ ਟਰੈਫਿਕ ਨਿਯਮਾਂ ਦਾ ਪਾਲਣਾ ਕਰਨ .112 181 ਹੈਲਪ ਲਾਈਨ ਨੰਬਰਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੌਕੇ ਮੈਡਮ ਹਰਜੀਤ ਕੌਰ (ਇੰਚਾਰਜ ਜ਼ਿਲਾ ਮੋਗਾ ਸਾਂਝ ਕੇਂਦਰ), ਬਲਵੀਰ ਸਿੰਘ ਏ.ਐੱਸ.ਆਈ. (ਇੰਚਾਰਜ ਧਰਮਕੋਟ ਸਬ ਡਿਵਿਜ਼ਨ ਸ਼ਾਝ ਕੇਂਦਰ), ਮਾਨਯੋਗ ਐੱਸ.ਐੱਚ.ਓ ਮਹਿਣਾ ਕਿਰਪਾਲ ਸਿੰਘ, ਨਰਿੰਦਰਪਾਲ ਸਿੰਘ (ਸੈਕਟਰੀ ਸਾਂਝ ਕੇਂਦਰ), ਗੁਰਦੇਵ ਸਿੰਘ ਸਨਿਆਸੀ ਪ੍ਰਧਾਨ ਸਮਾਜ ਸੇਵਾ ਸੁਸਾਇਟੀ, ਐੱਨ.ਜੀ.ਓ. ਕੋਆਰਡੀਨੇਟਰ ਐੱਸ.ਕੇ. ਬਾਂਸਲ ਨੇ ਸਕੂਲੀ ਵਿਦਿਆਰਥੀਆਂ ਅਤੇ ਬੱਸ ਡਰਾਈਵਰਾਂ ਅਤੇ ਹੈਲਪਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਤੇ ਸਾਂਝ ਕੇਂਦਰਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣੂੰ ਕਰਵਾਇਆ। ਬਲਵੀਰ ਸਿੰਘ ਜੀ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਸੰਬੋਧਨ ਕਰਦਿਆਂ ਕਿਹਾ ਕਿ ਵੱਧਦੀ ਉਮਰ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਆਦਤਾਂ ਤੇ ਵਿਵਹਾਰ ਵਿੱਚ ਵੀ ਬਦਲਾ ਹੁੰਦਾ ਰਹਿੰਦਾ ਹੈ ਜੇਕਰ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਨਾ ਕੀਤਾ ਜਾਵੇ ਤਾਂ ਬੱਚੇ ਗਲਤ ਦਿਸ਼ਾ ਵੱਲ ਜਾ ਕੇ ਬੂਰੀਆਂ ਆਦਤਾਂ ਦੇ ਸ਼ਿਕਾਰ ਹੋ ਸਕਦੇ ਹਨ। ਅੱਜ ਦਾ ਸਮਾਂ ਜੋ ਕਿ ਇੰਟਰਨੈਟ ਦਾ ਸਮਾਂ ਹੈ, ਜਿਸ ਤਰਾਂ ਬੱਚੇ ਇੰਟਰਨੈਟ ਦਾ ਇਸਤੇਮਾਲ ਕਰ ਰਹੇ ਹਨ ਉਹ ਗਲਤ ਰਾਹ ਤੇ ਵੀ ਪੈ ਸਕਦੇ ਹਨ। ਇਸ ਕਰਕੇ ਅੱਜ ਲੌੜ ਹੈ ਬੱਚਿਆਂ ਨੁੰ ਸਹੀ ਦਿਸ਼ਾ ਵੱਲ ਤੋਰਨਾ, ਜਿਸ ਵਿਚ ਮਾਪਿਆਂ, ਅਧਿਆਪਕਾਂ ਨੂੰ ਮਿਲ ਕੇ ਹੀ ਇਹ ਕੰਮ ਕਰਨਾ ਪਵੇਗਾ। ਬਹੁਤ ਸਾਰੇ ਵਿਦਿਆਰਥੀ ਗਲਤ ਸੰਗਤ ਵਿੱਚ ਆ ਕੇ ਨਸ਼ਿਆਂ ਦੇ ਰਾਹ ਪੈ ਜਾਂਦੇ ਹਨ। ਵਿਦਿਆਰਥੀਆਂ ਨੂੰ ਸਪੋਰਟਸ ਅੇਕਟੀਵਿਟੀਆਂ ਵਿੱਚ ਵੀ ਭਾਗ ਲੈਣਾ ਜ਼ਰੂਰੀ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ। ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਵੱਖ ਵੱਖ ਜਗਾ ਤੇ ਨਸ਼ਾ ਛਡਾਊ ਕੇਂਦਰ ਤੇ ਰੀਹੈਬਲੀਟੇਸ਼ਨ ਸੈਂਟਰ ਖੋਲੇ ਹੋਏ ਹਨ ਜਿੱਥੇ ਜਾ ਕੇ ਮੈਡੀਸਨ ਲੈ ਕੇ ਹਰ ਤਰਾਂ ਦੇ ਨਸ਼ਿਆਂ ਦੀ ਆਦਤ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਨਰਿੰਦਰਪਾਲ ਸਿੰਘ ਜੀ ਨੇ ਅੱਗੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਸਭ ਨੂੰ ਜਾਗਰੂਕ ਕੀਤਾ। ਉਹਨਾਂ ਨੇ ਸ਼ਾਂਝ ਕੇਂਦਰਾਂ ਵਿੱਚ ਮਿਲ ਰਹੀਆਂ ਸੁਵਿਧਾਵਾਂ ਬਾਰੇ ਸਾਰਿਆਂ ਨੂੰ ਜਾਣੂੰ ਕਰਵਾਇਆ ਕਿ ਅਗਰ ਕਿਸੇ ਦਾ ਕੋਈ ਜ਼ਰੂਰੀ ਕਾਗਜ਼ਾਤ ਜਾਂ ਮੋਬਾਇਲ ਆਦਿ ਚੋਰੀ ਹੋ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਤਾਂ ਸਾਂਝ ਕੇਂਦਰਾਂ ਵਿੱਚ ਜਾ ਕੇ ਉਹ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਸਕਦੇ ਹਨ ਜਿੱਥੇ ਉਹਨਾਂ ਦੀ ਪੂਰੀ ਮਦਦ ਕੀਤੀ ਜਾਂਦੀ ਹੈ। ਗੁਰਦੇਵ ਸਿੰਘ ਸਨਿਆਸੀ ਜੀ ਨੇ ਖਾਸ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਉਹਨਾਂ ਦੇ ਘਰ ਵਿੱਚ ਕੋਈ ਵੀ ਮੈਂਬਰ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਸ਼ਿਆਂ ਪ੍ਰਤੀ ਖੁਦ ਜਾਗਰੁਕ ਕਰ ਸਕਦੇ ਹਨ ਤੇ ਅਗਰ ਕੋਈ ਸੇਵਨ ਕਰਨਾ ਨਹੀਂ ਛੱਡਦਾ ਤਾਂ ਉਹ ਨੇੜੇ ਦੇ ਨਸ਼ਾ ਛੜਾਉ ਕੇਂਦਰ ਵਿੱਚ ਉਹਨਾਂ ਦੀ ਜਾਣਕਾਰੀ ਦੇ ਸਕਦੇ ਹਨ। ਇਸ ਉਪਰੰਤ ਸੰਬੋਧਨ ਕਰਦਿਆਂ ਐੱਸ.ਕੇ ਬਾਂਸਲ ਜੀ ਨੇ ਕਿਹਾ ਕਿ ਅੇੱਨ.ਜੀ.ਓ ਅਤੇ ਸਰਕਾਰ ਅਗਰ ਮਿਲ ਕੇ ਉਪਰਾਲੇ ਕਰਨ ਤਾਂ ਨਸਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਤੇ ਨੋਜਵਾਨਾਂ ਨੂੰ ਸਹੀ ਰਾਹ ਤੇ ਪਾ ਕੇ ਉਹਨਾਂ ਦੇ ਜੀਵਨ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਪੁਲਿਸ ਵਿਭਾਗ ਵੱਲੋਂ ਮਿਲ ਰਹੀਆ ਸੁਵਿਧਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਤੇ ਕਿਹਾ ਕਿ ਅਗਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਪੁਲਿਸ ਕੋਲ ਜਾਣ ਤੋਂ ਡਰਨਾ ਨਹੀਂ ਚਾਹੀਦਾ। ਅੰਤ ਵਿੱਚ ਸਕੂਲ ਦੇ ਸੀ.ਈ.ਓ. ਰਾਹੁਲ ਛਾਬੜਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਅਤੇ ਵਿਸ਼ੇਸ਼ ਤੌਰ ਤੇ ਸ਼ਾਂਝ ਕੇਂਦਰ ਧਰਮਕੋਟ ਤੇ ਜ਼ਿਲਾ ਮੋਗਾ ਦੀ ਸਮੂਚੀ ਟੀਮ ਦਾ ਵਿਦਿਆਰਥੀਆਂ ਲਈ ਤੇ ਟਰਾਂਸਪੋਰਟ ਸਟਾਫ ਲਈ ਇਸ ਸੈਮੀਨਾਰ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਸਮਾਗਮ ਅਕਸਰ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਨੂੰ ਸਮੇਂ=ਸਮੇਂ ਤੇ ਜਾਗਰੁਕ ਕੀਤਾ ਜਾ ਸਕੇ। ਇਸ ਮੌਕੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਗੁਰਪ੍ਰਤਾਪ ਸਿੰਘ ਤੇ ਸਟਾਫ ਮੋਜੂਦ ਸਨ।

Comments are closed.