Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ 76ਵੇਂ ‘ਇਨਫੈਂਟਰੀ ਡੇ’ ਦੇ ਮੌਕੇ ਤੇ ਕੀਤੀ ਗਈ ਸਪੈਸ਼ਲ ਅਸੈਂਬਲੀ

ਭਾਰਤੀ ਇਨਫੈਂਟਰੀ ਭਾਰਤੀ ਫੋਜ ਦੀ ਰੀੜ੍ਹ ਦੀ ਹੱਡੀ ਹੈ : ਕਮਲ ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੌਗਾ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਅੱਜ ਇੱਸ ਸਪੈਸ਼ਲ ਅਸੈਂਬਲੀ ਕਰਵਾਈ ਗਈ ਜਿਸ ਵਿੱਚ ਦੇਸ਼ ਦਾ 76ਵਾਂ ਇਨਫੈਂਟਰੀ ਡੇ ਮਨਾਇਆ ਗਿਆ ਅਤੇ ਇਨਫੈਂਟਰੀ ਦੇ ਜਵਾਨਾਂ ਨੂੰ ਯਾਦ ਕੀਤ ਗਿਆ। ਵਿਦਿਆਰਥੀਆਂ ਵੱਲੋਂ ਇਸ ਮੌਕੇ ਚਾਰਟ ਅਤੇ ਇਸ ਦਿਨ ਬਾਰੇ ਜਾਣਕਾਰੀ ਨਾਲ ਸਬੰਧਤ ਆਰਟੀਕਲ ਪੇਸ਼ ਕੀਤੇ ਗਏ। ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਭਾਰਤੀ ਫੌਜ ਹਰ ਸਾਲ 27 ਅਕਤੂਬਰ ਨੂੰ ‘ਇਨਫੈਂਟਰੀ ਡੇ’ ਵਜੋਂ ਮਨਾਉਂਦੀ ਹੈ। ਇਸ ਸਾਲ ਭਾਰਤ ਦੇਸ਼ ਆਪਣਾ 76ਵਾਂ ਇਨਫੈਂਟਰੀ ਦਿਵਸ 27 ਅਕਤੂਬਰ, 2022 ਨੂੰ ਮਨਾ ਰਿਹਾ ਹੈ। ਇਸ ਦਿਨ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਸ਼੍ਰੀਨਗਰ ਏਅਰਬੇਸ ‘ਤੇ ਉਤਰੀ ਅਤੇ ਦ੍ਰਿੜਤਾ ਅਤੇ ਅਸਾਧਾਰਣ ਸਾਹਸ ਦਾ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨੀ ਫੌਜ ਦੇ ਭੈੜੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ‘ਦੀਵਾਰ’ ਬਣ ਗਈ। ਜਿਸ ਨੇ 1947 ਵਿਚ ਕਬਾਇਲੀ ਧਾੜਵੀਆਂ ਦੀ ਮਦਦ ਨਾਲ ਕਸ਼ਮੀਰ ‘ਤੇ ਹਮਲਾ ਕੀਤਾ ਸੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਨਫੈਂਟਰੀ ਦਿਵਸ ਨੂੰ ਆਜ਼ਾਦ ਭਾਰਤ ਦੀ ਪਹਿਲੀ ਫੌਜੀ ਘਟਨਾ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ, ਜਦੋਂ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਨੇ 27 ਅਕਤੂਬਰ, 1947 ਨੂੰ ਕਸ਼ਮੀਰ ਘਾਟੀ ਵਿੱਚ ਪਾਕਿਸਤਾਨੀ ਫੌਜ ਅਤੇ ਲਸ਼ਕਰ ਦੇ ਹਮਲਾਵਰਾਂ ਦੁਆਰਾ ਭਾਰਤੀ ਧਰਤੀ ‘ਤੇ ਕੀਤੇ ਪਹਿਲੇ ਹਮਲੇ ‘ਤੇ ਜਿੱਤ ਪ੍ਰਾਪਤ ਕਰਨ ਲਈ ਲੜਾਈ ਲੜੀ ਸੀ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ। ਭਾਰਤੀ ਇਨਫੈਂਟਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਦੱਸਿਆ ਕਿ ਪੈਦਲ ਸੈਨਾ ਭਾਰਤੀ ਫੌਜ ਦੀ ਸਭ ਤੋਂ ਵੱਡੀ ਲੜਾਕੂ ਇਕਾਈ ਹੈ, ਜਿਸ ਨੂੰ “ਕਵੀਨ ਆਫ ਬੈਟਲ” ਮਤਲਬ “ਲੜਾਈ ਦੀ ਰਾਣੀ” ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਭਾਰਤੀ ਫੌਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸਦੇ ਸਿਪਾਹੀ ਕਿਸੇ ਵੀ ਲੜਾਈ ਵਿੱਚ ਮੁੱਖ ਮਾਰ ਝੱਲਦੇ ਹਨ। ਸਰੀਰਕ ਤੰਦਰੁਸਤੀ, ਹਮਲਾਵਰਤਾ ਅਤੇ ਅਨੁਸ਼ਾਸਨ ਇਹਨਾਂ ਲੜਾਕਿਆ ਦੇ ਲੋੜੀਂਦੇ ਬੁਨਿਆਦੀ ਗੁਣ ਹਨ। ਭਾਰਤੀ ਫੌਜ ਦੀਆਂ ਇਨਫੈਂਟਰੀ ਯੂਨਿਟਾਂ ਨੂੰ ਆਧੁਨਿਕ ਬਣਾਇਆ ਗਿਆ ਹੈ, ਇਹ ਆਧੂਨਿਕ ਹਥਿਆਰਾਂ ਨਾਲ ਲੈਸ ਹਨ ਅਤੇ ਇਹਨਾਂ ਦੀ ਨਿਰੰਤਰ ਸਿਖਲਾਈ ਵੀ ਜਾਰੀ ਹੈ ਤਾਂ ਜੋ ਭਾਰਤੀ ਫੌਜ ਨੂੰ ਦੁਨੀਆ ਦੀਆਂ ਸਭ ਤੋਂ ਵਧੀਆ ਫੌਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਸਕੂਲ ਵਿੱਚ ਅਕਸਰ ਇਸ ਤਰਾਂ ਦੀਆਂ ਅਸੈਂਬਲੀਆਂ ਕਰਵਾਈਆ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਗੋਰਵਮਈ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.