Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ

ਵਿਦਿਆਰਥੀਆਂ ਨੇ ਜਿੱਤੇ 8 ਗੋਲਡ ਅਤੇ 1 ਸਿਲਵਰ ਮੈਡਲ - ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾ ਰਹੀ ਅੱਗੇ ਵੱਧ ਰਹੀ ਹੈ। ਇਸ ਦੇ ਤਹਿਤ ਹੀ ਬੀਤੇ ਦਿਨੀ ਅੰਡਰ-11 ਵਿਦਿਆਰਥੀਆਂ ਨੇ ਸੈਂਟਰ ਤਲਵੰਡੀ ਭੰਗੇਰੀਆਂ ਦੀਆਂ ਪ੍ਰਾਇਮਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਪੱਧਰੀ ਖੇਡਾਂ ਵਿੱਚ ਆਪਣੀ ਜਗਾ ਬਣਾਈ ਸੀ। ਜਿਸ ਦੋਰਾਨ ਵਿਦਿਆਰਥੀਆਂ ਨੇ ਕੁੱਲ 8 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਜਿੱਤ ਕੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਖੇਡਾਂ ਵਿੱਚ ਵੀ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀ ਸਿਰਫ ਪੜਾਈ ਚ ਹੀ ਨਹੀਂ ਬਲਕਿ ਖੇਡਾਂ ਵਿੱਚ ਵੀ ਅੱਗੇ ਹਨ। ਜਾਣਕਾਰੀ ਸਾਂਝੀ ਕਰਦਿਆਂ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਬਲਾਕ ਪੱਧਰੀ ਪ੍ਰਾਈਮਰੀ ਖੇਡਾਂ ਜੋ ਕਿ ਪਿੰਡ ਚੜਿੱਕ ਵਿਖੇ ਹੋਈਆਂ, ਵਿੱਚ ਬਲੂਮਿੰਗ ਬਡਜ਼ ਦੇ ਅੰਡਰ-11 ਸ਼੍ਰੇਣੀ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਵਿੱਚ 4 ਗੋਲਡ ਮੈਡਲ ਤੇ ਸਕੇਟਿੰਗ ਵਿੱਚ 4 ਗੋਲਡ ਅਤੇ 1 ਸਿਵਲ ਮੈਡਲ ਜਿੱਤੇ। ਜਿਹਨਾ ਵਿੱਚੋਂ ਬੈਡਮਿੰਟਨ (ਲੜਕੀਆਂ) ਵਿੱਚ ਜੈਨੀਫਰ, ਸ਼ੁੱਭਰੀਤ ਕੌਰ, ਨਵਦੀਪ ਕੌਰ ਅਤੇ ਖੁਸ਼ਮਨ ਕੌਰ ਨੇ ਗੋਲਡ ਮੈਡਲ ਜਿੱਤੇ। ਸਕੇਟਿੰਗ ਵਿੱਚ ਨਕਸ਼ ਕੁਮਾਰ ਅਤੇ ਮਨਰਾਜ ਸਿੰਘ ਨੇ 1000 ਮੀਟਰ ਤੇ 1500 ਮੀਟਰ ਦੀ ਸਕੇਟਿੰਗ ਰੇਸ ਵਿੱਚ 4 ਗੋਲਡ ਮੈਡਲ ਜਿੱਤੇ। ਇਸ ਦੇ ਨਾਲ ਹੀ ਰਬਾਨ ਛਾਬੜਾ ਨੇ 500 ਮੀਟਰ ਦੀ ਸਕੇਟਿੰਗ ਰੇਸ ਵਿੱਚ 1 ਸਿਲਵਰ ਮੈਡਲ ਜਿੱਤਿਆ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਉਹਨਾਂ ਦੇ ਕੋਚ ਵੱਲੋਂ ਦਿੱਤੀ ਗਈ ਉੱਚ ਦਰਜੇ ਦੀ ਸਿਖਲਾਈ ਦਾ ਹੀ ਫਲ ਹੈ। ਉਹਨਾਂ ਵੱਲੋਂ ਸਪੋਰਟਸ ਟੀਚਰਜ਼ ਨੂੰ ਵੀ ਵਧਾਈ ਦਿੱਤੀ ਗਈ। ਉਹਨਾਂ ਦੱਸਿਆ ਕਿ ਸਕੁਲ ਵਿੱਚ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਵੱਧ ਚੜ ਕੇ ਸਕੂਲ ਖੇਡਾਂ ਵਿੱਚ ਭਾਗ ਲੈਣ ਤੇ ਅੱਗੇ ਚੱਲ ਕੇ ਆਪਣੀ ਖੇਡ ਵਿੱਚ ਚੰਗੀਆ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਤੇ ਜਿਲੇ ਦਾ ਨਾਂਅ ਰੋਸ਼ਨ ਕਰ ਸਕਣ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Comments are closed.