ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਿੱਖਿਆ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਆ ਰਹੀ ਹੈ। ਆਏ ਦਿਨ ਹੀ ਬਲੂਮਿੰਗ ਬਡਜ਼ ਸਕੁਲ ਦੇ ਖਿਡਾਰੀ ਵੱਖ-ਵੱਖ ਮੁਕਾਬਲਿਆ ਚੋਂ ਮੈਡਲ ਜਿੱਤ ਰਹੇ ਹਨ। ਇਸੇ ਲੜ੍ਹੀ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਬੈਡਮਿੰਟਨ ਚੈਂਪਿਅਨਸ਼ਿਪ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇਸ ਚੈਂਪਿਅਨਸ਼ਿਪ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਕੈਟਾਗਰੀਆਂ ਅਤੇ ਖੇਡ ਕੈਟਾਗਰੀਆਂ ਅਧੀਨ 6 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਹਾਸਿਲ ਕਰਕੇ ਇੱਕ ਵਾਰ ਬਲੂਮਿੰਗ ਬਡਜ਼ ਸਕੂਲ ਦੇ ਹਿੱਸੇ 7 ਮੈਡਲ ਝੋਲੀ ਪਾਏ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੁਆਰਾ ਕੀਤਾ ਗਿਆ। ਚੇਅਰਪਰਸਨ ਮੈਡਮ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵਲੋਂ ਵਿਦਿਆਰਥੀਆਂ ਨੂੰ ਮੈਡਲ ਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਅੱਗੇ ਦੱਸਿਆ ਕਿ ਇਹ ਚੈਂਪਿਅਨਸ਼ਿਪ ਓਲੰਪਿਅਨ ਬਲਬੀਰ ਸਿੰਘ ਇਨਡੋਰ ਸਟੇਡਿਅਮ, ਟਾਊਨ ਹਾਲ, ਮੋਗਾ ਵਿਖੇ 18 ਸਤੰਬਰ 2022 ਨੂੰ ਕਰਵਾਈ ਗਈ ਸੀ। ਇਸ ਚੈਂਪਿਅਨਸ਼ਿਪ ਵਿੱਚ ਸਾਰੇ ਮੋਗਾ ਜ਼ਿਲੇ ਵਿੱਚੋਂ ਵੱਖ-ਵੱਖ ਸਕੂਲਾਂ ਅਤੇ ਵੱਖ-ਵੱਖ ਅਕੈਡਮੀਆਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਚੈਂਪਿਅਨਸ਼ਿਪ ਵਿੱਚ ਬੈਡਮਿੰਟਨ ਅੰਡਰ-11 (ਲੜਕੀਆਂ) ਸਿੰਗਲ ਅਤੇ ਡਬਲ ਕੈਟਾਗਰੀ, ਅੰਡਰ-13 (ਲੜਕੀਆਂ) ਡਬਲ ਕੈਟਗਰੀ, ਅੰਡਰ-15 (ਲੜਕੀਆਂ) ਡਬਲ ਕੈਟਾਗਰੀ ਵਿੱਚ ਤੀਜੀ ਕਲਾਸ ਦੀ ਵਿਦਿਆਰਥਨ ਜੈਨੀਫਰ ਨੇ ਚਾਰ ਗੋਲਡ ਮੈਡਲ ਅਤੇ ਅੰਡਰ-13 (ਲੜਕੀਆਂ) ਸਿੰਗਲ ਕੈਟਾਗਰੀ ਵਿੱਚ ਇੱਕ ਸਿਲਵਰ ਮੈਡਲ ਜਿੱਤਿਆ। ਇਸ ਤੋਂ ਇਲਾਵਾ ਜਸ਼ਨਦੀਪ ਸਿੰਘ (ਕਲਾਸ-9) ਨੇ ਅੰਡਰ-15 (ਲੜਕੇ) ਸਿੰਗਲ ਕੈਟਾਗਰੀ ਅਤੇ ਅੰਡਰ-15 (ਮਿਕਸਡ ਡਬਲਜ਼) ਕੈਟਾਗਰੀ ਵਿੱਚ ਦੋ ਗੋਲਡ ਮੈਡਲ ਜਿੱਤੇ। ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਬੈਡਮਿੰਟਨ ਲਈ ਵਿਸ਼ਵ ਪੱਧਰੀ ਇੰਡੋਰ 2 ਵੂਡਨ ਬੈਡਮਿੰਟਨ ਕੋਰਟ ਤੇ ਪੰਜਾਬ ਮਸੀਹ ਵਰਗੇ ਤਜੁਰਬੇਕਾਰ ਤੇ ਮੇਹਨਤੀ ਕੋਚ ਖਿਡਾਰੀਆਂ ਨੂੰ ਮੁਹਈਆ ਕਰਵਾਏ ਗਏ ਹਨ ਜਿਹਨਾਂ ਦੀ ਮੇਹਨਤ ਸਦਕਾ ਹੀ ਖਿਡਾਰੀ ਖੇਡ ਮੁਕਾਬਲਿਆ ਵਿੱਚ ਆਪਣਾ ਲੋਹਾ ਮਨਵਾ ਰਹੇ ਹਨ। ਕੋਚ ਪੰਜਾਬ ਮਸੀਹ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੈਨੀਫਰ ਲੜਕੀ ਬਹੁਤ ਛੋਟੀ ਉਮਰ ਤੋਂ ਹੀ ਬੈਡਮਿੰਟਨ ਖੇਡਦੀ ਆ ਰਹੀ ਹੈ ਅਤੇ ਇਸ ਤੋਂ ਪਹਿਲਾਂ ਵੀ ਬਹੁਤ ਮੁਕਾਬਲਿਆਂ ਵਿੱਚ ਸਕੂਲ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਤੇ ਪ੍ਰਿੰੰਸੀਪਲ ਡਾ. ਹਮੀਲੀਆ ਰਾਣੀ ਨੇ ਜੇਤੂ ਖਿਡਾਰੀਆਂ ਅਤੇ ਸਕੂਲ ਬੈਡਮਿੰਟਨ ਕੋਚ ਪੰਜਾਬ ਮਸੀਹ ਨੂੰ ਮੁਬਾਰਕਬਾਦ ਦਿੱਤੀ।
Comments are closed.