Latest News & Updates

ਬਲੂਮਿੰਗ ਬਡਜ਼ ਸਕੁਲ ਵਿੱਚ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵ ਅਤੇ ਸਾਇਬਰ ਕ੍ਰਾਇਮ ਬਾਰੇ ਕੀਤਾ ਜਾਗਰੁਕ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਅੱਜ ਇੱਕ ਵਿਸ਼ੇਸ਼ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਅਤੇ ਸਾਇਬਰ ਕ੍ਰਾਇਮ ਬਾਰੇ ਜਾਗਰੁਕ ਕੀਤਾ। ਸੋਸ਼ਲ ਮੀਡੀਆ ਦੇ ਲਗਾਤਾਰ ਵੱਧ ਰਹੇ ਪ੍ਰਸਾਰ ਅਤੇ ਇਸ ਦੇ ਚੰਗੇ ਅਤੇ ਮਾੜ੍ਹੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਵਿਦਿਆਰਥੀਆਂ ਵੱਲੋਂ ਇਸ ਨਾਲ ਸਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸੋਸ਼ਲ ਮੀਡੀਆ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਸਾਂਝੀ ਕਰਨ ਦਾ ਇੱਕ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਜ਼ਰੀਆ ਬਣ ਕੇ ਸਾਹਮਣੇ ਆਇਆ ਹੈ। ਪਿਛਲੇ ਬਹੁਤ ਹੀ ਥੋੜੇ ਸਮੇਂ ਵਿੱਚ ਸੋਸ਼ਲ ਮੀਡੀਆ ਨੇ ਤੇਜੀ ਨਾਲ ਤਰੱਕੀ ਕੀਤੀ ਹੈ। ਅੱਜਕਲ ਦੀਆਂ ਕੁੱਝ ਮਸ਼ਹੂਰ ਸੋਸ਼ਲ ਵੈਬਸਾਈਟਾਂ ਜਿਵੇਂ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਯੂ-ਟਿਊਬ, ਸ਼ੇਅਰ ਚੈਟ, ਸਨੈਪਚੈਟ, ਗੂਗਲ, ਟਵਿਟਰ ਦਾ ਰੁਝਾਨ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਸੋਸ਼ਲ ਮੀਡੀਆ ਦੇ ਅਨੇਕਾਂ ਹੀ ਲਾਭ ਹਨ ਜਿਵੇਂ ਸ਼ੋਸ਼ਲ ਮੀਡੀਆ ਜਾਣਕਾਰੀ ਦਾ ਇੱਕ ਵਧੀਆ ਸਾਧਨ ਹੈ। ਸੋਸ਼ਲ ਮੀਡੀਆ ਦੀ ਮਦਦ ਨਾਲ ਅਸੀਂ ਹਰ ਇੱਕ ਚੀਜ਼ ਦੀ ਬਰੀਕੀ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ, ਸੋਸ਼ਲ ਮੀਡੀਆ ਕਾਰਨ ਸਿੱਖਿਆ ਵਿੱਚ ਵਾਧਾ ਹੁੰਦਾ ਹੈ। ਸਾਨੂੰ ਘਰ ਬੈਠੇ ਹੀ ਸੰਸਾਰ ਦੀ ਹਰੇਕ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ। ਸੋਸ਼ਲ ਮੀਡੀਆ ਰਾਹੀਂ ਸਾਨੂੰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦਾ ਘਰ ਬੈਠੇ ਹੀ ਪਤਾ ਲੱਗਦਾ ਹੈ। ਸੋਸ਼ਲ ਮੀਡੀਆ ਰਾਹੀਂ ਸਾਨੂੰ ਨਵੀਂ ਟਕਨਾਲੋਜੀ ਬਾਰੇ ਪਤਾ ਲਗਦਾ ਹੈ। ਸੋਸ਼ਲ ਮੀਡੀਆ ਸਮਾਜਿਕ ਤਰੱਕੀ ਲਈ ਜ਼ਿੰਮੇਵਾਰ ਹੈ। ਇਹ ਮਨੋਰੰਜਨ ਦਾ ਵੀ ਇੱਕ ਚੰਗਾ ਸਾਧਨ ਹੈ। ਲੰਬੇ ਸਮੇਂ ਲਈ ਚੱਲੇ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੇ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਘਰ ਬੈਠੇ ਸਿੱਖਿਆ ਪ੍ਰਾਪਤ ਕੀਤੀ। ਕਾਰੋਬਾਰੀਆਂ ਲਈ ਵੀ ਸੋਸ਼ਲ ਮੀਡੀਆ ਇੱਕ ਵੱਡੀ ਮਾਰਕਿਟ ਦਾ ਰੂਪ ਲੈ ਚੁੱਕਾ ਹੈ ਅਤੇ ਪੈਸਿਆਂ ਦੇ ਲੈਣ-ਦੇਣ ਲਈ ਵੀ ਅਨੇਕਾਂ ਬੈਂਕਿਗ ਸਾਈਟਸ ਬਣ ਚੁੱਕੀਆਂ ਹਨ। ਸੋਸ਼ਲ ਮੀਡੀਆ ਕਰਕੇ ਸਾਰੀ ਦੁਨੀਆਂ ਮੋਬਾਇਲ ਫੋਨ ਰਾਹੀਂ ਸਾਡੇ ਹੱਥਾਂ ਵਿੱਚ ਸਿਮਟ ਗਈ ਹੈ। ਕੋਈ ਵੀ ਵਿਗਿਆਨਿਕ ਖੋਜ਼ ਹੋਵੇ ਜੇ ਉਸਦੇ ਅਨੇਕਾਂ ਲਾਭ ਹੁੰਦੇ ਹਨ ਤਾਂ ਇਸ ਦੇ ਨਾਲ ਹੀ ਕੁੱਝ ਨੁਕਸਾਨ ਵੀ ਜ਼ਰੂਰ ਹੁੰਦੇ ਹਨ। ਸੋਸ਼ਲ ਮੀਡੀਆਂ ਦੇ ਵੀ ਕਈ ਮਾੜ੍ਹੇ ਪ੍ਰਭਾਵ ਸਾਹਮਣੇ ਆ ਰਹੇ ਹਨ ਜਿਵੇਂ ਸ਼ੋਸ਼ਲ ਮੀਡੀਆ ਪੈਸੇ ਅਤੇ ਸਮੇਂ ਦੀ ਬਰਬਾਦੀ ਦਾ ਇਕ ਵੱਡਾ ਕਾਰਨ ਹੈ। ਲੰਬੇ ਸਮੇਂ ਤੱਕ ਕੰਪਿਊਟਰ, ਮੋਬਾਇਲ ਰਾਹੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੁੰਦੀ ਹੈ। ਬੱਚੇ ਸਾਰਾ ਦਿਨ ਇਕ ਜਗ੍ਹਾ ਉੱਤੇ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਸਮਾਂ ਬਰਬਾਦ ਕਰਦੇ ਹਨ, ਸਿੱਟੇ ਵਜੋਂ ਉਨ੍ਹਾਂ ਦੀਆਂ ਸਰੀਰਕ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ। ਸ਼ੋਸ਼ਲ ਮੀਡੀਆ ਭ੍ਰਿਸ਼ਟਾਚਾਰ ਅਤੇ ਕ੍ਰਾਈਮ ਵਿੱਚ ਵੀ ਵਾਧਾ ਕਰ ਰਿਹਾ ਹੈ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਰਾਹੀਂ ਅੱਜ-ਕੱਲ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਵੀ ਵੱਧ ਰਹੇ ਹਨ। ਇੱਸ ਤਰ੍ਹਾਂ ਦੀਆਂ ਘਟਨਾਵਾਂ ਮੁੱਖ ਰੂਪ ਵਿੱਚ ਉਹਨਾਂ ਨਾਲ ਵਾਪਰਦੀਆਂ ਹਨ ਜੋ ਕਿਸੇ ਸੋਸ਼ਲ ਮੀਡੀਆ ਐਪ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਜੇ ਅਸੀਂ ਕਿਸੇ ਵੀ ਤਰ੍ਹਾਂ ਦੇ ਸਾਈਬਰ ਫ੍ਰਾਡ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਤਾਂ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇੱਸ ਮੌਕੇ ਸਕੂਲ ਦੇ ਸੀ.ਈ.ਓ. ਸ਼੍ਰੀ ਰਾਹੁਲ ਛਾਬੜਾ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਾਨੂੰ ਆਪਣਾ ਪਿਨ ਨੰਬਰ, ਖਾਤਾ ਨੰਬਰ ਜਾਂ ਓ.ਟੀ.ਪੀ. ਕਿਸੇ ਦੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ। ਉਹਨਾਂ ਅੱਗੇ ਦੱਸਿਆ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਦੇ ਸਾਈਬਰ ਫ੍ਰਾਡ ਦਾ ਸ਼ਿਕਾਰ ਹੁੰਦੇ ਹੋ ਤਾਂ ਇਸ ਦੀ ਸੂਚਨਾ ਤਰੁੰਤ ਭਾਰਤ ਸਰਕਾਰ ਦੁਆਰਾ ਜ਼ਾਰੀ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਨੰਬਰ 1930 ਉੱਪਰ ਦਰਜ ਕਰਵਾਉਣੀ ਚਾਹੀਦੀ ਹੈ। ਸਕੁਲ ਵਿੱਚ ਅਕਸਰ ਇਸ ਤਰਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ ਜਾ ਸਕੇ ਤਾਂ ਜੋ ਉਹ ਜਾਂ ਉਹਨਾਂ ਦੇ ਮਾਪੇ ਕਿਸੇ ਸਾਇਬਰ ਕ੍ਰਾਇਮ ਦਾ ਸਿਕਾਰ ਨਾ ਹੋ ਸਕਣ।

Comments are closed.