Latest News & Updates

ਬਲੂਮਿੰਗ ਬਡਜ਼ ਸਕੂਲ ਮੋਗਾ ਚ’ ਮਨਾਇਆ ਗਿਆ 21ਵਾਂ ਬੀ.ਬੀ.ਐਸ ਫਾਂਉਡੇਸ਼ਨ ਡੇ

2 ਫਰਵਰੀ 2002 ਨੂੰ ਰੇਵ ਸਕਾਟ ਜ਼ਾਇਰ (ਯੂ.ਐੱਸ.ਏ.) ਵੱਲੋਂ ਰਖਿਆ ਗਿਆ ਸੀ ਨੀਂਹ ਪੱਥਰ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਸੰਸਥਾ ਦੇ ਨੀਂਹ ਪੱਥਰ ਰੱਖੇ ਨੂੰ 21 ਸਾਲ ਪੂਰੇ ਹੋਣ ਤੇ ਸਕੂਲ ਵਿੱਚ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ ਦਾ ਫਾਉਂਡੇਸ਼ਨ-ਡੇ ਮਨਾਇਆ ਗਿਆ। ਇਸ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ 2 ਫਰਵਰੀ 2002 ਨੂੰ ਰੇਵ. ਸਕਾਟ ਜ਼ਾਇਰ (ਯੂ.ਐੱਸ.ਏ.) ਵੱਲੋਂ ਰਖਿਆ ਗਿਆ ਸੀ। ਜੋ ਕਿ ਅੱਜ ਇਲਾਕੇ ਬਹੁਤ ਹੀ ਨਾਮਵਰ ਵਿਦਿਅਕ ਸੰਸਥਾ ਬਣ ਚੁੱਕੀ ਹੈ। ਇਸ ਦਿਨ ਨੂੰ ਮਨਾਉਂਦਿਆਂ ਸਾਰੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ, ਲੇਖ ਅਤੇ ਚਾਰਟ ਆਦਿ ਪੇਸ਼ ਕੀਤੇ। ਸਕੂਲ ਵਿੱਚ ਅਧਿਆਪਕਾਂ ਵੱਲੋਂ ਖੁਬਸੂਰਤ ਰੰਗੋਲੀ ਬਣਾਈ ਗਈ ਅਤੇ ਚਾਰਟ ਆਦਿ ਬਣਾਏ ਗਏ। ਗਰਾਉਂਡ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਪੀਲੇ, ਨੀਲੇ ੳਤੇ ਲਾਲ ਰੰਗ ਦੀ ਯੁਨੀਫਾਰਮ ਪਾ ਕੇ ਸਕੂਲ ਦਾ ਝੰਡਾ ਬਣਾਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਕਵਿਤਾਵਾਂ, ਗੀਤ, ਕਵਾਲੀ, ਆਰਟੀਕਲ, ਗਿੱਧਾ ਅਤੇ ਭੰਗੜਾ ਆਦਿ ਸ਼ਾਮਿਲ ਸਨ। ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਜਲਦ ਹੀ ਸ਼ੁਰੂ ਹੋਣ ਜਾ ਰਹੀਆਂ ਸਲਾਨਾ ਪ੍ਰਿਖਿਆਵਾਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ। ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਕੂਲ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਕਿਹਾ ਕਿ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਖਤ ਮਿਹਨਤ ਸਦਕਾ ਬੀ.ਬੀ.ਐਸ ਅੱਜ ਆਪਣੇ ਵੱਖਰੇ ਮੁਕਾਮ ਤੇ ਹੈ, ਉਹਨਾਂ ਸਕੂਲ ਦੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਉਹਨਾਂ ਅੱਗੇ ਕਿਹਾ ਕਿ ਬੀ.ਬੀ.ਐਸ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਵਿੱਚ ਬੱਚੇ ਸਿਰਫ ਵਿਦਿਅਕ ਖੇਤਰ ਵਿੱਚ ਹੀ ਨਹੀਂ ਸਗੋਂ ਹੋਰ ਅਗਾਂਹ ਵਧੂ ਖੇਤਰਾਂ ਵਿੱਚੋਂ ਚੰਗੇ ਮੁਕਾਮ ਹਾਸਲ ਕਰਦੇ ਹੋਏ ਜ਼ਿੰਦਗੀ ਵਿੱਚ ਹਰ ਸਘੰਰਸ਼ ਦਾ ਸਾਹਮਣਾ ਕਰਦੇ ਹੋਏ ਹਰ ਚੁਨੌਤੀ ਲਈ ਤਿਆਰ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਉਚੇਚੇ ਤੌਰ ਤੇ ਸਾਰੇ ਸਟਾਫ ਨੂੰ ਫਾਉਂਡੇਸ਼ਨ ਡੇ ਦੀ ਵਧਾਈ ਦਿੱਤੀ ਗਈ ਅਤੇ ਉਹਨਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ, ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਤਾਲਮੇਲ ਬਰਾਬਰ ਰੱਖਿਆ ਜਾਂਦਾ ਹੈ। ਸਕੂਲ ਵਿੱਚ ਅਕੈਡਮਿਕ ਤੇ ਖੇਡਾਂ ਲਈ ਅਤਿ ਆਧੁਨਿਕ ਸਹੁਲਤਾਂ ਦਾ ਪ੍ਰਬੰਧ ਹੈ। ਇਸ ਮੌਕੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿਮਸਪਿਲ ਡਾ. ਹਮੀਲੀਆ ਰਾਣੀ ਤੇ ਸਮੂਹ ਸਟਾਫ ਨਾਲ ਮਿਲ ਕੇ ਕੇਕ ਕੱਟਿਆ ਅਤੇ ਸਕੂਲ ਦੇ ਟੀਚਿੰਗ ਸਟਾਫ, ਨਾਨ ਟੀਚਿੰਗ ਸਟਾਫ, ਹੈਲਪਰ ਅਤੇ ਡਰਾਈਵਰਾਂ ਦਾ ਧੰਨਵਾਦ ਕਰਦਿਆਂ ਮੂੰਹ ਮਿੱਠਾ ਕਰਵਾਇਆ ਤੇ ਕਿਹਾ ਕਿ ਸਭ ਦੀ ਮਿਹਨਤ ਸਦਕਾ ਸੰਸਥਾ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।

Comments are closed.