ਫੈਡਰੇਸ਼ਨ ਆਫ ਪ੍ਰਇਵੇਟ ਸਕੂਲਜ਼ ਐਂਡ ਐਸੋਸਿਏਸ਼ਨ ਆਫ ਪੰਜਾਬ ਵੱਲੋਂ ਪ੍ਰਿੰਸੀਪਲਾਂ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਕੂਲਾਂ ਨੂੰ ਐਵਾਰਡ ਦੇ ਕੇ ਸਨਮਾਨ ਕੀਤਾ ਜਾਣਾ ਹੈ। ਫੈਡਰੇਸ਼ਨ ਵੱਲੋਂ ਇਹਨਾਂ ਅਵਾਰਡਾਂ ਲਈ ਰਜ਼ਿਸਟਰ ਕੀਤੇ ਸਕੂਲਾਂ ਦੀ ਇੱਕ ਨਿਰਪੱਖ ਏਜੰਸੀ ਵੱਲੋਂ ਪੜਤਾਲ ਪੂਰੀ ਕਰ ਦਿੱਤੀ ਹੈ। 11 ਸਤੰਬਰ 2021 ਨੂੰ ਚੰਡੀਗੜ ਯੁਨੀਵਰਸੀਟੀ ਘੜੂੰਆਂ ਵਿਖੇ ਹੋ ਰਹੇ ਇੱਕ ਵਿਸ਼ਾਲ ਸਮਾਗਮ ਵਿੱਚ ਪੜਤਾਲ ਕਰਨ ਤੋਂ ਬਾਅਦ ਚੁਣੇ ਗਏ ਪ੍ਰਿੰਸੀਪਲਾਂ ਅਤੇ ਸਕੂਲ਼ਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੀ ਸਟੇਟ ਬਾਡੀ ਦੇ ਲੀਗਲ ਕਨਵੀਨਰ ਤੇ ਬੀ.ਬੀ.ਐੱਸ ਗਰੁੱਪ ਮੋਗਾ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਨੇ ਦੱਸਿਆ ਕਿ ਇਹ ਸਮਾਗਮ ਉਲੀਕੇ ਗਏ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋ ਜਾਵੇਗਾ। ਜਿਸ ਵਿੱਚ ਦੇਸ਼ ਭਰ ਤੋਂ ਉੱਘੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਹਨ, ਜਿਹਨਾਂ ਵਿੱਚੋਂ ਮੁੱਖ ਮਹਿਮਾਨ ਦੇ ਤੌਰ ਤੇ ਮਾਨਯੋਗ ਗਵਰਨਰ ਹਰਿਆਣਾ ਬੰਡਾਰੂ ਦੱਤਾਤਰੇਯਾ, ਮਾਨਯੋਗ ਜਸਟਿਸ ਸਵਤੰਤਰ ਕੁਮਾਰ- ਸਾਬਕਾ ਜੱਜ ਸੁਪਰੀਮ ਕੋਰਟ ਆਫ ਇੰਡੀਆ, ਕਿਰਨ ਬੇਦੀ-ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐੱਸ ਅਫਸਰ, ਪਹੁੰਚ ਰਹੇ ਹਨ ਅਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ, ਡਾ. ਇੰਦਰਜੀਤ ਕੌਰ-ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਸੋਸਇਟੀ ਅਮ੍ਰਿਤਸਰ, ਡਾ. ਕੁਲਵੰਤ ਸਿੰਘ ਧਾਲੀਵਾਲ-ਗਲੋਬਲ ਅਬੈਂਸਡਰ ਆਫ ਵਰਲਡ ਕੈਂਸਰ ਕੇਅਰ, ਸੰਤ ਬਲਬੀਰ ਸਿੰਘ ਸੀਂਚੇਵਾਲ-ਸ਼ੌਸ਼ਲ ਵਰਕਰ ਅਤੇ ਐਨਵਾਇਰਨਮੈਂਟਲਿਸਟ, ਡਾ. ਯੋਗਰਾਜ-ਚੇਅਰਮੈਨ ਪੀ.ਐੱਸ.ਈ.ਬੀ. ਮੁਹਾਲੀ, ਸ਼ਿਆਮ ਕਪੂਰ-ਰਿਜ਼ਨਲ ਅਫਸਰ ਸੀ.ਬੀ.ਐੱਸ.ਸੀ. ਮੁਹਾਲੀ, ਵਿਸ਼ੇਸ਼ ਸਨਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਮੁੱਖ ਤੌਰ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਓਲੰਪਿਕ ਬ੍ਰਾਂਜ਼ ਮੈਡਲ ਵਿਜੇਤਾ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ ਤੇ ਵਰੁਨ ਕੁਮਾਰ ਵੀ ਪਹੁੰਚ ਰਹੇ ਹਨ। ਉਹਨਾਂ ਅੱਗੇ ਦੱਸਿਆ ਕਿ ਇਸ ਅਵਾਰਡ ਸਮਾਰੋਹ ਲਈ ਸਿੱਖਿਆ ਜਗਤ ਵਿੱਚ ਬਹੁਤ ਹੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਸਮਾਰੋਹ ਲਈ ਤਿਆਰੀਆਂ ਪੂਰੇ ਜ਼ੋਰਾਂ ਤੇ ਚਲ ਰਹੀਆਂ ਸਨ ਤੇ ਮੁਕੰਮਲ ਹੋ ਚੁੱਕੀਆਂ ਹਨ। ਇਹ ਸਨਮਾਨ ਸਮਾਰੋਹ ਇਤਿਹਾਸਿਕ ਹੋਵੇਗਾ। ਜਾਣਕਾਰੀ ਦਿੰਦੇ ਹੋਏ ਉਹਨਾਂ ਇਹ ਵੀ ਦੱਸਿਆ ਕਿ ਪ੍ਰਾਇਵੇਟ ਸਕੂਲਾਂ, ਅਧਿਆਪਕਾਂ ਤੇ ਵਿਦਿਆਰਥੀਆਂ ਲਈ ਇਹ ਸਟੇਟ ਅਵਾਰਡ ਇਕ ਅਜਿਹਾ ਪਲੇਟਫਾਰਮ ਹੈ ਜਿਸ ਤੇ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਸਨਮਾਨ ਮਿਲਿਆ ਕਰੇਗਾ। ਇਸ ਸਾਰੇ ਪ੍ਰੋਗਰਾਮ ਲਈ ਪੂਰੀ ਫੈਡਰੇਸ਼ਨ ਤੇ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ ਖਾਸ ਤੌਰ ਤੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਧੂਰੀ ਵਧਾਈ ਦੇ ਪਾਤਰ ਹਨ। ਜਿਹਨਾਂ ਦੀ ਅਣਥਕ ਮੇਹਨਤ ਸਦਕਾ ਹੀ ਇਹ ਸਮਾਰੋਹ ਸਿਰੇ ਚੜਿਆ ਹੈ। ਇਸ ਸਮਾਰੋਹ ਵਿੱਚ ਸਕੂਲਾਂ ਅਤੇ ਪ੍ਰਿੰਸੀਪਲਾਂ ਲਈ ਵਿਸ਼ੇਸ਼ ਤੌਰ ਤੇ ਮੈਨੇਜਮੈਂਟ ਉੁੱਪਰ ਸੈਮੀਨਾਰ ਦੇਣ ਲਈ ਮੋਟੀਵੇਸ਼ਨਲ ਸਪੀਕਰ ਪ੍ਰਿਆ ਕੁਮਾਰ ਵੀ ਪਹੁੰਚ ਰਹੇ ਹਨ ਤੇ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਸੂਫੀ ਗਾਇਕ ਕੰਵਲ ਗਰੇਵਾਲ ਵੀ ਪ੍ਰੋਗਰਾਮ ਪੇਸ਼ ਕਰਨਗੇ। ਅੰਤ ਵਿੱਚ ਇਹ ਕਹਿਣਾ ਵੀ ਗਲਤ ਨਹੀਂ ਹੈ ਕਿ ਇਹ ਸਮਾਰੋਹ ਇੱਕ ਇਤਿਹਾਸਕ ਛਾਪ ਛੱਡੇਗਾ।
Comments are closed.