ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਕੂਲ ਮੈਗਜ਼ੀਨ ‘ਸਨਬੀਮ’ ਦਾ 12ਵਾਂ ਅੰਕ ਮੁੱਖ ਮਹਿਮਾਨ ਵਰਲਡ ਹੈਵੀਵੇਟ ਰੈਸਲਿੰਗ ਚੈਂਪਿਅਨ ‘ਦੀ ਗ੍ਰੇਟ ਖਲੀ’ (ਦਲੀਪ ਸਿੰਘ ਰਾਣਾ) ਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਜੁਆਂਇਟ ਸੈਕਟਰੀ ਨੇਹਾ ਸੈਣੀ ਅਤੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਅਤੇ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਉਚੇਚੇ ਤੌਰ ਤੇ ਦੱਸਿਆ ਗਿਆ ਕਿ ‘ਸਨਬੀਮ’ ਬੀ.ਬੀ.ਐਸ. ਸਕੂਲ ਵਿੱਚ ਹਰ ਸਾਲ ਹੋ ਰਹੀਆਂ ਬਹੁਪੱਖੀ ਪ੍ਰਤੀਯੋਗਤਾਵਾਂ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਨਮੂਨਾ ਪੇਸ਼ ਕਰਦੀ ਹੈ। ਸਾਰੇ ਸਾਲ ਦੌਰਾਨ ਜੋ ਵੀ ਅੇਕਟੀਵਿਟੀਆਂ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਹਨ ਉਹਨਾਂ ਨੂੰ ਇਸ ਮੈਗਜ਼ੀਨ ਵਿੱਚ ਛਾਪਿਆ ਵੀ ਜਾਂਦਾ ਹੈ ਅਤੇ ਹਰ ਸਾਲ ਖੇਡਾਂ ਅਤੇ ਪੜਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀਆਂ ਫੋਟੋਆਂ ਸਨਮਾਨ ਵਜੋਂ ਮੈਗਜ਼ੀਨ ਵਿੱਚ ਲਗਾਈਆਂ ਜਾਂਦੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਬੀ.ਬੀ.ਐਸ. ਕੇਵਲ ਵਿਦਿਅਕ ਪ੍ਰਤਿਭਾ ਦਾ ਹੀ ਨਹੀਂ ਸਗੋਂ ਖੇਡਾਂ ਤੇ ਹੋਰ ਪ੍ਰਾਪਤੀਆਂ ਜਿਵੇਂ ਕਲਾ, ਲੇਖਨ, ਸੰਗੀਤ ਆਦਿ ਤੇ ਵੀ ਪੂਰਾ ਜੋਰ ਦਿੱਤਾ ਜਾਂਦਾ ਹੈ। ਸਨਬੀਮ ਦਾ ਉਦੇਸ਼ ਹੀ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਉਜਾਗਰ ਕਰਨਾ ਹੈ। ਸਭ ਤੋਂ ਮਹੱਤਵਪੂਰਨ ਹੈ ਕਿ ਵਿਦਿਆਰਥੀ ਲੇਖ, ਚੁਟਕਲੇ, ਕਹਾਣੀਆਂ, ਕਵਿਤਾਵਾਂ ਆਦਿ ਤੇ ਅਨੇਕਾਂ ਸਕੂਲ ਰਿਪੋਰਟਾਂ ਵੀ ਪੇਸ਼ ਕੀਤੀਆਂ ਹਨ। ਇਹ ‘ਸਨਬੀਮ’ ਅਸਲ ਵਿੱਚ ਸਕੂਲ ਦੇ ਕਾਰਜ ਕਲਾਵਾਂ ਦਾ ਬਿਓਰਾ ਹੈ। ਵਿਦਿਆਰਥੀ ਬੜੇ ਚਾਅ ਨਾਲ ਇਸ ‘ਸਨਬੀਮ’ ਵਿੱਚ ਲੇਖ, ਕਹਾਣੀਆਂ, ਕਵਿਤਾਵਾਂ ਆਦਿ ਲਿਖਦੇ ਹਨ ਤਾਂ ਜੋ ਉਹ ਆਪਣੇ ਅੰਦਰਲੇ ਭਾਵ ਲਿਖ ਕੇ ਬਿਆਨ ਕਰ ਸਕਣ। ਇਸ ‘ਸਨਬੀਮ’ ਵਿਚਲੀਆਂ ਕਹਾਣੀਆਂ, ਕਵਿਤਾਵਾਂ, ਲੇਖ, ਚੁਟਕਲੇ, ਗਿਆਨ ਵਰਧਕ ਜਾਣਕਾਰੀ ਆਦਿ ਵਿਦਿਆਰਥੀਆਂ ਵੱਲੋਂ ਬੜੇ ਚਾਅ ਨਾਲ ਪੜੀ ਤੇ ਲਿਖੀ ਜਾਂਦੀ ਹੈ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਵੀ ਮੌਜੂਦ ਸਨ।
Comments are closed.