Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਵਿੱਚ ਸਕੂਲ ਕੈਪਟਨ ਤੇ ਹਾਊਸ ਕੈਪਟਨ ਕੀਤੇ ਗਏ ਸਨਮਾਨਿਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਆਏ ਹੋਏ ਮੁੱਖ ਮਹਿਮਾਨਾਂ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਕੈਪਟਨ ਤੇ ਹਾਊਸ ਕੈਪਟਨ ਟਰਾਫੀਆਂ ਨਾਲ ਸਨਮਾਨਿਤ ਕੀਤੇ ਗਏ। ਸਕੂਲ ਕੈਪਟਨਜ਼ : ਅਰਮਾਨ ਕੋਹਲੀ (12ਵੀ ਨਾਨ-ਮੈਡੀਕਲ), ਸੱਤਵੀਰ ਸਿੰਘ ਗਿੱਲ (12ਵੀਂ ਨਾਨ-ਮੈਡੀਕਲ), ਗੁਰਨੂਰ ਕੌਰ (10ਵੀ), ਹਾਊਸ ਕੈਪਟਨਜ਼ : ਕਿਰਨਪ੍ਰੀਤ ਕੌਰ (12ਵੀ ਨੌਨ-ਮੈਡੀਕਲ), ਕੋਮਲਪ੍ਰੀਤ ਕੌਰ (12ਵੀ ਨੌਨ-ਮੈਡੀਕਲ), ਅੰਸ਼ਦੀਪ ਸਿੰਘ ਭੁੱਲਰ (11ਵੀ ਮੈਡੀਕਲ), ਰੁਪਿੰਦਰ ਕੌਰ (11ਵੀ ਨੌਨ-ਮੈਡੀਕਲ), ਹਰਮਨਪ੍ਰੀਤ ਕੌਰ (10ਵੀ), ਵਿਸ਼ਵਜੀਤ ਕੌਰ (10ਵੀ), ਮਹਿਤਾਬ ਸਿੰਘ (10ਵੀ), ਮੁਸਕਾਨਪ੍ਰੀਤ ਕੌਰ (10ਵੀ), ਜਸਪ੍ਰੀਤ ਕੌਰ (10ਵੀ), ਸਿਮਰਨ ਘਟੂਰੇ (9ਵੀ), ਹਰਮਨਦੀਪ ਕੌਰ (8ਵੀ-ਏ), ਹਰਜੋਤ ਸਿੰਘ (8ਵੀ-ਐਚ) ਨੂੰ ਟਰਾਫਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਉਚੇਚੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆ ਦੀਆਂ ਕੁੱਲ 4 ਹਾਊਸ ਟੀਮਾਂ ਹਨ ਗ੍ਰੀਨ, ਰੈਡ, ਬਲੂ ਤੇ ਯੈਲੋ ਜਿਹਨਾਂ ਵਿੱਚ ਜੁਨਿਅਰ, ਇੰਟਰਮੀਡਿਏਟ ਤੇ ਸੀਨੀਅਰ ਵਿਦਿਆਰਥੀਆਂ ਨੂੰ ਮਿਲਾ ਕੇ 12 ਟੀਮਾਂ ਬਣਦੀਆਂ ਹਨ ਜਿਹਨਾਂ ਦੀ ਅਗੁਵਾਈ 12 ਹਾਊਸ ਕੈਪਟਨ ਕਰਦੇ ਹਨ ਤੇ ਪੂਰੇ ਸਾਲ ਦੌਰਾਨ ਇੰਟਰ ਹਾਉਸ ਮੁਕਾਬਲੇ ਹੁੰਦੇ ਰਹਿੰਦੇ ਹਨ ਤੇ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ ਮੌਕੇ ਮਾਰਚ ਪਾਸ ਕਰਦਿਆਂ ਇਹਨਾਂ ਹਾਉਸ ਟੀਮਾਂ ਦੀ ਅਗੁਵਾਈ ਹਾਉਸ ਕੈਪਟਨ ਕਰਦੇ ਹਨ ਤੇ ਸਾਰੇ ਮਾਰਚ ਪਾਸਟ ਦੀ ਅਗੁਵਾਈ ਸਕੂਲ ਕੈਪਟਨ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਸਕੂਲ ਕੈਪਟਨਜ਼ ਤੇ ਹਾਊਸ ਕੈਪਟਨਜ਼ ਦੀ ਚੋਣ ਕਰਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਰਿਪੋਰਟ, ਵਿਦਿਅਕ ਖੇਤਰ ਦੇ ਨਾਲ-ਨਾਲ ਖੇਡ ਖੇਤਰ ਅਤੇ ਹੋਰ ਅਗਾਂਹਵੱਧੂ ਗਤੀਵਿਧੀਆਂ ਨੂੰ ਮੱਧੇ ਨਜ਼ਰ ਰੱਖਦਿਆਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਕੂਲ ਕੈਪਟਨਜ਼ ਅਤੇ ਹਾਊਸ ਕੈਪਟਨਜ਼ ਨੂੰ ਸਨਮਾਨਿਤ ਕਰਦਿਆਂ ਉਹ ਬੜੀ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਇਹਨਾਂ ਵਿਦਿਆਰਥੀਆਂ ਨੂੰ ਵੇਖ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਣਾ ਮਿਲਦੀ ਹੈ।

Comments are closed.