Latest News & Updates

ਬਲੂਮਿੰਗ ਬਡਜ਼ ਸਕੂਲ, ਮੋਗਾ ਦੀਆਂ 14ਵੀਆਂ ਬੀ. ਬੀ. ਐਸ. ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਹੋਈਆਂ ਸਮਾਪਤ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ 14ਵੀਆਂ ਬੀ.ਬੀ.ਐਸ. ਸਲਾਨਾ ਖੇਡਾਂ ਆਪਣੀ ਅਮਿੱਟ ਛਾਪ ਛੱਡਦੀਆਂ ਸਮਾਪਤ ਹੋਈਆਂ। ਇਨ੍ਹਾਂ ਸਲਾਨਾ ਖੇਡਾਂ ਵਿੱਚ 38 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 21 ਟਰੈਕ ਤੇ ਫੀਲਡ ਈਵੈਂਟ ਵਿੱਚ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਖੇਡ ਸਮਾਰੋਹ ਵਿੱਚ ਵਿਦਿਆਰਥੀਆਂ ਦੀਆਂ ਅਨੇਕਾਂ ਕਲਾਵਾਂ ਤੇ ਖੇਡਾਂ ਦਾ ਪ੍ਰਦਰਸ਼ਨ ਹੀ ਨਹੀਂ ਸਗੋਂ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਦਾ ਖੇਡਾਂ ਪ੍ਰਤੀ ਸਮਰਪਨ ਵੀ ਹੈ। ਇਸ ਸਮਾਰੋਹ ਦੀ ਸ਼ੁਰੂਆਤ ਬੜੇ ਹੀ ਮਨਮੋਹਕ ਅਤੇ ਸੁੰਦਰ ਢੰਗ ਨਾਲ ਹੋਈ। ਮੁੱਖ ਮਹਿਮਾਨਾਂ ਦੇ ਸੁਆਗਤ ਤੋਂ ਬਾਅਦ ਬੀ.ਬੀ.ਐਸ. ਬੈਂਡ ਦੀ ਅਗਵਾਈ ਹੇਠ ਮਾਰਚ ਪਾਸਟ ਹੋਇਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ ਵਰਲਡ ਹੈਵੀਵੇਟ ਰੈਸਲਿੰਗ ਚੈਂਪਿਅਨ ‘ਦੀ ਗ੍ਰੇਟ ਖਲੀ’ (ਦਲੀਪ ਸਿੰਘ ਰਾਣਾ) ਵੱਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੀਆਂ ਹਾਊਸ ਟੀਮਾਂ ਨੇ ਖੇਡਾਂ ਨੂੰ ਇਮਾਨਦਾਰੀ ਤੇ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਅਤੇ ਸਕੂਲ ਦਾ ਸਨਮਾਨ ਵਧਾਉਣ ਦਾ ਪ੍ਰਣ ਲਿਆ। ਇਸ ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ। ਇਸ ਉਪਰੰਤ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਵਿੱਚ ਵਿਦਿਆਰਥੀਆਂ ਵੱਲੋਂ ਸ਼ਿਵ ਸਤੁਤੀ ਤੇ ਕਲਾਸੀਕਲ ਡਾਂਸ ਪੇਸ਼ ਕੀਤਾ ਗਿਆ, ਨੰਨ੍ਹੇ-ਮੁੰਨੇ ਬੱਚਿਆਂ (ਬੀ.ਬੀ.ਐਸ. ਅਤੇ ਬੀ.ਬੀ.ਐਸ. ਏ.ਬੀ.ਸੀ. ਮਾਨਟੈਂਸਰੀ) ਨੇ ਡਾਂਸ ਪੇਸ਼ ਕੀਤਾ। ਇਸ ਤੋਂ ਬਾਅਦ ਡਿਸਪਲੇਅ ਜਿਵੇਂ ਪੀ.ਟੀ. ਡਿਸਪਲੇਅ, ਲੇਜ਼ਿਅਮ, ਰਿਬਨ, ਡੰਬਲ, ਅੰਬਰੇਲਾ, ਬੈਟ ਡਰਿਲ ਆਦਿ ਪੇਸ਼ ਕੀਤੇ। ਇਸ ਉਪਰੰਤ ਬੱਚਿਆਂ ਵੱੱਲੋਂ ਦੇਸ਼ ਭਗਤੀ ਦੇ ਗੀਤ ਤੇ ਡਾਂਸ ਪੇਸ਼ ਕੀਤਾ ਗਿਆ ਅਤੇ ਸਿੱਖ ਮਾਰਸ਼ਲ ਆਰਟ ਗੱਤਕਾ ਅਤੇ ਯੋਗਾ ਡਿਸਪਲੇਅ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਸਭ ਦੇ ਨਾਲ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜਮੈਂਟ ਤੇ ਸਟਾਫ ਵੱਲੋਂ ਖੇਡ ਮੁਕਾਬਲਿਆਂ ਦੀ ਘੋਸ਼ਨਾ ਕੀਤੀ ਗਈ। ਅਰਚਰੀ ਦੀ ਸ਼ੁਰੂਆਤ ਮੁੱਖ ਮਹਿਮਾਨ ਦੀ ਗ੍ਰੇਟ ਖਲੀ ਵੱਲੋਂ ਖੁਦ ਨੀਸ਼ਾਨਾ ਲਗਾ ਕੇ ਕੀਤੀ ਗਈ ਤੇ ਰੈਸਲਿੰਗ ਦੀ ਸ਼ੁਰੂਆਤ ਮੁੱਖ ਮਹਿਮਾਨ ਦੁਆਰਾ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਕੀਤੀ ਗਈ ਤੇ ਉਹਨਾਂ ਨੇ ਖਿਡਾਰੀਆਂ ਨੂੰ ਰੈਸਲਿੰਗ ਦੇ ਟਿਪਸ ਵੀ ਦਿੱਤੇ। ਇਹਨਾਂ ਖੇਡਾਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ਼ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਦੱਸਿਆ ਕਿ ਟੀਮ ਗੇਮਜ਼ ਵਿੱਚ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂ ਟੀਮ ਨੂੰ ਰਨਿੰਗ ਟ੍ਰਾਫੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫੀ ਦਿੱਤੀ ਗਈ ਜਿਸ ਦੇ ਨਤੀਜੇ ਇਸ ਪ੍ਰਕਾਰ ਹਨ। ਕਬੱਡੀ ਅੰਡਰ 11 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਲਵਦੀਪ ਸਿੰਘ ਬੈਸਟ ਰੇਡਰ ਅਤੇ ਅਰਮਾਨਦੀਪ ਸਿੰਘ ਬੈਸਟ ਸਟੋਪਰ ਰਹੇ, ਕਬੱਡੀ ਅੰਡਰ 14 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਵਿੰਦਰ ਸਿੰਘ ਬੈਸਟ ਰੇਡਰ ਅਤੇ ਹਰਨੂਰ ਸਿੰਘ ਬੈਸਟ ਸਟੋਪਰ ਰਹੇ, ਖੋ-ਖੋ ਅੰਡਰ 11 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਮਨਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਖੋ-ਖੋ ਅੰਡਰ 14 (ਲੜਕੀਆਂ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਜੋਬਨ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬੇਸਬਾਲ ਅੰਡਰ 17 (ਲੜਕੀਆਂ) ਵਿੱਚ ਯੇਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਮਨਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਕ੍ਰਿਕਟ ਅੰਡਰ 14 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਜੇਕਿਰਤ ਸਿੰਘ ਬੈਸਟ ਬੱਲੇਬਾਜ਼ ਅਤੇ ਸੱਜਨ ਸਿੰਘ ਬੈਸਟ ਗੇਂਦਬਾਜ਼ ਚੁਣੇ ਗਿਆ, ਕ੍ਰਿਕਟ ਅੰਡਰ 19 (ਲੜਕੇ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਰਿਤਿਕ ਕੁਮਾਰ ਬੈਸਟ ਬੱਲੇਬਾਜ਼, ਤਰਨਦੀਪ ਸਿੰਘ ਬੈਸਟ ਗੇਂਦਬਾਜ਼ ਅਤੇ ਦਿਲਪ੍ਰੀਤ ਸਿੰਘ ਸਰਾਂ ਬੈਸਟ ਫੀਲਡਰ ਚੁਣੇ ਗਿਆ, ਟੈਨਿਸ ਕ੍ਰਿਕਟ ਅੰਡਰ 11 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਜਸ਼ਨਦੀਪ ਸਿੰਘ ਬੈਸਟ ਪਲੇਅਰ ਚੁਣਿਆ ਗਿਆ, ਹਾਕੀ ਅੰਡਰ 17 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਮੋਹਮੀਤ ਸਿੰਘ ਬੈਸਟ ਡਿਫੈਂਡਰ ਅਤੇ ਦਮਨਦੀਪ ਸਿੰਘ ਬੈਸਟ ਫਾਰਵਰਡ ਚੁਣੇ ਗਏ, ਸੋਫਟ ਬਾਲ ਅੰਡਰ 17 (ਲੜਕੇ) ਵਿੱਚ ਯੇਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਹਨਵੀਰ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਹੈਂਡਬਾਲ ਅੰਡਰ 19 (ਲੜਕੀਆਂ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਉਰਮੀਲਾ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟਬਾਲ ਅੰਡਰ 14 (ਲੜਕੀਆਂ) ਵਿੱਚ ਯੇਲੋ ਹਾਊਸ ਜੇਤੂ ਰਿਹਾ ਜਿਸ ਵਿੱਚ ਜਸਨੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟਬਾਲ ਅੰਡਰ 17 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਸਿਮਰਨ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟਬਾਲ ਅੰਡਰ 14 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਗੁਰਮੀਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਬਾਸਕਟਬਾਲ ਅੰਡਰ 17 (ਲੜਕੇ) ਵਿੱਚ ਰੈਡ ਹਾਊਸ ਜੇਤੂ ਰਿਹਾ ਜਿਸ ਵਿੱਚ ਅਨਮੋਲਜੋਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਫੁੱਟਬਾਲ ਅੰਡਰ 14 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਪ੍ਰੀਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਫੁੱਟਬਾਲ ਅੰਡਰ 19 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਹਰਮਨਦੀਪ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਵੋਲੀਬਾਲ ਅੰਡਰ 19 (ਲੜਕੇ) ਵਿੱਚ ਬਲੂ ਹਾਊਸ ਜੇਤੂ ਰਿਹਾ ਜਿਸ ਵਿੱਚ ਰਾਜਬੀਰ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ, ਥ੍ਰੋ-ਬਾਲ ਅੰਡਰ 19 (ਲੜਕੀਆਂ) ਵਿੱਚ ਗ੍ਰੀਨ ਹਾਊਸ ਜੇਤੂ ਰਿਹਾ ਜਿਸ ਵਿੱਚ ਤਰਨਵੀਰ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ, ਗੱਤਕਾ ਵਿੱਚ ਰਾਜਨਦੀਪ ਸਿੰਘ (ਬਲੂ ਹਾਊਸ), ਹਰਨੂਰ ਸਿੰਘ (ਯੈਲੋ ਹਾਊਸ) ਨੂੰ ਬੈਸਟ ਪਰਫੋਰਮਰ ਦੀ ਟ੍ਰਾਫੀ ਦਿੱਤੀ ਗਈ। ਇਸ ਤੋਂ ਇਲਾਵਾ ਟ੍ਰੈਕ ਅਤੇ ਫੀਲਡ ਈਵੈਂਟਸ ਵਿੱਚ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 1500 ਮੀਟਰ, 100ਯ4 ਰਿਲੇਅ, ਫਨ ਰੇਸਿਜ਼, ਡਿਸਕਸ ਥ੍ਰੋ, ਸੌਟਪੁਟ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਆਦਿ ਮੁਕਾਬਿਲਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਗੋਲਡ, ਸਿਲਵਰ ਅਤੇ ਬ੍ਰੌਂਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਮੁੱਖ ਮਹਿਮਾਨ ‘ਦੀ ਗ੍ਰੇਟ ਖਲੀ’ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ 14ਵੀਆਂ ਬੀ.ਬੀ.ਐਸ. ਖੇਡਾਂ ਵਿੱਣ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਉਚੇਚੇ ਤੌਰ ਤੇ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੇ ਸੁੱਚਜੇ ਪ੍ਰਬੰਧਨ ਹੇਠ ਖੇਡਾਂ ਦੇ ਨਾਲ ਨਾਲ ਪੜ੍ਹਾਈ ਦੇ ਖੇਤਰ ਵਿੱਚ ਵੀ ਮਹਾਨ ਪ੍ਰਾਪਤੀਆਂ ਕਰ ਰਹੇ ਇਸ ਅਦਾਰੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਉਪਰੰਤ ਬੀ.ਬੀ.ਐਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਅੰਤ ਵਿੱਚ ਪੰਜਾਬ ਦਾ ਪ੍ਰਸਿੱਧ ਲੋਕ-ਨਾਚ ਭੰਗੜਾ ਪੇਸ਼ ਕੀਤਾ।

Comments are closed.