ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਸਾਲ 2021-2022 ਦੇ ਸਲਾਨਾ ਨਤੀਜਿਆਂ ਦੇ ਪਹਿਲੇ ਤੇ ਦੂਜੇ ਫੇਸ ਵਿੱਚੋਂ ਕਿੰਡਰਗਾਰਟਨ ਤੋਂ 5ਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿੱਚ ਵਿਦਿਆਂਰਥੀਆਂ ਨੇ ਸਲਾਨਾ ਪੇਪਰ ਸਕੂਲ ਵਿੱਚ ਆ ਕੇ ਹੀ ਦਿੱਤੇ ਸਨ। ਸਕੂਲ ਵੱਲੋਂ ਸਲਾਨਾ ਨਤੀਜੇ ਅਲੱਗ-ਅਲੱਗ ਵਿੱਚ ਫੇਸ ਘੋਸ਼ਿਤ ਕਰਨ ਦਾ ਕਾਰਨ ਸੀ ਕਿ ਮਾਪਿਆਂ ਦਾ ਇਕੱਠ ਨਾ ਹੋ ਸਕੇ। ਕਰੋਨਾ ਮਹਾਂਮਾਰੀ ਕਰਕੇ ਜਿੱਥੇ ਸਕੂਲ 4 ਜਨਵਰੀ ਤੋਂ ਦੁਬਾਰਾ ਬੰਦ ਕਰ ਦਿੱਤੇ ਗਏ ਸਨ ਤੇ ਵਿਦਿਆਰਥੀਆਂ ਨੂੰ ਆਨਲਾਇਨ ਕਲਾਸਾਂ ਰਾਹੀਂ ਪੜਾਈ ਕਰਵਾਈ ਗਈ। 15 ਫਰਵਰੀ ਤੋਂ ਸਕੂਲਾਂ ਦੇ ਵਿਰੋਧ ਪ੍ਰਦਰਸ਼ਨ ਨੁੰ ਦੇਖਦੇ ਹੋਏ ਸਾਰੇ ਹੀ ਵਿਦਿਆਰਥੀਆਂ ਲਈ ਸਕੂਲ ਖੋਲ ਦਿੱਤੇ ਗਏ ਤਾਂ ਵਿਦਿਆਰਥੀਆਂ ਦੀਆਂ ਸਲਾਨਾ ਪ੍ਰਿਖਿਆਵਾਂ ਆਫਲਾਇਨ ਲਈਆਂ ਗਈਆਂ। ਅੱਜ ਸਕੂਲ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਇਸ ਪ੍ਰਕਾਰ ਹਨ: ਪੰਜਵੀਂ ਕਲਾਸ ਵਿੱਚੋਂ ਪਰਮੀਤ ਕੌਰ ਸਿੱਧੂ, ਮਹਿਕਪ੍ਰੀਤ ਕੌਰ, ਸ਼ਿਫਰਾ ਜੈਦਕਾ ਤੇ ਹੁਸਨਦੀਪ ਕੌਰ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਕੁਲਰਾਜ ਸਿੰਘ, ਗੁਰਸਿਮਰਨ ਕੌਰ ਚੀਮਾਂ, ਸੁਖਮਨਪ੍ਰੀਤ ਕੌਰ, ਤੇ ਰੀਧਿਮਾ ਨੇ ਦੂਸਰਾ ਸਥਾਨ ਹਾਸਲ ਕੀਤਾ। ਅਰਸ਼ੀਆ ਸ਼ਰਮਾ, ਮਨਪ੍ਰੀਤ ਕੌਰ, ਏਕਰੂਪ ਕੌਰ ਤੇ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਚੌਥੀ ਕਲਾਸ ਚੋਂ ਅਵਨੀਤ ਕੌਰ, ਹਰਸ਼ਮੀਤ ਸਿੰਘ, ਸ਼ਗਨਪ੍ਰੀਤ ਕੌਰ, ਖੁਸ਼ਮਨ ਸ਼ਰਮਾ ਤੇ ਗੁਰਵੀਰ ਕੌਰ ਪਹਿਲੇ ਸਥਾਨ ਤੇ ਰਹੇ। ਅਰਸ਼ਦੀਪ ਸਿੰਘ, ਸੁਖਮਨਪ੍ਰੀਤ ਕੌਰ, ਕਮਾਕਸ਼ੀ, ਸਵਰੀਤ ਕੌਰ ਤੇ ਅਵਰੀਤ ਕੌਰ ਦੂਜੇ ਸਥਾਨ ਤੇ ਰਹੇ। ਜੈਸਮੀਨ ਕੌਰ, ਉਦੇ ਸਾਰਥਕ, ਅਰਪਨਪ੍ਰੀਤ ਕੌਰ, ਸ਼ੁਭਰੀਤ ਕੌਰ ਤੇ ਹਰਬੰਸ ਕੌਰ ਤੀਸਰੇ ਸਥਾਨ ਤੇ ਰਹੇ। ਤੀਸਰੀ ਕਲਾਸ ਚੋਂ ਆਰਵਿਨ ਗ੍ਰੋਵਰ, ਗੁਰਕੀਰਤ ਕੌਰ, ਹਰਵੀਨ ਕੌਰ, ਹਰਵੀਰ ਕੌਰ, ਕਾਰਤਿਕ ਗੋਸਵਾਮੀ, ਤੇ ਆਰੁਸ਼ ਜਿੰਦਲ ਪਹਿਲੇ ਸਥਾਨ ਤੇ ਰਹੇ। ਜਸਕੀਰਤ ਕੌਰ, ਨਵਜੋਤ ਕੌਰ, ਹਰਤਾਜ ਸਿੰਘ, ਅਨੀਸ਼ਾ ਤੇ ਪਲਕਪ੍ਰੀਤ ਕੌਰ ਦੂਸਰੇ ਸਥਾਨ ਤੇ ਰਹੇ। ਅਰਸ਼ਪ੍ਰੀਤ ਕੌਰ, ਮਹਿਰੀਨ, ਹੈਨਰੀ ਸੇਖੋਂ, ਅਵਜੋਤ ਸਿੰਘ ਗਿੱਤਲ ਤੇ ਸੁਖਵੀਰ ਕੌਰ ਤੂਰ ਤੀਸਰੇ ਸਥਾਨ ਤੇ ਰਹੇ। ਦੂਜੀ ਕਲਾਸ ਚੋਂ ਰੁਹਾਨੀ ਗ੍ਰੌਵਰ, ਅਵਨੀਸ਼ ਕੌਰ, ਪ੍ਰਭਸਿਮਰਨ ਕੌਰ ਤੇ ਤਕਦੀਰ ਕੌਰ ਪਹਿਲੇ ਸਥਾਨ ਤੇ ਰਹੇ। ਗੁਰਲੀਨ ਕੌਰ, ਨਵਸੀਰਤ ਕੌਰ, ਚਿਰਾਗ ਤੇ ਅਰਮਾਨ ਸਿੰਘ ਦੂਸਰੇ ਸਥਾਨ ਤੇ ਰਹੇ। ਅਨੰਤਬੀਰ ਸਿੰਘ, ਪ੍ਰਭਜੋਤ ਕੌਰ, ਹਰਮਨਪ੍ਰੀਤ ਕੌਰ ਤੇ ਸਾਇਨਾ ਚੋਧਰੀ ਤੀਸਰੇ ਸਥਾਨ ਤੇ ਰਹੇ। ਪਹਿਲੀ ਕਲਾਸ ਚੋਂ ਦਿਲਜੋਤ ਕੌਰ ਹਰਮਨਜੋਤ ਸਿੰਘ, ਜਸਨੂਰ ਕੌਰ ਤੇ ਖਵਾਹਿਸ਼ ਪਹਿਲੇ ਸਥਾਨ ਤੇ ਰਹੇ। ਸਹਿਜਪ੍ਰੀਤ ਸਿੰਗ, ਆਰੁਸ਼ ਗਾਂਧੀ, ਸੁਹਾਨੀ ਤੇ ਅਮ੍ਰਿਤਲੀਨ ਕੌਰ ਦੂਸਰੇ ਸਥਾਨ ਤੇ ਰਹੇ। ਜਸਲੀਨ ਕੌਰ, ਮਨਪ੍ਰੀਤ ਕੌਰ, ਸਹਿਜਪਰਤਾਪ ਸਿੰਘ, ਚੰਨਪ੍ਰੀਤ ਕੌਰ ਤੇ ਕਰਮਨ ਕੱਕੜ ਤੀਸਰੇ ਸਥਾਨ ਤੇ ਰਹੇ। ਇਸੇ ਤਰਾਂ ਕਿੰਡਰਗਾਰਟਨ ਦੇ ਨਤਜਿਆਂ ਚੋਂ ਯੁ.ਕੇ.ਜੀ ਚੋਂ ਹਰਸੀਰਤ ਕੌਰ, ਸਰਵਸਰੂਪ ਸੱਚਦੇਵਾ, ਤਕਦੀਰ ਕੌਰ ਤੇ ਜਸਨੂਰ ਸਿੰਘ ਪਹਿਲੇ ਸਥਾਨ ਤੇ ਰਹੇ। ਮਾਨਿਆ, ਪ੍ਰਭਦੀਪ ਕੌਰ ਤੇ ਗੁਰਜੋਤ ਸਿੰਘ ਦੂਸਰੇ ਸਥਾਨ ਤੇ ਰਹੇ। ਖੁਸ਼ਵੀਰ ਕੌਰ, ਰਵੀਦੀਪ ਕੌਰ ਤੇ ਤਿਆ ਤੀਸਰੇ ਸਥਾਨ ਤੇ ਰਹੇ। ਐੱਲ.ਕੇ.ਜੀ. ਚੋਂ ਜਪਜੀ ਕੌਰ, ਨਿਮਰਤ ਕੌਰ ਤੇ ਸਾਹਿਬਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੇ। ਅਰਸ਼ਦੀਪ ਸਿੰਘ, ਚਿਰਾਗ ਤੇ ਯਸ਼ ਸ਼ਰਮਾ ਦੂਸਰੇ ਸਥਾਨ ਤੇ ਰਹੇ। ਐਸ਼ਰੀਨ ਕੌਰ ਸਹੋਤਾ, ਕਰਮਬੀਰ ਸਿੰਘ ਤੇ ਸ਼ਾਨਪ੍ਰੀਤ ਕੌਰ ਤੀਸਰੇ ਸ਼ਥਾਨ ਤੇ ਰਹੇ। ਨਰਸਰੀ ਕਲਾਸ ਚੋਂ ਸਹਿਜਪ੍ਰੀਤ ਕੌਰ, ਜਪਨੀਤ ਕੌਰ, ਜਪਜੋਤ ਕੌਰ ਤੇ ਅਕਰੀਤ ਕੌਰ ਪਹਿਲੇ ਸਥਾਨ ਤੇ ਰਹੇ। ਤਰਨਪ੍ਰੀਤ ਕੌਰ, ਵਿਰਾਸਤ ਸਿੱਧੂ, ਰਣਸ਼ੇਰ ਸਿੰਘ ਤੇ ਹਰਫਤੇ ਸਿੰਘ ਦੂਸਰੇ ਸਥਾਨ ਤੇ ਰਹੇ। ਇਮਰੀਤ ਕੌਰ, ਜੈਸਮਿਨ ਕੌਰ, ਜੁਗਾਦ ਸੱਚ ਸਿੰਘ ਤੇ ਗੁਰਸੀਰਤ ਕੌਰ ਤੀਸਰੇ ਸਥਾਨ ਤੇ ਰਹੇ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ ਤੇ ਕਿਹਾ ਕਿ ਇਹਨਾਂ ਸਾਰੇ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਂਰਥੀਆਂ ਨੂੰ ਸਕੂਲ ਦੇ ਸਲਾਨਾ ਸਮਾਗਮ ਦੋਰਾਨ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Comments are closed.