Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਭਾਰਤ ਛੱਡੋ ਅੰਦੋਲਨ ਬਾਰੇ ਅਰਟੀਕਲ ਪੇਸ਼ ਕੀਤੇ

ਅਜ਼ਾਦੀ ਦੀ ਲੜਾਈ ਵਿੱਚ ‘ਭਾਰਤ ਛੱਡੋ ਅੰਦੋਲਨ’ ਦਾ ਅਹਿਮ ਯੋਗਦਾਨ ਸੀ- ਪ੍ਰਿੰਸੀਪਲ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ‘ਭਾਰਤ ਛੱਡੋ ਅੰਦੋਲਨ’ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਇਸ ਦਿਹਾੜੇ ਨਾਲ ਸਬੰਧਤ ਆਰਟੀਕਲ ਅਤੇ ਚਾਰਟ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਅੰਗਰੇਜਾਂ ਵਿਰੁੱਧ ਅਜ਼ਾਦੀ ਦੀ ਲੜਾਈ ਬਹੁਤ ਲੰਬੀ ਚੱਲੀ ਸੀ ਅਤੇ ‘ਭਾਰਤ ਛੱਡੋ ਅੰਦੋਲਨ’ ਇਸੇ ਲੜ੍ਹਾਈ ਦਾ ਹੀ ਹਿੱਸਾ ਸੀ। ਇਸ ਦਿਨ ਦੇ ਇਤਿਹਾਸ ਤੇ ਰੌਸ਼ਨੀ ਪਾਉਂਦਿਆਂ ਉਹਨਾਂ ਦੱਸਿਆ ਕਿ 8 ਅਗਸਤ 1942 ਨੂੰ ਮੁੰਬਈ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਸ਼ਨ ਵਿੱਚ, ਮੋਹਨਦਾਸ ਕਰਮਚੰਦ ਗਾਂਧੀ (ਮਹਾਤਮਾ ਗਾਂਧੀ) ਨੇ ‘ਭਾਰਤ ਛੱਡੋ’ ਅੰਦੋਲਨ ਸ਼ੁਰੂ ਕੀਤਾ। ਇਸ ਨੂੰ ‘ਅਗਸਤ ਅੰਦੋਲਨ’ ਵੀ ਕਿਹਾ ਜਾਂਦਾ ਹੈ। ਗਾਂਧੀ ਜੀ ਨੇ ‘ਕਰੋ ਜਾਂ ਮਰੋ’ ਦਾ ਸੱਦਾ ਦਿੱਤਾ। ਅਗਲੇ ਦਿਨ, 9 ਅਗਸਤ 1942 ਨੂੰ, ਗਾਂਧੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਬ੍ਰਿਟਿਸ਼ ਸਰਕਾਰ ਨੇ ਡਿਫੈਂਸ ਆਫ ਇੰਡੀਆ ਨਿਯਮਾਂ ਤਹਿਤ ਗ੍ਰਿਫਤਾਰ ਕਰ ਲਿਆ। ਮਹਾਤਮਾ ਗਾਂਧੀ ਅਤੇ ਕਾਂਗਰਸ ਨੇਤਾਵਾਂ ਦੀ ਗ੍ਰਿਫਤਾਰੀ ਨੇ ਪੂਰੇ ਭਾਰਤ ਵਿੱਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ। ‘ਭਾਰਤ ਛੱਡੋ’ ਅੰਦੋਲਨ ਦੇ ਚਲਦਿਆਂ ਹਜ਼ਾਰਾਂ ਲੋਕ ਮਾਰੇ ਗਏ ਅਤੇ ਜ਼ਖਮੀ ਵੀ ਹੋਏ। ਕਈ ਥਾਵਾਂ ਤੇ ਹੜਤਾਲਾਂ ਦਾ ਸੱਦਾ ਦਿੱਤਾ ਗਿਆ। ਬ੍ਰਿਟਿਸ਼ਰਸ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਦਰਸ਼ਨਾਂ ਨੂੰ ਜਨਤਕ ਨਜ਼ਰਬੰਦੀਆਂ ਦੁਆਰਾ ਤੇਜ਼ੀ ਨਾਲ ਦਬਾ ਦਿੱਤਾ। ਇਸ ਦੋਰਾਨ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਕੈਦ ਕੀਤਾ ਗਿਆ ਸੀ। ਇਸ ਤਰ੍ਹਾਂ ‘ਭਾਰਤ ਛੱਡੋ’ ਅੰਦੋਲਨ ਨੇ, ਸਭ ਤੋਂ ਵੱਧ, ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਇਕਜੁੱਟ ਕੀਤਾ। 1944 ਵਿੱਚ ਰਿਹਾਈ ਤੋਂ ਬਾਅਦ ਵੀ ਮਹਾਤਮਾ ਗਾਂਧੀ ਜੀ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ 21 ਦਿਨਾਂ ਦਾ ਵਰਤ ਰੱਖਿਆ। ਇਹ ਅੰਦੋਲਨ ਅਜ਼ਾਦੀ ਦੀ ਲੜ੍ਹਾਈ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਿਤ ਹੋਇਆ ਜਿਸ ਨਾਲ ਆਜ਼ਾਦੀ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਚੁੱਕਾ ਸੀ। ਇਸ ਦੋਰਾਨ ਸਕੂਲ ਪ੍ਰਿੰਸੀਪਲ ਮੈਡਮ ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੰਗਰੇਜ ਵਪਾਰੀ ਬਣ ਕੇ ਭਾਰਤ ਆਏ ਸੀ ਅਤੇ ਹੌਲੀ-ਹੌਲੀ ਭਾਰਤ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਅਜ਼ਾਦ ਕਰਵਾਉਣ ਲੱਖਾਂ ਦੇਸ਼ ਭਗਤਾਂ ਨੇ ਅੰਦੋਲਨ ਕੀਤੇ, ਜੇਲਾਂ ਕੱਟੀਆਂ ਅਤੇ ਸ਼ਹੀਦੀਆਂ ਦਿੱਤੀਆਂ। ਅਜ਼ਾਦੀ ਦੀ ਲੜਾਈ ਵਿੱਚ ‘ਭਾਰਤ ਛੱਡੋ ਅੰਦੋਲਨ’ ਦਾ ਅਹਿਮ ਯੋਗਦਾਨ ਸੀ। ਭਾਰਤ ਛੱਡੋ ਅੰਦੋਲਨ ਮਹਾਤਮਾ ਗਾਂਧੀ ਦੁਆਰਾ ਚਲਾਏ ਗਏ ਵੱਖ-ਵੱਖ ਅੰਦੋਲਨਾ ਵਿੱਚੋਂ ਇੱਕ ਸੀ। ਇਸ ਅੰਦੋਲਨ ਨੇ ਸਾਰੇ ਭਾਰਤੀ ਲੋਕਾਂ ਨੂੰ ਇੱਕ ਜੁੱਟ ਕਰ ਦਿੱਤਾ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੂੰ ਦਬਾਅ ਹੇਠਾਂ ਭਾਰਤ ਨੂੰ ਅਜ਼ਾਦੀ ਦੇਣੀ ਪਈ। ਸਕੂਲ ਵਿੱਚ ਇਸ ਤਰਾਂ ਦੇ ਦਿਨਾਂ ਦੇ ਸੰਬੰਧ ਵਿੱਚ ਅਕਸਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆ ਹਨ ਤਾਂ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਇਤਿਹਾਸ ਨਾਲ ਜੋੜ ਕੇ ਰੱਖਿਆ ਜਾ ਸਕੇ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Comments are closed.