ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ.ਬੀ.ਐੱਸ. ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਅੱਜ ਬੱਚਿਆਂ ਨੂੰ ਟਰੈਫਿ«ਕ ਲਾਈਟਾਂ ਅਤੇ ਟਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵੱਲੋਂ ਟਰੈਫਿ«ਕ ਨਿਯਮਾਂ ਨਾਲ ਸਬੰਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੂੰ ਜਾਗਰੁਕ ਕੀਤਾ ਗਿਆ ਕਿ ਕਿਸ ਤਰ੍ਹਾਂ ਅਸੀਂ ਸੜਕ ਉੱਪਰ ਆਪਣੇ ਆਪ ਅਤੇ ਦੂਸਰਿਆਂ ਨੂੰ ਦੁਰਘਟਨਾਵਾਂ ਤੋਂ ਬਚਾ ਸਕਦੇ ਹਾਂ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਅੱਜ-ਕੱਲ ਸੜਕਾਂ ਉੱਪਰ ਵਾਹਨਾਂ ਦੀ ਗਿਣਤੀ ਬੜੀ ਹੀ ਤੇਜੀ ਨਾਲ ਵੱਧ ਰਹੀ ਹੈ ਜਿਸ ਕਾਰਨ ਸੜਕ ਦੁਰਘਟਨਾਵਾਂ ਵਿੱਚ ਵੀ ਬਹੁਤ ਵਾਧਾ ਹੋ ਰਿਹਾ ਹੈ। ਜਿਸ ਨਾਲ ਕਈ ਇਨਸਾਨ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਸਾਰੇ ਟਰੈਫਿ«ਕ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰੀਏ ਅਤੇ ਟਰੈਫਿ«ਕ ਚਿੰਨ੍ਹਾਂ ਅਤੇ ਸਪੀਡ ਲਿਮਿਟ ਦੇ ਮੁਤਬਿਕ ਚੱਲੀਏ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਸਾਲ 2001 ਦੌਰਾਨ ਭਾਰਤ ਵਿੱਚ 4,05,216 ਵਿਅਕਤੀ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਏ ਅਤੇ 80,888 ਵਿਅਕਤੀਆਂ ਦੀ ਮੌਤ ਹੌਈ। ਇਹ ਆਂਕੜਾ 2010 ਤੱਕ ਵੱਧ ਕੇ 5,27,512 ਅਤੇ 1,34,513 ਹੋ ਗਿਆ। ਨੈਸ਼ਨਲ ਕ੍ਰਾਈਮ ਰਿਕੋਰਡ ਬਿਊਰੋ ਦੀ ਰਿਪੋਰਟ ਮੁਤਾਬਿਕ 2016 ਵਿੱਚ 4,64,674 ਸੜਕ ਹਾਦਸੇ ਹੋਏ ਜਿੰਨ੍ਹਾਂ ਵਿੱਚ 1,48,707 ਲੋਕਾਂ ਨੇ ਆਪਣੀ ਜਾਨ ਗਵਾਈ। ਇਹਨਾਂ ਆਂਕੜਿਆ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ 2001-2016 ਦਰਮਿਆਨ ਲਗਾਤਾਰ ਸੜਕ ਹਾਦਸੇ ਅਤੇ ਹਾਦਸਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ।ਇਹ ਵੱਧਦੇ ਆਂਕੜੇ ਉਹਨਾਂ ਲੋਕਾਂ ਕਾਰਨ ਹਨ ਜਿਹੜੇ ਜਾਂ ਤਾਂ ਟਰੈਫਿ«ਕ ਨਿਯਮਾਂ ਤੋਂ ਜਾਣੂ ਨਹੀਂ ਹਨ ਜਾਂ ਫਿਰ ਟਰੈਫਿ«ਕ ਨਿਯਮਾਂ ਦਾ ਪਾਲਨ ਨਹੀਂ ਕਰਦੇ। ਸੜਕ ਹਾਦਸੇ ਵਿੱਚ ਗਲਤੀ ਕਿਸੇ ਇੱਕ ਦੀ ਹੀ ਕਿਉਂ ਨਾ ਹੋਵੇ, ਨੁਕਸਾਨ ਹਮੇਸ਼ਾਂ ਦੋਨਾਂ ਧਿਰਾਂ ਦਾ ਹੀ ਹੁੰਦਾ ਹੈ।ਅੰਤ ਵਿੱਚ ਵਿਦਿਆਰਥੀਆਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਕੋਈ ਵੀ ਵਾਹਨ ਲੈਕੇ ਸੜਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਵੈਲਿਡ ਡ੍ਰਾਈਵਿੰਗ ਲਈਸੈਂਸ, ਲੋੜੀਂਦੇ ਕਾਨੂੰਨੀ ਦਸਤਾਵੇਜ਼ ਅਤੇ ਟਰੈਫਿਕ ਨਿਯਮਾਂ ਦੀ ਭਰਪੂਰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
Comments are closed.