Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਦੂਜੇ ਫੇਸ ਵਿੱਚ ਪਹਿਲੀ ਤੋਂ ਪੰਜਵੀ ਕਲਾਸ ਦੇ ਨਤੀਜੇ ਐਲਾਨੇ ਗਏ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਸਾਲ 2020-2021 ਦੇ ਸਲਾਨਾ ਨਤੀਜੇ ਚੋਂ ਦੂਜੇ ਫੇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ। ਕੋਵਿਡ-19 ਦੀ ਮਹਾਂਮਾਰੀ ਕਰਕੇ ਸਕੂਲ ਵੱਲੋਂ ਰਿਜ਼ਲਟ ਵੀ ਅਲੱਗ-ਅਲੱਗ ਫੇਸ ਵਿੱਚ ਘੋਸ਼ਿਤ ਕੀਤੇ ਗਏ ਤਾਂ ਜੋ ਮਾਪਿਆਂ ਦਾ ਇਕੱਠ ਨਾ ਹੋ ਸਕੇ। ਸਰਕਾਰ ਵੱਲੋਂ ਸਕੂਲਾਂ ਲਈ ਜਾਰੀ ਕੀਤੀਆਂ ਗਈਆਂ ਕੋਵਿਡ-19 ਦੀਆਂ ਹਦਾਇਤਾਂ ਅਨੂਸਾਰ ਹੀ ਵਿਦਿਆਰਥੀਆਂ ਦੀਆਂ 1 ਫਰਵਰੀ ਤੋਂ ਕਲਾਸਾਂ ਲਗਾਈਆਂ ਗਈਆਂ ਸਨ ਤੇ ਸਲਾਨਾ ਪੇਪਰ ਲਏ ਗਏ ਇਸ ਦੌਰਾਨ ਵਿਦਿੳਾਂਰਥੀਆਂ ਦੀ ਸੇਹਤ ਦਾ ਪੂਰਾ ਖਿਆਲ ਰੱਖਿਆ ਗਿਆ। ਰਿਜ਼ਲਟ ਲਈ ਕੇਵਲ ਮਾਪਿਆਂ ਨੂੰ ਹੀ ਸਕੂਲ ਬੁਲਾ ਕੇ ਰਿਜ਼ਲਟ ਦਿੱਤਾ ਗਿਆ ਤੇ ਅੱਗੇ ਦੀ ਪੜਾਈ ਲਈ ਵੀ ਮਾਪਿਆਂ ਦੇ ਵਿਚਾਰ ਲਏ ਗਏ ਤੇ ਅਧਿਆਪਕਾਂ ਵੱਲੋਂ ਵੀ ਬੱਚਿਆਂ ਦੀ ਰਿਪੋਰਟ ਸਾਂਝੀ ਕੀਤੀ ਗਈ। ਐਲਾਨੇ ਗਏ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਲੱਗ-ਅਲੱਗ ਸੈਕਸ਼ਨਾਂ ਚੋਂ ਪੰਜਵੀਂ ਜਮਾਤ ਵਿੱਚੋਂ ਪਾਵਨੀ, ਪਵਨੀਤ ਸਿੰਘ ਗਿੱਲ, ਸਹਿਰੀਨ ਸਿਬੀਆ, ਅਭਿਨੰਦਨ ਨੇ ਪਹਿਲਾ ਸਥਾਨ, ਸੰਯੋਗਤਾ, ਹਰਗੁਣਦੀਪ ਕੌਰ, ਹੁਸਨਦੀਪ ਕੌਰ, ਜਸਕਰਨ ਸਿੰਘ ਨੇ ਦੂਜਾ ਸਥਾਨ ਅਨੁਰੀਤ ਕੌਰ, ਮੋਹਿਤਇੰਦਰ ਸਿੰਘ ਗਿੱਲ, ਨਿਵੀਆ ਅਤੇ ਫਤਿਹਜੋਤ ਕੌਰ ਤੀਜੇ ਸਥਾਨ ਤੇ ਰਹੇ।ਚੌਥੀ ਜਮਾਤ ਵਿੱਚੋਂ ਪਰਨੀਤ ਕੌਰ, ਮਹਿਕਪ੍ਰੀਤ ਕੌਰ, ਏਕਰੂਪ ਕੌਰ, ਹਰਪ੍ਰੀਤ ਕੌਰ ਨੇ ਪਹਿਲਾ, ਕੁਲਰਾਜ ਸਿੰਘ, ਮਿਸ਼ੀਤਾ, ਸਮਾਇਰਾ, ਹੁਨਰਦੀਪ ਕੌਰ ਤੂਰ ਨੇ ਦੂਜਾ ਅਤੇ ਯੁਵਰਾਜ ਅਨੇਜਾ, ਮਨਪ੍ਰੀਤ ਕੌਰ, ਸ਼ਿਫਰਾ ਜੈਤਕਾ, ਮਨਨੂਰ ਕੌਰ ਸਿੱਧੂ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੀ ਜਮਾਤ ਵਿੱਚੋਂ ਜੈਸਮੀਨ ਕੌਰ, ਸੁਖਪ੍ਰੀਤ ਕੌਰ, ਸ਼ਗਨਪ੍ਰੀਤ ਕੌਰ, ਗੁਰਵੀਰ ਕੌਰ, ਪ੍ਰਤਿਊਸ਼ ਗਰਗ ਨੇ ਪਹਿਲਾ, ਅਵਨੀਤ ਕੌਰ, ਹਰਸ਼ਮੀਤ ਸਿੰਘ, ਕਮਾਕਸ਼ੀ, ਅਰਸ਼ਦੀਪ ਸਿੰਘ, ਖੁਸ਼ਮਨ ਸ਼ਰਮਾ ਨੇ ਦੂਜਾ ਸਥਾਨ, ਸੁਖਪ੍ਰੀਤ ਸਿੰਘ, ਜਪਜੀ ਕੌਰ ਗਿੱਲ, ਜਸਲੀਨ ਕੌਰ, ਹਰਬੰਸ ਕੌਰ, ਮਹਿਕ ਅਰੋੜਾ ਨੇ ਤੀਜਾ ਸਥਾਨ ਹਾਸਲ ਕੀਤਾ।ਦੂਸਰੀ ਜਮਾਤ ਵਿੱਚੋਂ ਅਰਸ਼ਪ੍ਰੀਤ ਕੌਰ, ਗੁਰਕੀਰਤ ਕੌਰ, ਹਰਤਾਜ ਸਿੰਘ, ਸਰਗੁਨ ਕੌਰ ਨੇ ਪਹਿਲਾ, ਜਸਕੀਰਤ ਕੌਰ, ਨਵਜੋਤ ਕੌਰ, ਹਰਵੀਰ ਕੌਰ, ਕਾਰਤਿਕ ਗੋਸਵਾਮੀ ਨੇ ਦੂਜਾ ਅਤੇ ਜਸਰੀਤ, ਜਪਨੀਤ ਕੌਰ, ਹੈਨਰੀ ਸੇਖੋਂ ਅਤੇ ਜੀਵਕਾ ਨੇ ਤੀਜਾ ਸਥਾਨ ਹਾਸਲ ਕੀਤਾ।ਪਹਿਲੀ ਜਮਾਤ ਚੋਂ ਅਭੀਜੋਤ ਸਿੰਘ, ਤਕਦੀਰ ਕੌਰ, ਅਵਨੀਸ਼ ਕੌਰ, ਪ੍ਰਭਜੋਤ ਸਿੰਘ, ਪ੍ਰਭਸਿਮਰਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਦੂਜੇ ਸਥਾਨ ਤੇ ਅਨੰਤਬੀਰ ਸਿੰਘ, ਪ੍ਰਭਜੋਤ ਕੌਰ, ਨਵਸੀਰਤ ਕੌਰ, ਸਾਨੀਆ ਚੌਧਰੀ ਅਤੇ ਹਰਮਨਪ੍ਰੀਤ ਕੌਰ ਭੁੱਲਰ ਨੇ ਦੂਜਾ ਦਰਜਾ ਹਾਸਲ ਕੀਤਾ ਇਸੇ ਤਰ੍ਹਾਂ ਜਾਨਵੀਂ ਖੁਰਾਨਾ, ਪਰਨੀਤ ਕੌਰ, ਜਸਰੀਤ ਕੌਰ, ਤਨਵੀਰ ਕੌਰ ਅਤੇ ਲਵਲੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸਾਂਝੇ ਤੌਰ ਤੇ ਵਿਦਿਆਰਥੀਆਂ ਨੂੰ ਅੱਗਲੀ ਕਲਾਸ ਵਿੱਚ ਪ੍ਰਮੋਟ ਹੋਣ ਤੇ ਵਧਾਈ ਦਿੱਤੀ। ਇਹਨਾਂ ਸਾਰੇ ਵਿਦਿਆਂਰਥੀਆਂ ਨੂੰ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Comments are closed.