Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਕਰਵਾਏ ਗਏ ‘ਅਰਥ-ਡੇ’ ਆਨ-ਲਾਇਨ ਪੋਸਟਰ ਕੰਪੀਟੀਸ਼ਨ ਦੇ ਨਤੀਜੇ ਐਲਾਨੇ ਗਏ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਆਨ ਲਾਈਨ ਲਾਇਵ ਕਲਾਸਾ ਰਾਹੀਂ ਵਿਦਿਆ ਪ੍ਰਦਾਨ ਕਰ ਰਿਹਾ ਹੈ ਜਿਵੇਂ ਕਿ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੇ ਆਦੇਸ਼ਾਂ ਮੁਤਾਬਕ ਸਾਰੇ ਸਕੂਲ ਬੰਦ ਹਨ ਅਤੇ ਸਾਰੇ ਵਿਦਿਆਰਥੀ ਘਰਾਂ ਵਿੱਚ ਬੈਠੇ ਹੀ ਆਪਣੀ ਪੜਾ੍ਹਈ ਪੂਰੀ ਕਰਦੇ ਹੋਏ ਆਪਣਾ ਸਿਲੇਬਸ ਸਮੇਂ ਸਿਰ ਪੂਰਾ ਕਰ ਰਹੇ ਹਨ। ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਸਮੇਂ- ਸਮੇਂ ਤੇ ਵਿਦਿਆਰਥੀਆਂ ਦੇ ਘਰ ਬੈਠਿਆਂ ਹੀ ਕਈ ਪ੍ਰਕਾਰ ਦੇ ਆਨ ਲਾਈਨ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਕੁਝ ਵੱਖਰਾ ਕਰਨ ਦਾ ਜ਼ਜਬਾ ਪੈਦਾ ਕੀਤਾ ਜਾ ਸਕੇ। ਇਹਨਾਂ ਮੁਕਾਬਲਿਆਂ ਵਿੱਚੋਂ ਅਰਥ ਡੇ ਸਬੰਧਤ ਪੇਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਅੰਦਰਲੀ ਕਲਾ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਹਰ ਵਿਦਿਅਰਥੀ ਦੀ ਕਲਾ ਦੀ ਤਾਰੀਫ ਕਰਨੀ ਬਣਦੀ ਹੈ ਇਹਨਾਂ ਵਿੱਚੋਂ ਬਹੁਤ ਕਠਿਨ ਸੀ ਕ੍ਰਮਵਾਰ ਵਾਰ ਫਸਟ, ਸੈਕਿੰਡ ਅਤੇ ਥਰਡ ਦੀ ਚੋਣ ਕਰਨੀ ਪਰ ਨਤੀਜੇ ਤੇ ਪਹੁੰਚਣ ਲਈ ਕੁਝ ਬੱਚਿਆਂ ਦੀਆਂ ਪੇਟਿੰਗ ਚੁਣੀਆਂ ਗਈਆਂ ਜੋ ਕਾਬਲੇ ਤਾਰੀਫ ਸਨ ਉਹਨਾਂ ਵਿੱਚੋਂ ਮਨਨੂਰ ਕੌਰ ਸਿੱਧੂ ਕਲਾਸ ਪੰਜਵੀਂ ਨੇ ਪਹਿਲਾ ਦਰਜਾ ਹਾਸਲ ਕੀਤਾ। ਇਸੇ ਤਰਾਂ੍ਹ ਦੂਸਰੇ ਦਰਜੇ ਤੇ ਨਿਤਿਸ਼ ਕਲਾਸ ਛੇਵੀਂ ਅਤੇ ਸਿਮਰਨਜੀਤ ਕੌਰ ਗਿੱਲ ਕਲਾਸ ਅੱਠਵੀਂ ਰਹੇ। ਤੀਸਰੇ ਦਰਜੇ ਤੇ ਗੁਰਕਰਨ ਸਿੰਘ ਢਿਲੋਂ ਕਲਾਸ ਛੇਵੀਂ ਅਤੇ ਰਿਧਮ ਕਲਾਸ ਸੱਤਵੀਂ ਰਹੇ। ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਇਹਨਾਂ ਦੇ ਦਰਜੇ ਮੁਤਾਬਕ ਸਕੂਲ ਵੱਲੋਂ ਈ-ਸਰਟੀਫਿਕੇਟ ਭੇਜੇ ਜਾਣਗੇ। ਉਹਨਾਂ ਨੇ ਇਹਨਾਂ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ ਤੇ ਜੇਤੂ ਹੋਣ ਤੇ ਵਧਾਈ ਦਿੱਤੀ।

Comments are closed.