ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਕੋੋਵਿਡ-19 ਦੌਰਾਨ ਵਿਦਿਆਰਥੀਆਂ ਨੂੰ ਘਰਾਂ ਵਿੱਚ ਬੈਠਿਆਂ ਹੀ ਆਨ ਲਾਈਨ ਵਿਦਿਆ ਪ੍ਰਦਾਨ ਕਰ ਰਿਹਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਬੰਦ ਪਏ ਹਨ ਅਤੇ ਵਿਦਿਆਰਥੀ ਘਰਾਂ ਵਿੱਚ ਬੈਠ ਆਨ ਲਾਈਨ ਪੜ੍ਹਾਈ ਕਰਦੇ ਹੋਏ ਸਿਲੇਬਸ ਪੂਰਾ ਕਰ ਰਹੇ ਹਨ। ਬੀ.ਬੀ.ਐਸ. ਮਨੈਜ਼ਮੈਂਟ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਨ ਲਾਈਨ ਕਲਾਸਾਂ ਲਗਾਈਆ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀ ਆਪਣੀ ਕਲਾਸ ਦੇ ਮਾਹੌਲ ਵਾਂਗ ਹੀ ਆਪਣੀ ਪੜ੍ਹਾਈ ਕਰ ਸਕੇ। ਸਕੂਲਾਂ ਵਿੱਚ ਵਿਦਿਆਰਥੀਆਂ ਦੀ ਆਮਦ ਨਾ ਹੋਣ ਕਰਕੇ ਅੱਜ ਸੰਸਥਾ ਵਿੱਚ ਅਧਿਆਪਕਾਂ ਵੱਲੋਂ ਮਦਰਜ਼ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲੀ ਸਟਾਫ ਵੱਲੋਂ ਮਾਂ ਦਿੲਸ ਮਨਾਉਂਦੇ ਹੋਏ ਸੁੰਦਰ ਚਾਰਟ ਬਣਾਏ ਗਏ ਅਤੇ ਮਾਂ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਸਪੀਚ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਦਿਵਸ ਉੱਤੇ ਬੱਚਿਆਂ ਲਈ ਆਨ ਲਾਈਨ ਪੋਸਟਰ ਕੰਪੀਟੀਸ਼ਨ ਐਲਾਨਿਆ ਗਿਆ ਅਤੇ ਕਿਹਾ ਕਿ ਬੱਚੇ ਲਾਕਡਾਊਨ ਦੇ ਸਮੇਂ ਅਪਣੀ ਮਾਂ ਨਾਲ ਕਾਫੀ ਸਮਾਂ ਬਿਤਾ ਰਹੇ ਹਨ, ਉਹਨਾਂ ਨੇ ਬੱਚਿਆਂ ਨੂੰ ਆਪਣੀ ਮਾਂ ਨੂੰ ਧੰਨਵਾਦ ਦਰਸ਼ਾਉਂਦੇ ਹੋੇਏ ਸੁੰਦਰ ਪੇਟਿੰਗ ਬਣਾਉਣ ਅਤੇ ਵੱਖ-ਵੱਖ ਗਰੁੱਪਾਂ ਨੂੰ ਸਕੂਲ ਦੇ ਵੱਖ-ਵੱਖ ਵੱਟਸਪ ਨੰਬਰਾਂ ਉੱਤੇ ਆਪਣੀਆ ਪੇਟਿੰਗਜ਼ ਭੇਜਣ ਲਈ ਕਿਹਾ ਅਤੇ ਜੋ ਬੱਚੇ ਸਭ ਤੋਂ ਵਧੀਆ ਪੇਟਿੰਗ ਬਣਾਉਣਗੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਮਾਂ ਦਿੳਸ ਤੇ ਕਿਹਾ ਕਿ ਮਾਂ ਦਾ ਦਰਜਾ ਰੱਬ ਸਮਾਨ ਹੈ। ਦੁਨੀਆਂ ਵਿੱਚ ਮਾਂ ਹਰੇਕ ਦੀ ਥਾਂ ਲੈ ਸਕਦੀ ਹੈ ਪਰ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਮਾਂ ਆਪਣੇ ਬੱਚਿਆਂ ਲਈ ਕੀ-ਕੀ ਕੁਰਬਾਨੀਆਂ ਕਰਦੀ ਹੈ ਇਤਿਹਾਸ ਇਹਨਾਂ ਨਾਲ ਭਰਿਆ ਪਿਆ ਹੈ ਪਰ ਕਈਆਂ ਨੂੰ ਤਾਂ ਇਸਦਾ ਅਹਿਸਾਸ ਵੀ ਹੁੰਦਾ। ਉਹਨਾਂ ਮਾਂ ਦੀ ਮਹਾਨਤਾ ਸਬੰਧਤ ਕੁਝ ਸਤਰਾਂ ਆਖੀਆ: ”ਕਹਾਂ ਸੇ ਸ਼ੁਰੂ ਕਰੂੰ, ਕਹਾਂ ਪੇ ਖਤਮ ਕਰੂੰ। ਤਿਆਗ ਔਰ ਪ੍ਰੇਮ ਉਸ ਮਾਂ ਕਾ, ਭਲਾ ਮੈਂ ਕੇਸੈ ਬਿਆਂ ਕਰੂੰ। ਉਨਾਂ੍ਹ ਅੱਗੇ ਕਿਹਾ ਕਿ ਮਾਂ ਹੀ ਬੱਚੇ ਦਾ ਪਹਿਲਾ ਸਕੂਲ ਹੂੰਦਾ ਹੈ, ਬੱਚਾ ਆਪਣੀ ਮਾਂ ਕੋਨ ਬਹੁਤ ਕੁੱਝ ਸਿੱਖਦਾ ਹੈ। ਮਾਂ ਦੇ ਆਂਚਲ ਵਿੱਚ ਆ ਕੇ ਬੱਚਾ ਸਾਰੇ ਦੁੱਖ ਦਰਦ ਭੁੱਲ ਜਾਂਦਾ ਹੈ। ਮਾਂ ਦੇ ਕਦਮਾਂ ਵਿੱਚ ਜੰਨਤ ਹੈ। ਉਹਨਾਂ ਨੇ ਬੱਚਿਆਂ ਨੂੰ ਆਨ ਲਾਈਨ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਮਾਂ ਦੀ ਮਹਾਨਤਾ ਬਾਰੇ ਦੱਸਿਆ ਅਤੇ ਕਿਹਾ ਕਿ ਸਾਡਾ ਸਭ ਦਾ ਫਰਜ਼ ਹੇ ਕਿ ਮਾਂ–ਬਾਪ ਦੀ ਸੇਵਾ ਕਰੀਏ ਉਨਾਂ੍ਹ ਨੇ ਸਾਡੇ ਸਾਰੀਆ ਮੁਸ਼ਕਲਾਂ ਦਾ ਹੱਸ ਕੇ ਸਾਹਮਣਾ ਕੀਤਾ ਹੈ ਅਤੇ ਸਾਨੂੰ ਦੁਨੀਆਂ ਵਿੱਚ ਵਿਚਰਨਯੋਗ ਬਣਾਇਆ ਹੈ।
Comments are closed.