Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਮਨਾਇਆ ਗਿਆ ‘ਅੰਤਰਰਾਸ਼ਟਰੀ ਬਾਲੜੀ ਦਿਵਸ’

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਚਾਰਟ ਤੇ ਆਰਟੀਕਲ ਪੇਸ਼ ਕਰਦਿਆਂ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਮਨਾਇਆ ਗਿਆ। ਛੋਟੀਆਂ ਬੱਚੀਆਂ ਦੁਆਰਾ ‘ਸੇਵ ਗਰਲ ਚਾਈਲਡ’ ਸਲੋਗਨ ਤੇ ਬਾਲ ਸ਼੍ਰੰਖਲਾ ਤਿਆਰ ਕੀਤੀ ਗਈ। ਅਰਟੀਕਲ ਪੇਸ਼ ਕਰਦੇ ਹੋਏ ਵਿਦਿਆਰਥਣ ਨੇ ਦੱਸਿਆ ਕਿ 2011 ਵਿੱਚ, ਸੰਯੁਕਤ ਰਾਸ਼ਟਰ ਦੇ ਇੱਕ ਮਤੇ ਨੇ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਰੂਪ ਵਿੱਚ ਸਥਾਪਿਤ ਕੀਤਾ। ਇਹ ਦਿਨ ਲੜਕੀਆਂ ਦੇ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਅਤੇ ਉਹਨਾਂ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ ਨਾਲ ਨਜਿੱਠਣ ਲਈ ਨਿਰਧਾਰਤ ਕੀਤਾ ਗਿਆ ਸੀ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਮੇਂ ਦੀ ਲੋੜ ਨੂੰ ਉਜਾਗਰ ਕਰਨ ਲਈ ਹਰ ਸਾਲ ਇਸ ਦਿਨ ਲਈ ਇੱਕ ਵਿਸ਼ੇਸ਼ ਥੀਮ ਚੁਣਿਆ ਜਾਂਦਾ ਹੈ। ਇਸ ਸਾਲ, ਥੀਮ ਨੂੰ “ਸਾਡਾ ਸਮਾਂ ਹੁਣ, ਸਾਡਾ ਅਧਿਕਾਰ ਸਾਡਾ ਭਵਿੱਖ ਹੈ” ਵਜੋਂ ਨਿਰਧਾਰਤ ਕੀਤਾ ਗਿਆ ਹੈ। ਇਸ ਸਾਲ ਦਾ ਥੀਮ ਇਸ ਮੰਤਵ ਵੱਲ ਇਸ਼ਾਰਾ ਕਰਦਾ ਹੈ ਕਿ ਲੜਕੀਆਂ ਆਉਣ ਵਾਲੇ ਇੱਕ ਦਹਾਕੇ ਦੇ ਪ੍ਰਵੇਗ ਲਈ ਤਿਆਰ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਲੜਕੀਆਂ ਦੇ ਨਾਲ ਅਤੇ ਉਹਨਾਂ ਦੇ ਲਈ ਇੱਕ ਅਜਿਹੇ ਭਵਿੱਖ ਵਿੱਚ ਨਿਵੇਸ਼ ਕਰੀਏ ਜੋ ਉਹਨਾਂ ਦੀ ਏਜੰਸੀ, ਲੀਡਰਸ਼ਿਪ ਅਤੇ ਤਰੱਕੀ ਦੀ ਸੰਭਾਵਨਾ ਵਿੱਚ ਵਿਸ਼ਵਾਸ ਕਰਦਾ ਹੋਵੇ। ਦੁਨੀਆ ਦੀਆਂ 600 ਮਿਲੀਅਨ ਕਿਸ਼ੋਰ ਕੁੜੀਆਂ ਨੇ ਬਹੁਤ ਵਾਰ ਇਹ ਸਾਬਿਤ ਕੀਤਾ ਹੈ ਕਿ ਹੁਨਰ ਅਤੇ ਮੌਕਿਆਂ ਦੇ ਮੱਦੇਨਜ਼ਰ ਉਹ ਆਪਣੀ ਕਮਿਊਨਟੀ ਵਿੱਚ ਤਰੱਕੀ ਕਰਨ ਵਾਲੀਆਂ ਤਬਦੀਲੀਆਂ ਕਰਨ ਵਾਲੀਆਂ ਹੋ ਸਕਦੀਆਂ ਹਨ। ਔਰਤਾਂ, ਲੜਕਿਆਂ ਅਤੇ ਮਰਦਾਂ ਸਮੇਤ ਸਾਰਿਆਂ ਲਈ ਮਜ਼ਬੂਤ ਬਣ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ 2017 ਵਿੱਚ ਅਪਣਾਏ ਗਏ ਸਤਾਰਾਂ ਅੰਕਾਂ ਦੇ ਸਥਾਈ ਵਿਕਾਸ ਟੀਚਿਆਂ ਵਿੱਚ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਦੀ ਪ੍ਰਾਪਤੀ ਸ਼ਾਮਲ ਹੈ। ਨਿਰੰਤਰ ਵਿਕਾਸ ਦੇ 2030 ਦੇ ਏਜੰਡੇ ਨੂੰ ਪੂਰਾ ਕਰਨ ਲਈ, ਬਾਲੜੀਆਂ ਦਾ ਅੰਤਰਰਾਸ਼ਟਰੀ ਦਿਵਸ ਬਹੁਤ ਮਹੱਤਵਪੂਰਨ ਹੈ। ਜਿਸਦਾ ਮੁੱਖ ਉਦੇਸ਼ ਉਹਨਾਂ ਮੁਟਿਆਰਾਂ ਦੀ ਸਹਾਇਤਾ ਕਰਨਾ ਹੈ ਜਿਨ੍ਹਾਂ ਕੋਲ ਬਿਹਤਰ ਸਿਹਤ ਸੇਵਾਵਾਂ, ਸਿੱਖਿਆ ਦੇ ਬਰਾਬਰ ਅਵਸਰ ਬਿਨਾਂ ਕਿਸੇ ਲਿੰਗ ਅਧਾਰਤ ਭੇਦਭਾਵ ਜਾਂ ਹਿੰਸਾ ਦੇ ਪਹੁੰਚ ਸਕੇ। ਇਸ ਮੌਕੇ ਪ੍ਰਿੰਸੀਪਲ ਨੇ ਸਾਰੀਆਂ ਲੜਕੀਆਂ ਨੂੰ ਆਪਣੇ ਮਾ-ਬਾਪ ਦਾ ਧੰਨਵਾਦ ਕਰਨ ਲਈ ਪ੍ਰੇਰਿਆ ਜੋ ਕਿ ਆਪਣੀਆਂ ਲੜਕੀਆਂ ਨੂੰ ਵਧੀਆ ਸੁਵਿਧਾਵਾਂ ਦੇ ਰਹੇ ਹਨ ਤੇ ਸਿੱਖਿਆ ਲਈ ਵਧੀਆ ਸਕੂਲ ਕਾਲਜ ਵਿੱਚ ਭੇਜਦੇ ਹਨ। ਇਸ ਮੌਕੇ ਸਮੂਹ ਸਟਾਫæ ਅਤੇ ਵਿਦਿਆਰਥੀ ਮੌਜੂਦ ਸਨ।

Comments are closed.