ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਅੱਜ ਸਕੂਲ ਵਿੱਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨੂੰ ‘ਵਰਲਡ ਸਟੈਂਡਰਡ ਡੇ’ ‘ਵਿਸ਼ਵ ਮਿਆਰ ਦਿਵਸ’ ਬਾਰੇ ਜਾਣਕਾਰੀ ਦਿੱਤੀ ਗਈ। ਚਾਰਟ ਅਤੇ ਆਰਟੀਕਲਜ਼ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ‘ਵਰਲਡ ਸਟੈਂਡਰਡ ਡੇ’ ਹਰ ਸਾਲ 14 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਉਹਨਾਂ ਸਾਰੇ ਮਾਹਰਾਂ ਦੇ ਉਪਰਾਲਿਆਂ ਨੂੰ ਯਾਦ ਕਰਦਿਆਂ ਉਹਨਾਂ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਵੱਖ-ਵੱਖ ਮਿਆਰ ਵਿਕਾਸ ਸੰਸਥਾਵਾਂ ਵਿੱਚ ਸਵੈ-ਇੱਛਤ ਮਾਪਦੰਡਾ ਦਾ ਵਿਕਾਸ ਕੀਤਾ। ਇਹਨਾਂ ਮਿਆਰ ਵਿਕਾਸ ਸੰਸਥਾਵਾਂ ਵਿੱਚ ‘ਅਮਰੀਕਨ ਸੋਸਾਇਟੀ ਆਫæ ਮਕੈਨੀਕਲ ਇੰਜੀਨੀਅਰਜ਼’, ‘ਇੰਟਰਨੈਸ਼ਨਲ ਇਲੈਕਟ੍ਰੋਟੈਕਨਿਕਲ ਕਮਿਸ਼ਨ’, ਇੰਟਰਨੈਸ਼ਨਲ ਐਥਿਕਸ ਸਟੈਂਡਰਡ ਬੋਰਡ ਫæਾਰ ਅਕਾਉਟੈਂਟਸ, ਇੰਸਟੀਚਿਊਟ ਆਫæ ਇਲੈਕਟ੍ਰੀਕਲ ਐਂਡ ਇਲੈਕਟ੍ਰੌਨਿਕਸ ਇੰਜੀਨੀਅਰਸ, ਇੰਟਰਨੈਸ਼ਨਲ ਔਰਗਨਾਈਜ਼ੇਸ਼ਨ ਫæਾਰ ਸਟੈਂਡਰਡਾਈਜ਼ੇਸ਼ਨ, ਇੰਟਰਨੈਸ਼ਨਲ ਟੈਲੀਕਮਨੀਕੇਸ਼ਨ ਯੂਨੀਅਨ ਅਤੇ ਇੰਟਰਨੈਟ ਇੰਜਨੀਅਰਿੰਗ ਟਾਕਸ ਫੋਰਸ ਆਦਿ ਸੰਸਥਾਵਾਂ ਸ਼ਾਮਿਲ ਹਨ। ਵਿਸ਼ਵ ਮਾਨਕ ਦਿਵਸ ਦਾ ਉਦੇਸ਼ ਰੈਗੂਲੇਟਰਾਂ ਨਿਵੇਸ਼ਕਾਂ, ਉਦਯੋਗਾਂ ਅਤੇ ਖਪਤਕਾਰਾਂ ਵਿੱਚ ਵਿਸ਼ਵ ਆਰਥਿਕਤਾ ਲਈ ਮਾਨਕੀਕਰਨ ਦੀ ਮਹਤੱਤਾ ਬਾਰੇ ਜਾਗਰੁਕਤਾ ਪੈਦਾ ਕਰਨਾ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਸਾਲ 1946 ਵਿੱਚ ਖਾਸ ਤੌਰ ਤੇ 14 ਅਕਤੂਬਰ ਵਾਲੇ ਦਿਨ ਜਦੋਂ ਵੱਖ-ਵੱਖ 25 ਦੇਸ਼ਾਂ ਦੇ ਨਮਾਇਂਦੇ ਲੰਡਨ ਵਿੱਚ ਇਕੱਠੇ ਹੋਏ ਸਨ ਅਤੇ ਮਾਨਕੀਕਰਨ ਦੀ ਸਹੂਲਤ ਲਈ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਉਣ ਦਾ ਫæੈਸਲਾ ਕੀਤਾ ਗਿਆ ਸੀ। ਇਸ ਦੇ ਇੱਕ ਸਾਲ ਬਾਅਦ ਆਈ.ਐੱਸ.ਓ. ਦਾ ਗਠਨ ਹੋਇਆ ਤੇ 1970 ਤੱਕ ਵਿਸ਼ਵ ਮਾਨਕ ਦਿਵਸ ਨਹੀਂ ਮਨਾਇਆ ਗਿਆ ਸੀ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਆਈ.ਐੱਸ.ਓ. ਦੁਆਰਾ ਕਿਸੇ ਵੀ ਸੰਸਥਾ ਨੂੰ ‘ਪ੍ਰਵਾਨਗੀ ਸਰਟੀਫਿਕੇਟ ਜ਼ਾਰੀ ਕਰਨ ਦੀ ਪ੍ਰਕਿਰਿਆ 6 ਕ੍ਰਮਵਾਰ ਚਰਨਾਂ ਵਿੱਚ ਹੁੰਦੀ ਹੈ ਜਿੰਨ੍ਹਾਂ ਵਿੱਚ ਪਹਿਲਾ ਚਰਨ ‘ਪ੍ਰਸਤਾਵ’, ਦੁਸਰਾ ਚਰਨ ‘ਤਿਆਰੀ’, ਤੀਸਰਾ ਚਰਨ ‘ਕਮੇਟੀ’ ਚੌਥਾ ਚਰਨ ‘ਪੁੱਛਗਿੱਛ’, ਪੰਜਵਾ ਚਰਨ ‘ਪ੍ਰਵਾਨਗੀ’ ਅਤੇ ਛੇਵਾਂ ਚਰਨ ‘ਪ੍ਰਕਾਸ਼ਨ’ ਹੁੰਦਾ ਹੈ। ਇਹਨਾਂ 6 ਚਰਨਾਂ ਵਿੱਚੋਂ ਲੰਘਣ ਦੇ ਬਾਅਦ ਹੀ ਕਿਸੇ ਸੰਸਥਾ ਨੂੰ ਆਈ.ਐੱਸ.ਓ. ਸਰਟੀਫਾਈਡ ਹੋਣ ਦਾ ਪ੍ਰਮਾਣ ਪੱਤਰ ਹਾਸਿਲ ਹੁੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਬੀ.ਬੀ.ਐੱਸ. ਸਕੂਲ ਆਈ.ਐੱਸ.ਓ. 9001:2015 ਸਰਟੀਫਾਈਡ ਸਕੂਲ ਹੈ। ਅੰਤਰ ਰਾਸ਼ਟਰੀ ਮਾਪਦੰਡਾਂ ਤੇ ਖਰਾ ਉਤਰਦਾ ਹੈ। ਇਸ ਮੌਕੇ ਸਮੂਹ ਸਟਾਫæ ਅਤੇ ਵਿਦਿਆਰਥੀ ਮੌਜੂਦ ਸਨ।
Comments are closed.