Latest News & Updates

ਬਲੂਮਿੰਗ ਬਡਜ਼ ਸਕੂਲ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਇੰਟਰਨੈੱਟ ਦਿਵਸ

ਵਿਦਿਆਰਥੀਆਂ ਨੂੰ ਇੰਟਰਨੈੱਟ ਰਾਹੀਂ ਹੋਣ ਵਾਲੀ ਧੋਖਾ ਧੜੀ ਪ੍ਰਤੀ ਜਾਗਰੂਕ ਕੀਤਾ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਨਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਅੰਤਰਰਾਸ਼ਟਰੀ ਇੰਟਰਨੈੱਟ ਦਿਵਸ ਮਨਾਇਆ ਗਿਆ ਤੇ ਇਸ ਦਿਨ ਨਾਲ ਸੰਬੰਧਿਤ ਚਾਰਟ ਤੇ ਆਰਟੀਕਲ ਪੇਸ਼ ਕੀਤੇ। ਜਿਸ ਦੌਰਾਨ ਆਰਟੀਕਲ ਪੇਸ਼ ਕਰਦਿਆਾਂ ਵਿਦਿਆਰਥੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਇੰਟਰਨੈੱਟ ਦਿਵਸ ਹਰ ਸਾਲ 29 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 29 ਅਕਤੂਬਰ 1969 ਨੂੰ ਇੰਟਰਨੈਟ ਦੇ ਪੂਰਵਗਾਮੀ ਆਰਪਾਨੇਟ ਦੁਆਰਾ ਦੋ ਕੰਪਿਊਟਰਾਂ ਵਿਚਕਾਰ ਭੇਜੇ ਗਏ ਪਹਿਲੇ ਸੰਦੇਸ਼ ਦੀ ਵਰੇਗੰਢ ਦੀ ਯਾਦ ਦਿਵਾਉਂਦਾ ਹੈ। ਉਦੋਂ ਤੋਂ, ਤਕਨਾਲੋਜੀ ਸਾਡੇ ਜੀਵਨ ਦਾ ਇੱਕ ਲਾਜ਼ਮੀ ਹਿੱਸਾ ਬਣ ਗਈ ਹੈ। ਨੈੱਟਵਰਕ ਰਾਹੀਂ ਪਹਿਲਾ ਸੰਦੇਸ਼ ਦਾ ਆਦਾਨ-ਪ੍ਰਦਾਨ ਪ੍ਰੋਫੈਸਰ ਲਿਓਨਾਰਡ ਕਲੇਨਰੋਕ ਅਤੇ ਉਸਦੇ ਵਿਦਿਆਰਥੀ ਅਤੇ ਪ੍ਰੋਗਰਾਮਰ ਚਾਰਲੀ ਕਲੀਨ ਦੁਆਰਾ ਸਟੈਨਫੋਰਡ ਰਿਸਰਚ ਇੰਸਟੀਚਿਊਟ ਵਿੱਚ ਪ੍ਰੋਗਰਾਮਰ ਬਿਲ ਡੁਵਾਲ ਨੂੰ ਕੀਤਾ ਗਿਆ ਸੀ। ਦੋਵਾਂ ਨੇ ਪਹਿਲੇ ਸੰਦੇਸ਼ ਵਜੋਂ “ਲੌਗਇਨ” ਸ਼ਬਦ ਭੇਜਣ ਦੀ ਕੋਸ਼ਿਸ਼ ਕੀਤੀ। ਉਦੋਂ ਤੋਂ, ਇੰਟਰਨੈਟ ਨੇ ਸਾਡੀ ਜ਼ਿੰਦਗੀ ਨੂੰ ਇੱਕ ਸ਼ਾਨਦਾਰ ਤਰੀਕੇ ਨਾਲ ਬਦਲ ਦਿੱਤਾ ਹੈ, ਜਿਸ ਨਾਲ ਇਸ ਤੋਂ ਬਿਨਾਂ ਇੱਕ ਸੰਸਾਰ ਦੀ ਕਲਪਨਾ ਕਰਨਾ ਅਸੰਭਵ ਹੋ ਗਿਆ ਹੈ। ਸਮਾਰਟਫੋਨ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਨੈੱਟਵਰਕ ਹਰ ਥਾਂ ਮੌਜੂਦ ਹੈ। ਇਸ ਦੌਰਾਨ ਇੰਟਰਨੈੱਟ ਰਾਹੀਂ ਹੋਣ ਵਾਲੀ ਧੋਖਾ ਧੜੀ ਤੋਂ ਵੀ ਵਿਦਿਆਰਥੀਆਂ ਨੂੰ ਜਾਗਰੁਕ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਜਿੱਥੇ ਇੰਟਰਨੈੱਟ ਨੇ ਸਾਨੂੰ ਬਹੁਤ ਸਾਰੇ ਫਇਦੇ ਦਿੱਤੇ ਹਨ ਉੱਥੇ ਹੀ ਬਹੁਤ ਸਾਰੇ ਨੁਕਸਾਨ ਵੀਂ ਹਨ ਜਿਵੇਂ ਕਿ ਸਾਇਬਰ ਕ੍ਰਇਮ ਤਹਿਤ ਹੋਣ ਵਾਲੀ ਧੋਖਾ ਧੜੀ। ਅੱਜ ਕੱਲ ਹਰ ਕੋਈ ਰਿੰਟਰਨੈੱਟ ਬੈਂਕਿੰਗ ਦੀ ਵਰਤੋਂ ਕਰ ਰਿਹਾ ਹੈ। ਆਨਲਾਇਨ ਪੇਮੈਂਟ ਕਰਨ ਮੋਕੇ ਕਦੇ ਵੀ ਆਪਣੇ ਪਾਸਵਰਡ ਸੇਵ ਨਾ ਕਰੋ ਅਤੇ ਕਾਰਡ ਦੀ ਡਿਟੇਲ ਵੀ ਕਿਸੇ ਨੂੰ ਨਹੀਂ ਦੇਣੀ ਚਾਹੀਦੀ। ਆਪਣਾ ਓ.ਟੀ.ਪੀ. ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਇਸ ਮੌਕੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕਿਹਾ ਕਿ ਅਗਰ ਇੰਟਰਨੈੱਟ ਦੀ ਸੁਵਿਧਾ ਨਾ ਹੁੰਦੀ ਤਾਂ ਕੋਵਿਡ-19 ਦੀ ਮਹਾਂਮਾਰੀ ਦੇ ਸਮੇਂ ਵਿਦਿਆਰਥੀ ਆਨ-ਲਾਇਨ ਪੜਾਈ ਨਾ ਕਰ ਸਕਦੇ। ਕੋਰਪੋਰੇਟ ਦੁਨੀਆਂ ਦਾ ਕੰਮ ਵੀ ਸ਼ਾਇਦ ਰੁੱਕ ਜਾਂਦਾ ਕਿਉਂਕਿ ਹਾਲੇ ਤੱਕ ਵੀ ਕਈ ਕੰਪਨੀਆਂ ਦੇ ਮੁਲਾਜ਼ਮ ਘਰੋਂ ਇੰਟਰਨੈੱਟ ਤੇ ਹੀ ਕੰਮ ਕਰ ਰਹੇ ਹਨ। ਅੰਤ ਵਿੱਚ ਉਹਨਾਂ ਕਿਹਾ ਕਿ ਇਸ ਟੈਕਨੋਲੋਜੀ ਦੇ ਫਾਇਦੇ ਬਹੁਤ ਹਨ ਅਗਰ ਕੁੱਝ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਵਰਤੋਂ ਕੀਤੀ ਜਾਵੇ। ਇਸ ਮੌਕੇ ਸਮੂਹ ਸਕੂਲ ਵਿਦਿਆਰਥੀ ਤੇ ਸਟਾਫ ਮੌਜੂਦ ਸਨ।

Comments are closed.