ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਰਨਵੀਰ ਕੌਰ ਨੇ ਟੇਬਲ ਟੈਨਿਸ ਦੇ ਸਟੇਟ ਪੱਧਰੀ ਮੁਕਾਬਲੇ ਵਾਸਤੇ ਕੀਤਾ ਕੁਆਲੀਫਾਈ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਦੀ ਵਿਦਿਆਰਥਣ ਕਰਨਵੀਰ ਕੌਰ ਪੁੱਤਰੀ ਸ. ਹਰਜੀਤ ਸਿੰਘ ਅਤੇ ਜਸਵਿੰਦਰ ਕੌਰ ਵਾਸੀ ਪਿੰਡ-ਚੰਦਨਵਾਂ ਨੇ ਟੇਬਲ ਟੈਨਿਸ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰਦੇ ਹੋਏ ਸਟੇਟ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਇਸ ਮੌਕੇ ਗਲਬਾਤ ਕਰਦੇ ਹੋਏ ਵਿਦਿਆਰਥਣ ਕਰਨਵੀਰ ਕੌਰ ਨੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼, ਮੋਗਾ ਦੀ ਮੈਨੇਜਮੈਂਟ ਅਤੇ ਖਾਸ ਕਰਕੇ ਚੇਅਰਮੈਨ ਸਾਹਿਬ ਸ਼੍ਰੀ ਸੰਜੀਵ ਕੁਮਾਰ ਸੈਣੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਇਹ ਉਹਨਾਂ ਦੀ ਹੀ ਅਗਾਂਹਵਧੂ ਸੋਚ ਹੈ ਕਿ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਬਣਾਉਣ। ਸ਼੍ਰੀ ਸੰਜੀਵ ਕੁਮਾਰ ਸੈਣੀ ਜੀ ਦੇ ਯਤਨਾਂ ਸਦਕਾ ਹੀ ਬੀ.ਬੀ.ਐਸ ਚੰਦਨਵਾਂ ਵਿਖੇ ਵਿਦਿਆਰਥੀਆਂ ਨੂੰ ਪੜਾਈ ਅਤੇ ਖੇਡਾਂ ਲਈ ਵਧੀਆ ਇਨਫਰਾਸਟ੍ਰਕਚਰ ਮਿਲਿਆ ਹੈ ਜਿਸ ਨਾਲ ਉਹਨਾਂ ਅੰਦਰ ਛੁਪੀ ਕਲਾ ਉਜਾਗਰ ਹੋ ਰਹੀ ਹੈ। ਮੁਕਾਬਲੇ ਸੰਬੰਧੀ ਗਲਬਾਤ ਕਰਦੇ ਹੋਏ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ, ਮੈਡਮ ਰਮਨ ਸ਼ਰਮਾ, ਮਨਿੰਦਰ ਕੌਰ ਅਤੇ ਜਸਵੀਰ ਕੌਰ ਵੱਲੋਂ ਦੱਸਿਆ ਗਿਆ ਕਿ ਟੇਬਲ ਟੈਨਿਸ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਡੀ.ਐਨ ਮਾਡਲ ਸਕੂਲ ਵਿਖੇ ਹੋਏ ਸੀ , ਜਿਸ ਵਿੱਚ 2 ਰਾਊਂਡ ਹੋਏ, ਪਹਿਲੇ ਰਾਊਂਡ ਵਿੱਚ ਕਰਨਵੀਰ ਕੌਰ ਦੋਵਾਂ ਮੈਚਾਂ ਵਿੱਚ ਜੇਤੂ ਰਹੀ ,ਦੂਜੇ ਰਾਊਂਡ ਵਿੱਚ ਦੂਜਾ ਸਥਾਨ ਹਾਸਲ ਕੀਤਾ । ਓਵਰਆਲ ਨਤੀਜਿਆਂ ਵਿੱਚ ਕਰਨਵੀਰ ਕੌਰ ਨੇ ਟੇਬਲ ਟੈਨਿਸ ਦੇ ਸਟੇਟ ਪੱਧਰੀ ਮੁਕਾਬਲਿਆਂ ਵਾਸਤੇ ਕੁਆਲੀਫਾਈ ਕੀਤਾ ।ਮੁੱਖ ਅਧਿਆਪਕਾ ਅਤੇ ਸਮੂਹ ਸਟਾਫ ਵੱਲੋਂ ਕਰਨਵੀਰ ਕੌਰ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ ਗਈ ਅਤੇ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਕਰਨਵੀਰ ਕੌਰ ਨੂੰ ਸਕੂਲ ਦੇ ਸਲਾਨਾ ਖੇਡ ਸਮਾਗਮ ਮੌਕੇ ਸਨਮਾਨਿਤ ਕੀਤਾ ਜਾਵੇਗਾ ।
Comments are closed.