Latest News & Updates

ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਪੰਜਾਬ ਖੇਡ ਮੇਲੇ’ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਵਿਦਿਆਰਥੀਆਂ ਦੇ ਨਾਲ-ਨਾਲ ਬੀ.ਬੀ.ਐੱਸ ਕੋਚ ਵੀ ਜਿੱਤੇ ਮੈਡਲ - ਸੈਣੀ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ, ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਖੇਡਾਂ, ਪ੍ਰਾਇਮਰੀ ਖੇਡਾਂ, ਜ਼ੋਨ ਖੇਡਾਂ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਜਿਸ ਤਰ੍ਹਾਂ ਆਪਣਾ ਪਰਚਮ ਲਹਿਰਾਇਆ, ਉਸ ਤਰ੍ਹਾਂ ਹੀ ਹੁਣ ਪੰਜਾਬ ਸਰਕਾਰ ਦੁਆਰਾ ਕਰਵਾਏ ਜਾ ਰਹੇ ‘ਪੰਜਾਬ ਖੇਡ ਮੇਲੇ’ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਵੀ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਕੀਰਤੀਮਾਨ ਸਥਾਪਿਤ ਕਰਦੇ ਆ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ‘ਪੰਜਾਬ ਖੇਡ ਮੇਲੇ’ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਜ਼ਿਲ੍ਹਾ ਖੇਡ ਅਫਸਰ ਮੋਗਾ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਹੁਣ ਤੱਕ 3 ਗੋਲਡ ਮੇਡਲ, 1 ਸਿਲਵਰ ਮੈਡਲ ਅਤੇ 3 ਬ੍ਰਾਂਜ਼ ਮੈਡਲ ਜਿੱਤ ਚੁੱਕੇ ਹਨ। ਜਿੰਨ੍ਹਾਂ ਵਿੱਚ ਬੈਡਮਿੰਟਨ ਅੰਡਰ-14 (ਲੜਕੀਆਂ) ਕੈਟਾਗਰੀ ਵਿੱਚ ਜੈਨੀਫਰ ਨੇ ਗੋਲਡ ਮੈਡਲ, ਬੈਡਮਿੰਟਨ ਅੰਡਰ-17 (ਲੜਕੇ) ਕੈਟਾਗਰੀ ਵਿੱਚ ਜਸ਼ਨਦੀਪ ਸਿੰਘ ਨੇ ਗੋਲਡ ਮੈਡਲ ਅਤੇ ਨਵਜੋਤ ਸਿੰਘ ਨੇ ਬ੍ਰਾਂਜ਼ ਮੈਡਲ ਜਿੱਤਿਆ। ਬੈਡਮਿੰਟਨ ਦੇ ਇਹ ਮੁਕਾਬਲੇ 12-13-14 ਸਤੰਬਰ ਨੂੰ ਓਲੰਪਿਅਨ ਬਲਬੀਰ ਸਿੰਘ ਇਨਡੋਰ ਸਟੇਡਿਅਮ, ਟਾਊਨ ਹਾਲ, ਮੋਗਾ ਵਿਖੇ ਹੋਏ ਸਨ। ਟੇਬਲ-ਟੈਨਿਸ ਮੁਕਾਬਲਿਆਂ ਵਿੱਚ ਅੰਡਰ-14 (ਲੜਕੀਆਂ) ਕੈਟਾਗਰੀ ਵਿੱਚ ਸੀਆ ਨੇ ਸਿਲਵਰ ਮੈਡਲ ਅਤੇ ਦਿਵਾਂਸ਼ੀ ਨੇ ਬ੍ਰਾਂਜ਼ ਮੈਡਲ ਜਿੱਤਿਆ, ਅੰਡਰ-17 (ਲੜਕੀਆਂ) ਕੈਟਾਗਰੀ ਵਿੱਚ ਹਿਮਾਂਸ਼ੀ ਨੇ ਗੋਲਡ ਮੈਡਲ ਅਤੇ ਮਨਰੀਤ ਨੇ ਬ੍ਰਾਂਜ਼ ਮੈਡਲ ਜਿੱਤ ਕੇ ਸਕੂਲ ਦਾ ਨਾਮ ਉੱਚਾ ਕੀਤਾ। ਟੇਬਲ-ਟੈਨਿਸ ਦੇ ਇਹ ਮੁਕਾਬਲੇ ਗੋਧੇਵਾਲਾ ਇੰਡੋਰ ਸਟੇਡਿਅਮ, ਮੋਗਾ ਵਿਖੇ 13-14-15 ਸਤੰਬਰ ਨੂੰ ਕਰਵਾਏ ਗਏ ਸਨ। ਪੰਜਾਬ ਖੇਡ ਮੇਲੇ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਮੈਡਲ ਜਿੱਤੇ ਉੱਥੇ ਕੋਚ ਵੀ ਪਿੱਛੇ ਨਹੀਂ ਰਹੇ। ਬਲੂਮਿੰਗ ਬਡਜ਼ ਸਕੂਲ ਦੇ ਟੇਬਲ ਟੈਨਿਸ ਕੋਚ ਕਾਮਤਾ ਪ੍ਰਸਾਦ ਨੇ 21-40 ਸਾਲ ਕੈਟਾਗਰੀ ਵਿੱਚ ਟੇਬਲ ਟੈਨਿਸ ਵਿੱਚ ਗੋਲਡ ਅਤੇ ਵਾਲੀਬਾਲ ਵਿੱਚ ਸਿਲਵਰ ਮੈਡਲ ਜਿੱਤਿਆ ਅਤੇ ਸਕੂਲ ਦੇ ਬੈਡਮਿੰਟਨ ਕੋਚ ਪੰਜਾਬ ਮਸੀਹ ਨੇ ਵਾਲੀਬਾਲ ਵਿੱਚ ਸਿਲਵਰ ਮੈਡਲ ਜਿੱਤਿਆ। ਪ੍ਰਿੰਸੀਪਲ ਮੈਡਮ ਵੱਲੋਂ ਦੋਨਾਂ ਕੋਚਾਂ ਨੂੰ ਵੀ ਮੈਡਲ ਦੇ ਕੇ ਸਨਮਾਤਿਨ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੁਆਰਾ ਇਹਨਾਂ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਹੌਂਸਲਾ ਅਫæਜ਼ਾਈ ਕੀਤੀ ਗਈ। ਚੇਅਰਪਰਸਨ ਮੈਡਮ ਕਮਲ ਸੈਣੀ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਬੀ.ਬੀ.ਐੱਸ. ਵਿਦਿਅਕ ਸੰਸਥਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਸਕੂਲ ਦਾ ਮਾਨ ਵਧਾਉਂਦੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਇਆ ਕਰਵਾਈ ਜਾਂਦੀ ਹੈ ਜਿਸ ਨਾਲ ਉਹ ਆਪਣੀ ਪ੍ਰਤੀਭਾ ਵਿੱਚ ਹੋਰ ਵੀ ਨਿਖਾਰ ਲਿਆ ਸਕਣ ਅਤੇ ਅੱਗੇ ਹੋਣ ਵਾਲੇ ਉੱਚ ਪੱਧਰੀ ਮੁਸਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਕੇ ਆਪਣਾ, ਆਪਣੇ ਮਾਤਾ-ਪਿਤਾ, ਆਪਣੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਹੋਰ ਵੀ ਉੱਚਾ ਚੁੱਕ ਸਕਣ।

Comments are closed.