Latest News & Updates

ਬਲੂਮਿੰਗ ਬਡਜ਼ ਸਕੂਲ ਦੇ ਸ਼ੂਟਿੰਗ ਖਿਡਾਰੀ ਪ੍ਰੀ- ਨੈਸ਼ਨਲ ਖੇਡ ਮੁਕਾਬਲੇ ਲਈ ਕੀਤੇ ਕੁਅਲੀਫਾਈ

ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਜਿੱਥੇ ਵਿਦਿਅਕ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੋਇਆ ਅੱਗੇ ਵੱਧਦਾ ਜਾ ਰਿਹਾ ਹੈ। ਉੱਥੇ ਹੀ ਖੇਡਾਂ ਦੇ ਖੇਤਰ ਚ ਵੀ ਕਿਸੇ ਪੱਖੋਂ ਪਿੱਛੇ ਨਹੀਂ ਹੈ, ਬੀਤੇ ਦਿਨੀ 55 ਵੀਆਂ ਰਾਇਫਲ ਸ਼ੂਟਿੰਗ ਦੀਆਂ ਰਾਜ ਪੱਧਰੀ ਖੇਡਾਂ ਜੋ ਕਿ ਮੁਹਾਲੀ ਵਿਖੇ ਹੋਈਆਂ। ਜਿਸ ਵਿੱਚ ਬੀ.ਬੀ.ਐਸ ਦੇ 5 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸਾਰੇ ਹੀ ਖਿਡਾਰੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ ਤੇ ਖਿਡਾਰੀ ਪ੍ਰੀ ਨੈਸ਼ਨਲ ਲਈ ਚੁਣੇ ਗਏ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸ਼ੂਟਿੰਗ ਕੌਚ ਹਰਜੀਤ ਸਿੰਘ ਨੇ ਦੱਸਿਆ ਕਿ 5ਵੀਂ ਕਲਾਸ ਦੇ ਸਾਹਿਬ ਅਰਜੁਨ ਸਿੰਘ, 6ਵੀਂ ਕਲਾਸ ਦੇ ਯਸ਼ ਚੋਧਰੀ, 7ਵੀਂ ਕਲਾਸ ਦੇ ਹਰਕਰਨਵੀਰ ਸਿੰਘ, 8ਵੀਂ ਕਲਾਸ ਦੇ ਹਰਜਾਪ ਸਿੰਘ ਅਤੇ 9ਵੀਂ ਕਲਾਸ ਦੇ ਹਰਮਨਦੀਪ ਸਿੰਘ ਇਹ ਪ੍ਰੀ ਨੈਸ਼ਨਲ ਖੇਡਾਂ ਲਈ ਜੈਪੁਰ ਜਾਣਗੇ। ਇਹਨਾਂ ਖਿਡਾਰੀਆਂ ਨੂੰ ਚੇਅਰਪਰਸਨ ਮੈਡਮ ਕਮਲ ਸੈਣੀ, ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਤੇ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਜਿਸ ਕਰਕੇ ਸਕੂਲ ਵਿੱਚ ਓਲੰਪਿਕ ਲੈਵਲ ਦੀ ਅਤਿ ਆਧੁਨਿਕ 10 ਮੀਟਰ ਇੰਡੋਰ ਸ਼ੂਟਿੰਗ ਰੇਂਜ ਦਾ ਖਾਸ ਪ੍ਰਬੰਧ ਹੈ ਜਿਸ ਵਿੱਚ ਨਿਸ਼ਾਨਾ ਲਗਾਉਣ ਤੋਂ ਬਾਅਦ ਰਿਜ਼ਲਟ ਲੈਪਟਾਪ ਸਕਰੀਨ ਤੇ ਆ ਜਾਂਦਾ ਹੈ ਜਿਵੇਂ ਕਿ ਇੰਟਰਨੈਸ਼ਨਲ ਮੈਚ ਵਿੱਚ ਹੁੰਦਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਖਿਡਾਰੀਆਂ ਨੇ ਦੱਸਿਆ ਕਿ ਸਕੂਲ ਵੱਲੋਂ ਮੁਹਈਆ ਕਰਵਾਏ ਗਏ ਕੌਚ ਤੇ ਸ਼ੂਟਿੰਗ ਦੀਆਂ ਸਹੁਲਤਾਂ ਹੀ ਅਸਲ ਵਿੱਚ ਸਾਡੀ ਜਿੱਤ ਦਾ ਕਾਰਨ ਹਨ। ਉਹਨਾਂ ਕਿਹਾ ਕਿ ਉਹ ਵਧੀਆ ਪ੍ਰੈਕਟਿਸ ਵਿੱਚ ਪੂਰੀ ਲਗਨ ਅਤੇ ਮੇਹਨਤ ਨਾਲ ਪ੍ਰੀ-ਨੈਸ਼ਨਲ ਮੁਕਾਬਲੇ ਵਿੱਚ ਵੀ ਜਿੱਤ ਹਾਸਲ ਕਰਕੇ ਨੈਸ਼ਨਲ ਲੈਵਲ ਤੱਕ ਅੱਗੇ ਵਧਣਗੇ।

Comments are closed.