ਮੋਗਾ ਅਤੇ ਇਸਦੇ ਇਸਦੇ ਆਸਪਾਸ ਦੇ ਇਲਾਕਿਆਂ ਦੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਉਭਾਰਨ ਦੇ ਉਦੇਸ਼ ਨਾਲ ਪਾਲੀਵੁੱਡ ਸਕਰੀਨ ਚੈਨਲ ਮੋਗਾ ਵੱਲੋਂ ਪਿਛਲੇ ਦਿਨੀ ਇੱਕ ਝੁੱਗੀ- ਝੌਂਪੜੀ ਦੇ ਬੱਚੇ ਤੇ ਅਧਾਰਿਤ ਸਾਰਟ ਫਿਲਮ ‘ਨਿੱਕੂ’ ਬਣਾਈ ਗਈ ਸੀ। ਜਿਸ ਦਾ ਪ੍ਰੀਰੀਅਮ ਸ਼ੋਅ ਅੱਜ 25.02.2021 ਦਿਨ ਵੀਰਵਾਰ, ਦੁਪਿਹਰ 12 ਵਜੇ ਬਲੂਮਿੰਗ ਬਡਜ਼ ਸਕੂਲ ਤਲਵੰਡੀ ਭੰਗੇਰੀਆ ਦੁਸਾਂਝ ਰੋਡ, ਮੋਗਾ ਵਿਖੇ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਮੁੱਖ ਮਹਿਮਾਨ ਬੀ.ਬੀ.ਐਸ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਕੈਂਬਰਿਜ਼ ਸਕੂਲ ਦੇ ਚੇਅਰਮੈਨ ਸ਼੍ਰ. ਦਵਿੰਦਰ ਸਿੰਘ (ਰਿੰਪੀ) ਪਾਲੀਵੁੱਡ ਦੇ ਜਾਣੇ-ਮਾਣੇ ਮਾਡਲ ਤੇ ਐਕਟਰ ਵਿਕਟਰ ਜੌਨ ਤੇ ਰਵੀ ਧਾਲੀਵਾਲ, ਐਮ.ਸੀ ਰਾਕੇਸ਼ ਬਜਾਜ, ਮਨਜੀਤ ਮਾਨ ਸਨ। ਮੂਵੀ ਆਰਟਿਸਟ ਪੰਸ਼ੁਲ ਬਾਂਸਲ, ਸਾਹਿਲ ਕੁਮਾਰ, ਰਾਜਨ ਬਜਾਜ, ਹਰਨੀਤ ਕੌਰ, ਗੁਰਪ੍ਰੀਤ ਗੁਰੀ, ਪਰਮ ਭੁੱਲਰ,ਅਰਮਾਨ ਗਿੱਲ ਆਦਿ ਸ਼ਾਮਲ ਸਨ।ਟੀਮ ਮੈਂਬਰਜ਼ ਵਿੱਚ ਪ੍ਰਡਿਊਸਰ ਡਾਇਰੈਕਟਰ ਸਨੀ ਸ਼ਰਮਾ, ਧਰਮਿੰਦਰ ਸ਼ਰਮਾ, ਸਿਮੀ ਭੁੱਲਰ, ਵਿੱਕੀ ਭੁੱਲਰ ਅਤੇ ਕਰਨ ਮਾਹੀ ਮੌਜੂਦ ਸਨ। ਫਿਲਮ ਵਿੱਚ ਪੰਸ਼ੁਲ ਬਾਂਸਲ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਇੱਕ ਝੁੱਗੀ ਝੌਂਪੜੀ ਇੱਚ ਰਹਿੰਦੇ ਬੱਚੇ ਦੀ ਹੈ ਜਿਸ ਨੂੰ ਸਾਰੀ ਰਾਤ ਖਾਣਾ ਨਹੀਂ ਮਿਲਿਆ। ਇਸ ਫਿਲਮ ਵਿੱਚ ਇਹ ਵਿਖਾਇਆ ਗਿਆ ਹੈ ਕਿ ਕਿਵੇਂ ਪੈਲਸਾਂ ਵਿੱਚ ਵਿਆਹ ਸ਼ਾਦੀਆਂ ਵਿੱਚ ਖਾਣੇ ਦੀ ਬਰਬਾਦੀ ਹੁੰਦੀ ਹੈ ਜੇਕਰ ਇਹ ਖਾਣਾ ਝੁੱਗੀ ਝੌਂਪੜੀ ਵਾਲਿਆ ਜਾਂ ਗਰੀਬਾਂ ਨੂੰ ਦਿੱਤਾ ਜਾਵੇ ਤਾਂ ਉਹਨਾਂ ਦੀ ਜ਼ਿਆਦਾ ਨਹੀਂ ਘੱਟੋ-ਘੱਟ ਇੱਕ ਦੋ ਦਿਨ ਦੀ ਭੁੱਖ ਮਿਟ ਸਕਦੀ ਹੈ। ਇਸ ਫਿਲਮ ਦਾ ਉਦੇਸ਼ ਆਮ ਨਾਗਰਿਕ ਤੱਕ ਇਹੀ ਸੁਨੇਹਾ ਪਹੁੰਚਾਉਣਾ ਹੈ ਅਤੇ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਕ ਅਕਾਸ਼ ਜੱਸਲ ਨੇ ਕੀਤਾ ਹੈ। ਇਸ ਫਿਲਮ ਦੇ ਸਾਰੇ ਕਲਾਕਾਰਾਂ ਨੂੰ ਸਿਖਲਾਈ ਸੋਨੂੰ ਜੈਕਸਨ ਡਾਂਸ ਕਾਰੀਓਗਰਾਫਰ ਵੱਲੋਂ ਦਿੱਤੀ ਗਈ। ਪ੍ਰੀਰੀਅਮ ਸ਼ੌਅ ਦੇ ਦੌਰਾਨ ਫਿਲਮ ਵਿੱਚ ਕੰਮ ਕਰਨ ਵਾਲੇ ਝੁੱਗੀ ਝੌਂਪੜੀ ਦੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ਕੇ ਬੁਲਾ ਕੇ ਸਨਮਾਨਿਤ ਕੀਤਾ ਗਿਆ।
Comments are closed.