Latest News & Updates

ਬਲੂਮਿੰਗ ਬਡਜ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਸੰਯੁਕਤ ਰਾਸ਼ਟਰ ਦਿਵਸ ਬਾਰੇ ਜਾਣਕਾਰੀ ਦਿੱਤੀ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਆਪਣੀ ਵੱਖਰੀ ਪਹਿਚਾਣ ਬਨਉਂਦੇ ਹੋਏ ਅੱਗੇ ਵੱਧ ਰਹੀ ਹੈ। ਅੱਜ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦੌਰਾਨ ਸੰਯੁਕਤ ਰਾਸ਼ਟਰ ਦਿਵਸ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥਆਂ ਵੱਲੋਂ ਚਾਰਟ ਤੇ ਆਰਟਕਿਲ ਪੇਸ਼ ਕੀਤੇ ਗਏ। ਆਰਟੀਕਲ ਪੇਸ਼ ਕਰਦਿਆਂ ਵਿਦਿਆਰਥੀ ਵੱਲੋਂ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ਦਿਵਸ ਹਰ ਸਾਲ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 1945 ਵਿਚ ਸੰਯੁਕਤ ਰਾਸ਼ਟਰ ਸੰਗਠਨ ਦੀ ਸਥਾਪਨਾ ਦੀ ਯਾਦ ਵਿਚ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ 1945 ਵਿਚ ਸੰਯੁਕਤ ਰਾਸ਼ਟਰ ਦੇ ਅਧਿਕਾਰਤ ਗਠਨ ਦੀ ਯਾਦ ਦਿਵਾਉਂਦਾ ਹੈ ਅਤੇ ਇਸ ਦੇ ਜ਼ਿਆਦਾਤਰ ਭਾਗੀਦਾਰਾਂ ਦੁਆਰਾ ਸੰਯੁਕਤ ਰਾਸ਼ਟਰ ਦੇ ਚਾਰਟਰ ‘ਤੇ ਸਰਬਸੰਮਤੀ ਨਾਲ ਹਸਤਾਖਰ ਕੀਤੇ ਗਏ ਸਨ। ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਕੌਂਸਲ ਵਿੱਚ ਉਸ ਸਮੇਂ ਪੰਜ ਸਥਾਈ ਮੈਂਬਰ ਸਨ। ਇਹ ਸਥਾਈ ਮੈਂਬਰ ਅਮਰੀਕਾ, ਯੂਕੇ, ਸੋਵੀਅਤ ਯੂਨੀਅਨ, ਚੀਨ ਗਣਰਾਜ ਅਤੇ ਫਰਾਂਸ ਸਨ। ਉਹਨਾਂ ਅੱਗੇ ਦੱਸਿਆ ਕਿ ਇਹ ਸੰਯੁਕਤ ਰਾਸ਼ਟਰ ਸੰਘ ਅਤੇ ਇਸਦੇ ਹੋਰ ਵਿੰਗਾਂ ਜਾਂ ਭਾਗੀਦਾਰ ਏਜੰਸੀਆਂ ਦੇ ਯਤਨਾਂ ਅਤੇ ਕਾਰਜਾਂ ‘ਤੇ ਜ਼ੋਰ ਦੇਣ, ਸਨਮਾਨ ਦੇਣ ਅਤੇ ਉਹਨਾਂ ਤੇ ਵਿਚਾਰ ਕਰਨ ਦੇ ਮੌਕੇ ਵਜੋਂ ਮੰਨਿਆ ਜਾਂਦਾ ਹੈ।ਸੰਯੁਕਤ ਰਾਸ਼ਟਰ ਸੰਘ ਦਾ ਮਹੱਤਵਪੂਰਨ ਯੋਗਦਾਨ ਮਨੁੱਖੀ ਅਧਿਕਾਰਾਂ ਦੀ ਰਾਖੀ, ਕਾਲ ਜਾਂ ਸੋਕੇ ਦੇ ਖੇਤਰਾਂ ਵਿੱਚ ਸਹਾਇਤਾ, ਵਿਸ਼ਵ ਦੇਸ਼ਾਂ ਵਿੱਚ ਸ਼ਰਨਾਰਥੀਆਂ ਦੇ ਵਸੇਬੇ, ਬਿਮਾਰੀਆਂ ਦੀ ਰੋਕਥਾਮ ਅਤੇ ਖਾਤਮੇ, ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਿਹਤ ਨੂੰ ਉਤਸ਼ਾਹਤ ਕਰਨ ਦੇ ਖੇਤਰਾਂ ਵਿੱਚ ਹਨ। ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿਚ ਇਸ ਤਰਾਂ ਦੇ ਦਿਨ ਮਨਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨਾਂ ਹੁੰਦਾ ਹੈ। ਇਸ ਮੌਕੇ ਸਮੂਹ ਵਿਦਿਆਰਥੀ ਤੇ ਸਟਾਫ ਹਾਜ਼ਿਰ ਸਨ।

Comments are closed.