Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 12 ਤੋਂ 17 ਉਮਰ ਦੇ ਵਿਦਿਆਰਥੀਆਂ ਲਈ ਕੋਵਿਡ-19 ਮਹਾਂਮਾਰੀ ਤੋਂ ਬੱਚਣ ਲਈ ਲਗਾਇਆ ਗਿਆ ਟੀਕਾਕਰਨ ਕੈਂਪ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ , ਪਿੰਡ-ਚੰਦਨਵਾਂ ਵਿਖੇ ਜ਼ਿਲ੍ਹਾ ਮੋਗਾ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਅਤੇ ਐਸ.ਐਮ.ਓ ਡਰੋਲੀ ਭਾਈ ਡਾਕਟਰ ਇੰਦਰਵੀਰ ਸਿੰਘ ਦੀ ਨਿਗਰਾਣੀ ਹੇਂਠ 12 ਤੋਂ 17 ਸਾਲ ਦੇ ਬੱਚਿਆਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ ।ਇਸ ਮੌਕੇ ਡਾਕਟਰ ਅਵਤਾਰ ਸਿੰਘ(ਏ.ਐਮ.ਓ) ਡਰੋਲੀ ਭਾਈ,ਸਵਰਨਜੀਤ ਕੌਰ (ਸੀ.ਐਚ.ਓ) ਚੰਦਨਵਾਂ, ਰਣਜੀਤ ਕੌਰ ਅਤੇ ਮਨਜੀਤ ਕੌਰ(ਐਮ.ਪੀ.ਐਚ.ਡਬਲਯੂ),ਜਯੋਤੀ ਕੌਰ ਅਤੇ ਸੰਦੀਪ ਕੌਰ(ਆਸ਼ਾ ਵਰਕਰ) ਹਾਜ਼ਰ ਸਨ ।ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕੋਵਿਡ-19 ਪ੍ਰੋਟੋਕੋਲ ਮੁਤਾਬਕ ਟੀਕੇ ਲਗਾਏ ।ਉਹਨਾਂ ਵੱਲੋਂ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਸਕੂਲ ਮੈਨੇਜਮੈਂਟ ਅਤੇ ਸਕੂਲ ਮੁੱਖ ਅਧਿਆਪਕ ਮੈਡਮ ਅੰਜਨਾ ਰਾਣੀ ਦਾ ਧੰਨਵਾਦ ਕੀਤਾ ਗਿਆ।

Comments are closed.