ਮੋਗਾ ਜ਼ਿਲੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਅੱਜ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਮਨਿਸਟਰੀ ਆਫ ਐਜੁਕੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ 2022 ਜੋ ਕਿ ਦਿੱਲੀ ਵਿੱਚ ਆਯੋਜਿਤ ਹੋਇਆ ਤੇ ਉਸਦਾ ਲਾਇਵ ਟੈਲੀਕਾਸਟ ਵਿਦਿਆਰਥੀਆਂ ਲਈ ਪ੍ਰੋਜੈਕਟਰ ਤੇ ਆਯੋਜਿਤ ਕੀਤਾ। ਜਿਸ ਵਿੱਚ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ ਵਿਦਿਆਰਥੀਆਂ ਦੇ ਰੁਬਰੂ ਹੋਏ ਤੇ ਉਹਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਵਿਦਿਆਰਥੀਆਂ ਵਿੱਚ ਪ੍ਰਿੱਖਿਆ ਦੇ ਡਰ ਨੂੰ ਦੂਰ ਕਰਨ ਦੇ ਕਈ ਉਪਾਅ ਦੱਸੇ ਤੇ ਉਹਨਾਂ ਦੇ ਪ੍ਰਸਨਾਂ ਦਾ ਬਾਖੂਬੀ ਜਵਾਬ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਪਹਿਲੀ ਵਾਰ ਪ੍ਰੀਖਿਆ ਨਹੀਂ ਦੇ ਰਹੇ ਹੋ। ਇਸ ਲਈ ਤਣਾਅ ਨਾ ਕਰੋ ਤੇ ਯਾਦ ਰੱਖੋ- ਤੁਸੀਂ ਪਹਿਲਾਂ ਵੀ ਅਜਿਹੀਆਂ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਰ ਕਰ ਚੁੱਕੇ ਹੋ। ਪੀ.ਐੱਮ. ਮੋਦੀ ਨੇ ਨਵੀਂ ਐਜੁਕੇਸ਼ਨ ਪਾਲਿਸੀ ਤੇ ਸਵਾਲ ਦਾ ਜਵਾਬ ਦਿੱਤਾ ਕਿ ਨਵੀਂ ਸਿੱਖਿਆ ਨੀਤੀ ਕਹਿਣ ਦੀ ਬਜਾਏ, ਸਾਨੂੰ ਇਸਨੂੰ ਰਾਸ਼ਟਰੀ ਸਿੱਖਿਆ ਨੀਤੀ ਕਹਿਣਾ ਚਾਹੀਦਾ ਹੈ ਕਿਉਂਕਿ ਇਹ ਨੀਤੀ ਇੱਕ ਵਿਦਿਆਰਥੀ ਦੇ ਸਿੱਖਣ ਦੇ ਤਜ਼ਰਬੇ ਅਤੇ ਅਧਿਆਪਕ ਦੇ ਅਧਿਆਪਨ ਅਨੁਭਵ ਨੂੰ ਵਧਾਉਣ ਲਈ ਆਧੁਨਿਕ ਢਾਂਚੇ ਦੇ ਨਾਲ ਤਿਆਰ ਕੀਤੀ ਗਈ ਹੈ। ਇਸ ਦੋਰਾਨ ਉਹਨਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਆਪਣੇ ਬੱਚਿਆਂ ‘ਤੇ ਨਾ ਥੋਪਣ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਤੱਕ ਅਸੀਂ ਆਪਣੇ ਬੱਚਿਆਂ ਦੀਆਂ ਸੱਚੀਆਂ ਕਾਬਲੀਅਤਾਂ ਅਤੇ ਇੱਛਾਵਾਂ ਦਾ ਪਾਲਣ-ਪੋਸ਼ਣ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਸਮਝ ਨਹੀਂ ਲੈਂਦੇ, ਉਹ ਕਦੇ ਵੀ ਆਪਣੀ ਪੂਰੀ ਸਮਰੱਥਾ ਨੂੰ ਮਹਿਸੂਸ ਕਰਨ ਦੇ ਯੋਗ ਨਹੀਂ ਹੋਣਗੇ। ਉਹਨਾਂ ਨੇ ਵਾਤਾਵਰਨ ਅਤੇ ਸਵੱਛਤਾ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਦੁਨੀਆ ਵਿੱਚ ਪੀ3 ਅੰਦੋਲਨ ਚਲਾਉਣ ਦੀ ਲੋੜ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਅਸੀਂ ‘ਵਰਤੋਂ ਅਤੇ ਸੁੱਟੋ’ ਦੀ ਮਾਨਸਿਕਤਾ ਤੋਂ ਬਾਹਰ ਨਿਕਲੀਏ। ਸਾਨੂੰ ਆਪਣੇ ਸਰੋਤਾਂ ਦੀ ਮੁੜ ਵਰਤੋਂ, ਰੀਸਾਈਕਲ ਅਤੇ ਸਰਵੋਤਮ ਵਰਤੋਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਅੱਗੇ ਵਿਦਿਆਰਥੀਆਂ ਨੂੰ ਸਮੇਂ ਦੇ ਮਹੱਤਵ ਬਾਰੇ ਦਸਦਿਆਂ ਕਿਹਾ ਕਿ ਉਹ ਆਪਣੇ ਖਰਚੇ ਗਏ ਸਮੇਂ ਦਾ ਵਿਸ਼ਲੇਸ਼ਣ ਕਰਨ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਵਿਸ਼ੇ ਤੇ ਉਹਨਾਂ ਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ। ਉਹਨਾਂ ਅੰਤ ਵਿੱਚ ਵਿਦਿਆਰਥੀਆ ਨੂੰ ਚੁਨੌਤੀਆਂ ਤੇ ਮੁਕਾਬਲਿਆ ਬਾਰੇ ਮੋਟੀਵੇਟ ਕਰਨ ਲਈ ਦੱਸਿਆ ਕਿ ਮੁਕਾਬਲੇ ਜੀਵਨ ਨੂੰ ਅਗਾਂਹਵਧੂ ਬਣਾਉਂਦੇ ਹਨ। ਸਾਨੂੰ ਮੁਕਾਬਲੇ ਨੂੰ ਸੱਦਾ ਦੇਣਾ ਚਾਹੀਦਾ ਹੈ ਅਤੇ ਹਰ ਖੇਤਰ ਵਿੱਚ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੋਰਾਨ ਸਕੂਲ ਪ੍ਰਿਸੀਪਲ ਡਾ. ਹਮੀਲੀਆਂ ਰਾਣੀ ਨੇ ਕਿਹਾ ਕਿ ਸਕੂਲ ਵਿੱਚ ਇਸ ਤਰਾਂ ਦੇ ਸੈਸ਼ਨ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ ਤੇ ਉਹ ਆਪਣੇ ਪ੍ਰਿੱਖਿਆ ਦੇ ਡਰ ਨੂੰ ਆਸਾਨੀ ਨਾਲ ਪਾਰ ਕਰ ਜਾਂਦੇ ਹਨ।
Comments are closed.