ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਅਗੁਵਾਈ ਹੇਠ ਆਣੀ ਵੱਖਰੀ ਪਹਿਚਾਣ ਬਣਾਉਂਦੀ ਅੱਗੇ ਵੱਧ ਰਹੀ ਹੈ। ਅੱਜ ਸਕੂਲ ਦੀ ਸਵੇਰ ਦੀ ਸਭਾ ਦੋਰਾਨ ਕਲਾਸ ਨੌਵੀਂ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਸਮੁੰਦਰੀ ਦਿਵਸ ਮਨਾਉਂਦੇ ਹੋਏ ਆਰਟੀਕਲ, ਚਾਰਟ ਅਦਿ ਪੇਸ਼ ਕੀਤੇ ਗਏ ਤੇ ਇਸ ਦਿਵਸ ਸੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ 5 ਅਪ੍ਰੈਲ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਭਾਰਤੀ ਅਰਥਵਿਵਸਥਾ ਦੇ ਵਿਕਾਸ ਵਿੱਚ ਸਮੁੰਦਰੀ ਵਪਾਰ ਦੀ ਭੂਮਿਕਾ ਅਤੇ ਵਿਸ਼ਵ ਵਪਾਰ ਵਿੱਚ ਭਾਰਤ ਦੀ ਭੂਮਿਕਾ ਅਤੇ ਇਸਦੀ ਰਣਨੀਤਕ ਸਥਿਤੀ ਨੂੰ ਸਮਰਪਿਤ ਹੈ। ਉਹਨਾਂ ਦੱਸਿਆ ਕਿ ਭਾਰਤ ਇੱਕ ਅਜਿਹਾ ਦੇਸ਼ ਸੀ ਜੋ ਮੱਧ ਪੂਰਬ ਅਤੇ ਯੂਰਪ ਨੂੰ ਪੂਰਬੀ ਏਸ਼ੀਆਈ ਦੇਸ਼ਾਂ ਨਾਲ ਜੋੜਨ ਵਾਲੇ ਇੱਕ ਨੋਡ ਵਜੋਂ ਕੰਮ ਕਰਦਾ ਸੀ। ਇਸ ਦਿਨ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਉਹਨਾਂ ਦੱਸਿਆ ਕਿ ਇਹ ਸਾਲ 1919 ਦੀ ਗੱਲ ਹੈ, ਜਦੋਂ ਭਾਰਤ ਅਜੇ ਬ੍ਰਿਟਿਸ਼ ਰਾਜ ਦੇ ਅਧੀਨ ਸੀ, ਜਦੋਂ 5 ਅਪ੍ਰੈਲ ਨੂੰ, ਐਸ.ਐਸ. ਲਾਇਲਟੀ ਨਾਮ ਦਾ ਇੱਕ ਜਹਾਜ਼, ਮੁੰਬਈ ਤੋਂ ਲੰਡਨ ਲਈ ਰਵਾਨਾ ਹੋਇਆ ਸੀ। ਜਹਾਜ਼ ਦੀ ਮਲਕੀਅਤ ਸਿੰਧੀਆ ਸਟੀਮ ਨੇਵੀਗੇਸ਼ਨ ਕੰਪਨੀ ਲਿਮਟਿਡ ਦੀ ਸੀ, ਜੋ ਪੂਰੀ ਤਰ੍ਹਾਂ ਭਾਰਤੀਆਂ ਦੀ ਮਲਕੀਅਤ ਵਾਲੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਸੀ। ਇਹ ਇੱਕ ਮਹੱਤਵਪੂਰਨ ਦਿਨ ਸੀ ਕਿਉਂਕਿ ਉਸ ਸਮੇਂ, ਭਾਰਤੀ ਉਪ ਮਹਾਂਦੀਪ ਅਤੇ ਇਸ ਦੇ ਜਲ ਮਾਰਗ ਅਜੇ ਵੀ ਬ੍ਰਿਟਿਸ਼ ਸ਼ਾਸਨ ਅਧੀਨ ਸਨ। ਉਸ ਸਮੇਂ ਗਲੋਬਲ ਵਪਾਰ ਦੇ ਅਨੁਸਾਰ ਭਾਰਤ ਇੱਕ ਮਹੱਤਵਪੂਰਨ ਭੂਮੀ ਸੀ, ਕਿਉਂਕਿ ਭਾਰਤ ਇੱਕ ਅਹਿਜਾ ਦੇਸ਼ ਸੀ ਜਿਸਨੇ ਯੂਰਪੀ ਵਪਾਰਕ ਦਿੱਗਜਾਂ ਜਿਵੇਂ ਕਿ ਇੰਗਲੈਂਡ, ਫਰਾਂਸ ਅਤੇ ਪੁਰਤਗਾਲ ਨੂੰ ਬਾਕੀ ਏਸ਼ੀਆ ਨਾਲ ਜੋੜਿਆ ਸੀ। ਇਸ ਦੋਰਾਨ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਰਾਸ਼ਟਰੀ ਸਮੁੰਦਰੀ ਦਿਵਸ 2022 ਭਾਰਤ ਦੇ ਸਮੁੰਦਰੀ ਖੇਤਰ ਦੀ ਇਤਿਹਾਸਕ ਯਾਤਰਾ ਨਾਲ ਜੁੜਿਆ ਮਹੱਤਵ ਰੱਖਦਾ ਹੈ ਅਤੇ ਹਰ ਸਾਲ ਇਹ ਦਿਨ ਇਸ ਖੇਤਰ ਵਿੱਚ ਚੱਲ ਰਹੇ ਵਿਕਾਸ ਅਤੇ ਇਸ ਦੇ ਆਲੇ-ਦੁਆਲੇ ਸਮੁੰਦਰੀ ਵਪਾਰ ਦੇ ਭਵਿੱਖ ਦੇ ਸੰਕਲਪਾਂ ਦੀ ਕਦਰ ਕਰਨ ਲਈ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦਿਨ ਸਮੁੰਦਰੀ ਖੇਤਰ ਵਿੱਚ ਅਣਗਿਣਤ ਖਿਡਾਰੀਆਂ ਅਤੇ ਭਾਗੀਦਾਰਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਯਤਨਾਂ ਅਤੇ ਯੋਗਦਾਨ ਨੂੰ ਮਾਨਤਾ ਦੇਣ ਲਈ ਪੁਰਸਕਾਰਾਂ ਨਾਲ ਪ੍ਰਸ਼ੰਸਾ ਕੀਤੀ ਜਾਂਦੀ ਹੈ। ਲੋਕਾਂ ਨੂੰ ਵਰੁਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ, ਜੋ ਕਿ ਭਾਰਤੀ ਸਮੁੰਦਰੀ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਅਕਤੀ ਲਈ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਉਹਨਾਂ ਅੰਤ ਵਿੱਚ ਕਿਹਾ ਕਿ ਇਸ ਤਰਾਂ ਦੇ ਦਿਨ ਸਕੂਲ ਵਿੱਚ ਅਕਸਰ ਮਨਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਟੇਜ ਤੋਂ ਬੋਲਣ ਦਾ ਡਰ ਖਤਮ ਹੋ ਸਕੇ ਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ।
Comments are closed.