Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਧਿਆਪਕ ਦਿਵਸ

ਚੇਅਰਪਰਸਨ ਮੈਡਮ ਕਮਲ ਸੈਣੀ ਵੱਲੋਂ ਅਦਾ ਕੀਤੀ ਗਈ ਜਯੋਤੀ ਪ੍ਰਜਵਲਿਤ ਕਰਨ ਦੀ ਰਸਮ

ਜ਼ਿਲ੍ਹਾ ਮੋਗਾ ਦੀਆਂ ਨਾਮਵਰ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ,ਚੰਦਨਵਾਂ ਵਿਖੇ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਗਰੁੱਪ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਅਧਿਆਪਕ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਜਯੋਤੀ ਪ੍ਰਜਵਲਿਤ ਕਰਨ ਦੀ ਰਸਮ ਚੇਅਰਪਰਸਨ ਮੈਡਮ ਕਮਲ ਸੈਣੀ ਦੁਆਰਾ ਅਦਾ ਕੀਤੀ ਗਈ ।ਅਧਿਆਪਕ ਦਿਵਸ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਕੇਕ ਕੱਟਣ ਦੀ ਰਸਮ ਮੈਡਮ ਕਮਲ ਸੈਣੀ ਅਤੇ ਮੁੱਖ ਅਧਿਆਪਕਾ ਅੰਜਨਾ ਰਾਣੀ ਦੁਆਰਾ ਅਦਾ ਕੀਤੀ ਗਈ ।ਇਸ ਮੌਕੇ ਮੈਡਮ ਕਮਲ ਸੈਣੀ ਦੁਆਰਾ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ । ਉਹ ਇੱਕ ਮਹਾਨ ਸਿੱਖਿਅਕ,ਮਹਾਨ ਅਧਿਆਪਕ ਅਤੇ ਵਿਦਵਾਨ ਸਨ ।ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਜਨਮਦਿਨ ਦੀ ਬਜਾਏ ਇਸ ਦਿਨ ਅਧਿਆਪਕ ਦਿਵਸ ਮਨਾਇਆ ਜਾਵੇ ।ਮੈਡਮ ਕਮਲ ਸੈਣੀ ਵੱਲੋਂ ਦੱਸਿਆ ਗਿਆ ਕਿ ਅਧਿਆਪਕ ਦੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਹੁੰਦੀ ਹੈ ।ਕੋਈ ਵੀ ਬੱਚਾ 2-3 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਵਿੱਦਿਆ ਹਾਸਲ ਕਰਨ ਲਈ ਆਉਂਦਾ ਹੈ ।ਇਸ ਉਮਰ ਵਿੱਚ ਬੱਚੇ ਦਾ ਮਨ ਅਤੇ ਦਿਮਾਗ ਕੋਰੇ ਕਾਗਜ਼ ਵਰਗਾ ਹੁੰਦਾ ਹੈ ।ਇਸ ਕੋਰੇ ਕਾਗਜ਼ ਰੂਪੀ ਮਨ ਨੂੰ ਸਕੂਲ ਦੇ ਅਧਿਆਪਕ ਚੰਗੀ ਸਿੱਖਿਆ ਅਤੇ ਸੰਸਕਾਰਾਂ ਨਾਲ ਇੱਕ ਵਧੀਆ ਇਨਸਾਨ ਅਤੇ ਨਾਗਰਿਕ ਬਣਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।ਇਸ ਮੌਕੇ ਮੈਡਮ ਅੰਜਨਾ ਰਾਣੀ ਵੱਲ਼ੋਂ ਦੱਸਿਆ ਗਿਆ ਕਿ ਅਧਿਆਪਕਾਂ ਬਾਰੇ ਮਹਾਰਿਸ਼ੀ ਅਰਵਿੰਦ ਨੇ ਦੱਸਿਆ ਹੈ ਕਿ ਅਧਿਆਪਕ ਦੇਸ਼ ਦੀ ਸੰਸਕ੍ਰਿਤੀ ਦੇ ਚਤੁਰ ਮਾਲੀ ਹੁੰਦੇ ਹਨ , ਉਹ ਸੰਸਕਾਰਾਂ ਦੀ ਜੜਾਂ ਵਿੱਚ ਖਾਦ ਦਿੰਦੇ ਹਨ ਅਤੇ ਮਿਹਨਤ ਨਾਲ ਸਿੰਚਾਈ ਕਰਕੇ ਉਹਨਾਂ ਨੂੰ ਸ਼ਕਤੀ ਵਿੱਚ ਨਿਰਮਿਤ ਕਰਦੇ ਹਨ ।ਇਸ ਮੌਕੇ ਮਿਡਲ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਸਮਰਪਿਤ ਸਕਿੱਟ ਪੇਸ਼ ਕੀਤੀ ਗਈ , ਭੰਗੜਾ ਅਤੇ ਡਾਂਸ ਪੇਸ਼ ਕੀਤਾ ਗਿਆ ।ਹਾਈ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ ।ਵਿਿਦਆਰਥੀ ਅਰਮਾਨ ਮਨਚੰਦਾ ਵੱਲ਼ੋਂ ਸੋਲੋ ਡਾਂਸ ਪੇਸ਼ ਕੀਤਾ ਗਿਆ । ਇਸ ਮੌਕੇ ਕੋਵਿਡ-19 ਪ੍ਰੋਟੋਕਾਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਗਿਆ । ਸਮੂਹ ਅਧਿਆਪਕਾਂ ਅਤੇ ਸਟਾਫ ਨੂੰ ਸਕੂਲ ਮੈਨੇਜਮੈਂਟ ਦੁਆਰਾ ਇਸ ਦਿਨ ਦੀ ਵਧਾਈ ਦਿੱਤੀ ਗਈ ।

Comments are closed.