Latest News & Updates

ਅਮਿਟ ਛਾਪ ਛੱਡਦਾ ਹੋਇਆ ਮਾਲਵਾ ਗੋਟ ਟੈਲੇਂਟ ਸੀਜ਼ਨ-2 ਦਾ ਹੋਇਆ ਸਮਾਪਨ

ਖੁਸ਼ਹਾਲ ਰਾਹੀ ਮਿਸਟਰ ਮਾਲਵਾ ਤੇ ਗਗਨਦੀਪ ਕੌਰ ਮਿਸ ਮਾਲਵਾ ਬਣੇ

ਮਾਲਵਾ ਗੋਟ ਟੈਲੇਂਟ ਸੀਜ਼ਨ-2 ਦਾ ਫਾਇਨਲ ਮੁਕਾਬਲਾ ਬਲੂਮਿੰਗ ਬਡਜ਼ ਸਕੂਲ਼, ਮੋਗਾ ਵਿਖੇ ਅਮਿਟ ਛਾਪ ਛੱਡਦਾ ਹੋਇਆ ਸਮਾਪਤ ਹੋਇਆ। ਇਸ ਮੁਕਾਬਲੇ ਵਿਚ ਭਾਗ ਲੈਣ ਵਾਲੇ ਪ੍ਰਤਿਯੋਗੀ ਪਿਛਲੇ 7 ਮਹੀਨਿਆਂ ਤੋਂ ਤਿਆਰੀਆਂ ਵਿੱਚ ਲੱਗੇ ਹਏ ਸਨ। ਇਸ ਸ਼ੋਅ ਵਿੱੱਚ ਮੁੱਖ ਮਹਿਮਾਨ ਵਜੋਂ ਦੇਸ਼ ਭਗਤ ਗਰੁੱਪ ਅਤੇ ਕੈਂਬਰਿਜ ਇੰਟਰਨੈਸ਼ਲ ਸਕੂਲ ਦੇ ਚੇਅਰਮੈਨ ਸ਼੍ਰੀ ਦਵਿੰਦਰਪਾਲ ਸਿੰਘ ਰਿੰਪੀ ਤੇ ਉਹਨਾਂ ਦੇ ਪਤਨੀ ਸ਼੍ਰੀ ਮਤੀ ਪਰਮਜੀਤ ਕੌਰ ਨੇ ਸ਼ਿਰਕਤ ਕੀਤੀ ਤੇ ਸ਼ੌਅ ਦੀ ਸ਼ਾਨ ਨੂੰ ਵਧਾਇਆ। ਬੀ.ਬੀ.ਐੱਸ ਗਰੁੱਪ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ਼ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਇਸ ਸ਼ੋਅ ਵਿੱਚ ਬਤੌਰ ਜੱਜ ਦੇ ਤੌਰ ਤੇ ਭੂਮਿਕਾ ਬਣਾਈ। ਸ਼ੋਅ ਦੀ ਸ਼ੁਰੂਆਤ ਪਰਮਾਤਮਾ ਦੀ ਬੰਦਗੀ ਦੇ ਨਾਲ ਸ਼ੁਰੂ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨਾਂ ਦੇ ਨਾਲ ਸਕੂਲ਼ ਮੈਨੇਜਮੈਂਟ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸ਼੍ਰੀ ਦਵਿੰਦਰਪਾਲ ਸਿੰਘ ਰਿੰਪੀ ਜੀ ਨੇ ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਸ ਤਰਾ੍ਹ ਦੇ ਪਲੇਫਾਰਮ ਨਵੇਂ ਉਭਰ ਰਹੇ ਟੈਲੇਂਟ ਨੂੰ ਅੱਗੇ ਲੈ ਕੇ ਆਉਣ ਲਈ ਸਹਾਇਕ ਸਿੱਧ ਹੁੰਦੇ ਹਨ। ਇਸ ਸ਼ੋਅ ਲਈ ਖਾਸ ਤੌਰ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਵਿਕਟਰ ਜੋਨ ਅਤੇ ਜੱਜਾਂ ਦੀ ਭੂਮਿਕਾ ਵਿੱਚ ਫਿਲਮ ਐਂਕਟਰ ਰਵੀ ਧਾਲੀਵਾਲ, ਮਿਸਜ ਪੰਜਾਬ ਮਾਨਵੀ ਸਪਰਾ, ਅਜੈ ਸ਼ਰਮਾ ਮਿਊਜਕ ਡਾਇਰੈਕਟਰ, ਗਾਇਕ ਐੱਚ.ਆਰ. ਸ਼ਰਮਾਂ ਬਤੌਰ ਜੱਜ ਸ਼ਾਮਲ ਹੋਏ। ਇਹ ਪ੍ਰੋਗਰਾਮ ਪੋਲੀਵੁੱਡ ਸਕਰੀਨ ਚੈˆਨਲ ਤੇ ਡਾਇਮੰਡ ਮੀਡੀਆ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਡਾਂਸ, ਸਿੰਗਿਗ ਅਤੇ ਮਾਂਡਲਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਸ਼ੋਅ ਸਿਰਫ ਮਾਲਵਾ ਖੇਤਰ ਦਾ ਹੀ ਨਹੀਂ ਸਗੋਂ ਨੋਰਥ ਇੰਡੀਆ ਦਾ ਹੀ ਸ਼ੋਅ ਜਾਪ ਰਿਹਾ ਸੀ ਜਿਸ ਵਿੱਚ ਸਿਰਫ ਮੋਗਾ, ਲੁਧਿਆਣਾ, ਖੰਨਾਂ, ਮਾਲਵ ਹੋਰ ਸ਼ਹਿਰਾਂ ਚੋਂ ਹੀ ਨਹੀਂ ਸਗੋਂ ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਗਾਜ਼ੀਆਬਾਦ ਤੋਂ ਵੀ ਪ੍ਰਤੀਯੋਗੀ ਆਨ-ਲਾਇਨ ਆਡੀਸ਼ਨ ਦੇ ਕੇ ਪਹੁੰਚੇ ਸਨ। ਇਸ ਸ਼ੋਅ ਵਿੱਚ ਕੁੱਲ 126 ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਖਾਸ ਤੌਰ ਤੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੇਕ-ਅਪ ਕਰਨ ਲਈ ਲੁਧਿਆਣਾ ਸ਼ਹਿਰ ਤੋਂ ਸਤੀਸ਼ ਕੋਹਲੀ ਆਪਣੀ ਟੀਮ ਲੈ ਕੇ ਆਏ ਸਨ। ਹਰ ਪ੍ਰਤਿਯੋਗੀ ਨੇ ਇਸ ਮੁਕਾਬਲੇ ਵਿੱਚ ਬਹੁਤ ਹੀ ਵਧੀਆ ਟੈਲੇਂਟ ਪੇਸ਼ ਕੀਤਾ। ਮੁਕਾਬਲਿਆਂ ਦੌਰਾਨ ਜੱਜਾਂ ਵੱਲੋਂ ਹਰ ਪ੍ਰਤਿਯੋਗੀ ਨੂੰ ਉਹਨਾਂ ਦੀਆ ਕਮੀਆਂ ਤੇ ਖਾਮੀਆਂ ਬਾਰੇ ਵੀ ਸਮਜਾਇਆ ਗਿਆ ਕਿ ਕਿੱਸ ਤਰ੍ਹਾਂ ਉਹ ਆਪਣੇ ਟੈਲੇਂਟ ਨੂੰ ਹੋਰ ਵਧੀਆ ਤਰੀਕੇ ਨਾਲ ਸਟੇਜ ਉੱਪਰ ਪੇਸ਼ ਕਰ ਸਕਦੇ ਹਨ ਤੇ ਉਹਨਾਂ ਵੱਲੋਂ ਬਹੁਤ ਸਾਰੇ ਟਿਪਸ ਵੀ ਸਾਂਝੇ ਕੀਤੇ ਗਏ। ਪ੍ਰੌਗਰਾਮ ਵਿੱਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ: ਮਿਸਟਰ ਮਾਲਵਾ ਮੁਕਾਬਲੇ ਚੋਂ ਖੁਸ਼ਹਾਲ ਰਾਹੀ (ਲੁਧਿਆਣਾ) ਪਹਿਲੇ ਨੰਬਰ ਤੇ, ਨਮਨ ਗਰਗ (ਬਾਘਾਪੁਰਾਨਾ) ਦੂਸਰੇ ਨੰਬਰ ਤੇ, ਪਰਵੀ ਨਿਰਵਾਨ (ਪਟਿਆਲਾ) ਤੀਸਰੇ ਨੰਬਰ ਤੇ ਰਹੇ। ਇਸੇ ਤਰ੍ਹਾਂ ਮਿਸ ਮਾਲਵਾ ਮੁਕਾਬਲੇ ਚੋਂ ਗਗਨਦੀਪ ਕੌਰ (ਮੋਗਾ) ਪਹਿਲੇ ਨੰਬਰ ਤੇ, ਕਮਲਜੋਤ ਕੌਰ ਬਰਾੜ (ਮੋਗਾ) ਦੂਸਰੇ ਨੰਬਰ ਤੇ, ਅਲਕਾ (ਉੱਤਰ ਪ੍ਰਦੇਸ਼) ਤੀਸਰੇ ਨੰਬਰ ਤੇ ਰਹੇ। ਡਾਂਸ ਜੁਨਿਅਰ ਕੈਟਾਗਰੀ ਚੋਂ ਸਾਹਿਲ ਕੁਮਾਰ (ਮੋਗਾ) ਵਿਜੇਤਾ ਰਹੇ। ਕਿਡ ਡਾਂਸਰ ਕੈਟਾਗਰੀ ਚੋਂ ਪ੍ਰਭਨੂਰ ਕੌਰ (ਮੁਕਤਸਰ) ਵਿਜੇਤਾ ਬਣ ਅਤੇ ਅਕਸ਼ਿਤ ਸੇਤੀਆ (ਮੋਗਾ) ਦੂਸਰੇ ਨੰਬਰ ਤੇ ਰਹੇ। ਸੀਨਿਅਰ ਡਾਂਸ ਕੈਟਾਗਰੀ ਚੋਂ ਰਾਹੁਲ ਖੱਟਰ (ਲੁਧਿਆਣਾ) ਪਹਿਲੇ ਨੰਬਰ ਤੇ, ਸ਼ੋਬੀਆ (ਮੋਗਾ) ਦੂਸਰੇ ਨੰਬਰ ਤੇ, ਸੁੱਖੀ ਪਿਕਸਲ (ਮੋਗਾ) ਤੀਸਰੇ ਨੰਬਰ ਤੇ ਰਹੇ। ਸਿੰਗਿੰਗ ਚੋਂ ਮਨਪ੍ਰੀਤ ਸਿੰਘ (ਮੋਗਾ) ਪੁਹਲੇ ਨੰਬਰ ਤੇ, ਸਵਰਨ ਸਿੰਘ (ਜ਼ੀਰਾ) ਦਸਰੇ ਨੰਬਰ ਤੇ, ਰੋਸ਼ਨ ਸਿੰਘ (ਮੋਗਾ) ਤੀੳਰੇ ਨੰਬਰ ਤੇ ਰਹੇ। ਕਿਡ ਮਾਡਲਿੰਗ ਮੁਡਿੰਆਂ ਚੋਂ ਆਰਵ ਕੁਮਾਰ (ਮੁਕਤਸਰ) ਵਿਜੇਤਾ ਬਣੇ।ਕਿਡ ਮਾਡਲਿੰਗ ਕੁੜੀਆਂ ਚੋਂ ਆਰੂਹੀ ਧਮੀਜਾ (ਮੋਗਾ) ਵਿਜੇਤਾ ਬਣੇ। ਜੁਨਿਅਰ ਮਾਡਲਿੰਗ ਮੁੰਡਿਆਂ ਚੋਂ ਅਨਮੋਲ ਦੇਸਵਾਲ (ਲੁਧਿਆਣਾ) ਵਿਜੇਤਾ ਰਹੇ ਅਤੇ ਕੁੜੀਆਂ ਚੋਂ ਅਕਸ਼ਰਾ ਸੇਤੀਆ (ਮੋਗਾ) ਜੇਤੂ ਰਹੇ। ਇਹਨਾਂ ਮੁਕਾਬਲਿਆਂ ਵਿੱਚ ਪੁਜੀਸਨਾਂ ਹਾਸਲ ਕਰਨ ਵਾਲਿਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਤੇ ਟ੍ਰਾਫੀਆਂ ਤੇ ਹਰ ਭਾਗ ਲੈਣ ਵਾਲੇ ਪ੍ਰਤਿਯੋਗੀ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਗਲ ਕਰਦਿਆਂ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਪ੍ਰੋਗਰਾਮ ਦੇ ਆਰਗਨਾਇਜ਼ਰ ਸੰਨੀ ਸ਼ਰਮਾਂ ਨੇ ਕਿਹਾ ਕਿ ਬਹੁਤ ਸਾਰੇ ਬੱਚਿਆਂ ਵਿੱਚ ਟੈਲੇਂਟ ਜ਼ਰੂਰ ਹੁੰਦਾ ਹੈ ਪਰ ਉਹਨਾਂ ਨੂੰ ਨਿਖਾਰਨ ਤੇ ਪੇਸ਼ ਕਰਨ ਲਈ ਪਲੇਟਫਾਰਮ ਨਹੀਂ ਮਿਲਦੇ।ਮਾਲਵਾ ਗੋਟ ਟੈਲੇਂਟ ਦਾ ਮੰਚ ਉਹਨਾਂ ਬiੱਚਆਂ ਲਈ ਬਹੁਤ ਸਹਾਈ ਸਿੱਧ ਹੋਵੇਗਾ ਜੋ ਮਾਡਲਿੰਗ, ਸਿੰਗਿੰਗ ਤੇ ਡਾਂਸ ਵਿੱਚ ਆਪਣਾ ਕੈਰਿਅਰ ਬਣਾਉਣਾ ਚਾਉਂਦੇ ਹਨ। ਪੋਲੀਵੂਡ ਸਕਰੀਨ ਚੈਨਲ ਇਸ ਤਰਾਂ ਦੇ ਪਰੋਗਰਾਮ ਭਵਿੱਖ ਵਿੱਚ ਵੀ ਜਾਰੀ ਰੱਖੇਗਾ ਤਾਂ ਜੋ ਹਰ ਉਭਰਦੇ ਹੋਏ ਟੈਲੇਂਟ ਨੂੰ ਪਲੇਟਫਾਰਮ ਮਿਲ ਸਕੇ। ਇਸ ਦੌਰਾਨ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ ਬਲੂਮਿੰਗ ਬਡਜ਼ ਸਕੂਲ ਦੀ ਸਮੂਚੀ ਟੀਮ, ਖਾਸ ਤੌਰ ਤੇ ਸ਼੍ਰੀ ਸਜੀਵ ਕੁਮਾਰ ਸੈਣੀ ਤੇ ਮੈਡਮ ਕਮਲ ਸੈਣੀ ਦਾ ਸੰਨੀ ਸ਼ਰਮਾਂ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਡਾਇਰੈਕਟਰ ਵਿੱਕੀ ਭੁੱਲਰ ਸਨ, ਮੈਕਅੱਪ ਆਰਟਿਸਟ ਸਿੰਮੀ ਭੁੱਲਰ, ਡਰੈˆਸ ਡਿਜ਼ਾਇਨਰ ਕਰਨ ਮਾਹੀ, ਪ੍ਰੋਗਰਾਮ ਦੇ ਕੋਰੀਉਗ੍ਰਾਫਰ ਜੈˆਕ ਕੁਮਾਰ ਲੁਧਿਆਣਾ ਨੂੰ ਸੰਨੀ ਸ਼ਰਮਾ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed.