ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਫਨਆਈਲੈਂਡ ਦੇ ਟੂਰ ਤੇ ਅਨੰਦ ਮਾਣਿਆ
ਜ਼ਿਲ੍ਹਾ ਮੋਗਾ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ,ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਦੇ ਵਿਦਿਆਰਥੀ ਸਮਰਕੈਂਪ ਤੋਂ ਬਾਅਦ ਤਲਵੰਡੀ ਭਾਈ, ਜ਼ਿਲ੍ਹਾ-ਫਿਰੋਜ਼ਪੁਰ ਵਿਖੇ ਫਨਆਈਲੈਂਡ ਵਾਟਰ ਪਾਰਕ ਦੇ ਟੂਰ ਤੇ ਗਏ। ਇਸ ਮੌਕੇ ਗਲਬਾਤ ਕਰਦੇ ਹੋਏ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਦੁਆਰਾ ਦੱਸਿਆ ਗਿਆ ਕਿ ਵਿਦਿਆਰਥੀਆਂ ਦੇ ਮਨੋਰੰਜਨ ਲਈ ਉਹਨਾਂ ਨੂੰ ਫਨਆਈਲੈਂਡ ਦੇ ਟੂਰ ਤੇ ਲਿਜਾਇਆ ਗਿਆ। ਇਹਨਾਂ ਟੂਰਾਂ ਨਾਲ ਵਿਦਿਆਰਥੀ ਅਨੁਸ਼ਾਸਨ ਅਤੇ ਸਮਾਜ ਵਿੱਚ ਵਿਚਰਨਾ ਸਿੱਖਦੇ ਹਨ। ਇਸ ਟੂਰ ਤੇ ਵਿਦਿਆਰਥੀਆਂ ਨੇ ਝੂਲਿਆਂ ਦਾ ਆਨੰਦ ਮਾਣਿਆ ਅਤੇ 9-ਡੀ ਮੂਵੀ ਵੇਖੀ। ਗਰਮੀ ਤੋਂ ਨਿਜਾਤ ਪਾਉਣ ਲਈ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਆਨੰਦ ਮਾਣਿਆ। ਇਸ ਟੂਰ ਤੇ ਵਿਦਿਆਰਥੀਆਂ ਦੀ ਰਿਫਰੈਸ਼ਮੈਂਟ ਦਾ ਖਾਸ ਤੌਰ ਤੇ ਅਰੇਂਜਮੈਂਟ ਕੀਤਾ ਗਿਆ। ਵਿਦਿਆਰਥੀ ਅਜਿਹੇ ਟੂਰਾਂ ਕਾਰਨ ਆਪਣੀ ਜ਼ਿੰਮੇਵਾਰੀ ਸਮਝਣਾ ਸਿੱਖਦੇ ਹਨ ।ਇਸ ਟੂਰ ਦੇ ਅਰੇਂਜਮੈਂਟ ਲਈ ਸਮੂਹ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਗਿਆ ।
Comments are closed.