ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਿਹਾ 10 ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ
ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਵਿੱਦਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਡਾਕਟਰ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਮੋਗਾ ਵਿਖੇ ਚੱਲ ਰਿਹਾ 10 ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ।ਇਸ ਮੌਕੇ ਗੱਲਬਾਤ ਕਰਦੇ ਹੋਏ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਬੀ.ਬੀ.ਐਸ ਸੰਸਥਾਵਾਂ ਦੀ ਮੈਨੇਜਮੈਂਟ ਦਾ ਮੁੱਖ ਉਦੇਸ਼ ਹੈ ਕਿ ਉਹਨਾਂ ਦੀਆਂ ਸੰਸਥਾਵਾਂ ਵਿੱਚ ਪੜਦੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਜ਼ਿੰਦਗੀ ਦੇ ਹਰ ਪਹਿਲੂ ਤੇ ਕਾਮਯਾਬ ਹੋਣ, ਇਸੇ ਲਈ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾ ਨੂੰ ਉਜਾਗਰ ਕਰਨ ਲਈ ਬੀ.ਬੀ.ਐਸ ਸੰਸਥਾਵਾਂ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ।ਬੀ.ਬੀ.ਐਸ ਸੰਸਥਾਵਾਂ ਦੀਆਂ ਵਿਦਿਆਰਥੀਆਂ ਲਈ ਗਤੀਵਿਧੀਆਂ ਉਹਨਾਂ ਨੂੰ ਅਨੁਸ਼ਾਸਨ, ਟੀਮ ਵਰਕ ਅਤੇ ਸਵੈ ਪ੍ਰਗਟਾਵੇ ਵੀ ਸਿਖਾਉਂਦੀਆਂ ਹਨ ।ਇਸ ਸਮਰ ਕੈਂਪ ਵਿੱਚ ਵਿਦਿਆਰਥੀ ਵੱਖ-ਵੱਖ ਹੋਬੀ ਕਲਾਸਾਂ ਵਿੱਚ ਨਵੇਂ ਹੁਨਰ ਪੈਦਾ ਕੀਤੇ ਗਏ ਜਿਵੇਂ ਕਿ ਆਰਟ ਐਂਡ ਕਰਾਫਟ, ਡਰਾਇੰਗ, ਮਹਿੰਦੀ ਡਿਜ਼ਾਈਨ, ਰੰਗੋਲੀ, ਫਨ ਗੇਮਜ਼, ਫੋਟੋਗਰਾਫੀ, ਵੀਡੀਓਗਰਾਫੀ, ਪੋਟਰੀ,ਸਿਲਾਈ,ਕਢਾਈ ਆਦਿ ।ਇਸ ਸਮਰ ਕੈਂਪ ਵਿੱਚ ਜੋ ਵੀ ਗਤੀਵਿਧੀਆਂ ਵਿਦਿਆਰਥੀਆਂ ਨੂੰ ਕਰਵਾਈਆਂ ਗਈਆਂ ਹਨ ਉਹਨਾਂ ਨੂੰ ਵਿਭਿੱਨ ਸਿੱਖਣ ਸ਼ੈਲੀਆਂ ਅਤੇ ਯੋਗਤਾਵਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਬੱਚੇ ਨੂੰ ਵਧਣ-ਫੁੱਲਣ ਅਤੇ ਸਫਲ ਹੋਣ ਦਾ ਮੌਕਾ ਮਿਲੇ ।ਬੀ.ਬੀ.ਐਸ ਚੰਦਨਵਾਂ ਦੇ ਵਿਦਿਆਰਥੀਆਂ ਨੇ ਇਸ ਸਮਰ ਕੈਂਪ ਵਿੱਚ ਜੋ ਕੁੱਝ ਵੀ ਸਿੱਖਿਆ ਉਹ ਸਭ ਕੁੱਝ ਡਿਸਪਲੇ ਕੀਤਾ । ਵਿਦਿਆਰਥੀਆਂ ਨੇ ਖਾਸ ਕਰਕੇ ਮੈਡਮ ਜਯੋਤੀ ਬਾਂਸਲ ਅਤੇ ਜਗਤਾਰ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਵਿਦਿਆਰਥਣ ਲਵਪ੍ਰੀਤ ਕੌਰ ਵੱਲੋਂ ਦੱਸਿਆ ਕਿ ਉਸ ਨੂੰ ਕੂਕਿੰਗ ਕਲਾਸਾਂ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ ।ਹੁਣ ਉਹ ਰਸੋਈ ਵਿੱਚ ਆਪਣੀ ਮਾਤਾ ਦਾ ਹੱਥ ਵਟਾਵੇਗੀ ।ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਇਸ ਸਮਰ ਕੈਂਪ ਵਿੱਚ ਯੋਗਾ ਸਿੱਖਿਆ ਅਤੇ ਉਹ ਹੁਣ ਗਰਮੀ ਦੀਆਂ ਛੁੱਟੀਆਂ ਵਿੱਚ ਯੋਗ ਕਰਿਆ ਕਰਨਗੇ ਅਤੇ ਤੰਦਰੁਸਤ ਰਹਿਣਗੇ । ਇਸ ਸਮਰ ਕੈਂਪ ਵਿੱਚ ਗਰਮੀ ਕਰਕੇ ਸਕੂਲ ਮੈਨੇਜਮੈਂਟ ਵੱਲੋਂ ਸਪੈਸ਼ਲ ਤੌਰ ਤੇ ਠੰਢੇ ਪਾਣੀ ਦੀ ਛਬੀਲ ਦਾ ਅਰੇਂਜਮੈਂਟ ਕੀਤਾ ਗਿਆ । ਬੀ.ਬੀ.ਐਸ ਸੰਸਥਾਵਾਂ ਦੇ ਵਿਦਿਆਰਥੀ ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ । ਇਸ ਲਈ ਵਿਦਿਆਰਥੀਆਂ ਲਈ ਰਾਈਫਲ ਸ਼ੂਟਿੰਗ ਦਾ ਖਾਸ ਪ੍ਰਬੰਧ ਕੀਤਾ ਗਿਆ ।ਲੱਕੀ ਡਿੱਪ ਗੇਮ ਅਤੇ ਡਾਰਟ ਗੇਮ ਵਿੱਚ ਵਿਦਿਆਰਥੀਆਂ ਨੇ ਆਪਣਾ ਹੁਨਰ ਵਿਖਾਇਆ ।ਕਲੋਸਿੰਗ ਸੈਰੇਮਨੀ ਤੇ ਵਿਦਿਆਰਥੀਆਂ ਨੇ ਵੱਖ-ਵੱਖ ਯੋਗ ਆਸਨ ਕਰ ਕੇ ਵਿਖਾਏ । ਪ੍ਰਾਈਮਰੀ ਵਿੰਗ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਡਾਂਸ ਐਕਟੀਵਿਟਿਸ ਕੀਤੀਆਂ ਗਈਆਂ ਅਤੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਡਾਕਟਰ ਸੰਜੀਵ ਕੁਮਾਰ ਸੈਣੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।
Comments are closed.