Latest News & Updates

ਚੰਦਨਵਾਂ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜ਼ਿਲ੍ਹਾ ਮੋਗਾ ਦੀਆਂ ਨਾਮਵਰ,ਮਾਣਮੱਤੀ ਅਤੇ ਅਗਾਂਹਵਧੂ ਸਿੱਖਿਅਕ ਸੰਸਥਾਵਾਂ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਜੋ ਕਿ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਸਰਪ੍ਰਸਤੀ ਹੇਂਠ ਚੱਲ ਰਹੀਆਂ ਹਨ ਦਾ ਹਿੱਸਾ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਪਿੰਡ-ਚੰਦਨਵਾਂ, ਤਹਿਸੀਲ-ਬਾਘਾਪੁਰਾਣਾ ਅਤੇ ਜ਼ਿਲ੍ਹਾ-ਮੋਗਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਬੀ.ਬੀ.ਐਸ ਚੰਦਨਵਾਂ ਵਿਖੇ ਧੀਆਂ ਦੀ ਲੋਹੜੀ ਨੂੰ ਤਰਜੀਹ ਦਿੱਤੀ ਗਈ । ਲੋਹੜੀ ਬਾਲਨ ਦੀ ਰਸਮ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਵੱਲੋਂ ਅਦਾ ਕੀਤੀ ਗਈ ।ਇਸ ਮੌਕੇ ਗਲਬਾਤ ਕਰਦੇ ਹੋਏ ਸਕੂਲ ਮੁੱਖ ਅਧਿਆਪਕਾ ਮੈਡਮ ਅੰਜਨਾ ਰਾਣੀ ਵੱਲੋਂ ਦੱਸਿਆ ਗਿਆ ਕਿ ਲੋਹੜੀ ਤਿਉਹਾਰ ਇੱਕ ਬਹੁਤ ਹੀ ਮਸ਼ਹੂਰ ਤਿਉਹਾਰ ਹੈ ਜੋ ਹਰ ਸਾਲ ਦੱਖਣੀ ਏਸ਼ੀਆ ਵਿੱਚ ਪੰਜਾਬੀ ਧਰਮ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ । ਇਸ ਨੂੰ ਦੁੱਲਾ ਭੱਟੀ ਦੀ ਪ੍ਰਸ਼ੰਸਾ ਵਿੱਚ ਨੱਚ ਕੇ ਅਤੇ ਗਾ ਕੇ ਮਨਾਇਆ ਜਾਂਦਾ ਹੈ । ਮੁੱਖ ਤੌਰ ਉੱਤੇ ਇਹ ਪੰਜਾਬੀਆਂ ਦਾ ਤਿਉਹਾਰ ਹੈ, ਹਾਲਾਂਕਿ ਇਹ ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਸਮੇਤ ਹੋਰ ਉੱਤਰੀ ਭਾਰਤੀ ਰਾਜਾਂ ਵਿੱਚ ਰਹਿ ਰਹੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ ।ਲੋਹੜੀ ਤਿਉਹਾਰ ਮਨਾਉਣ ਦੇ ਪਿੱਛੇ ਇੱਕ ਬਹੁਤ ਪੁਰਾਣਾ ਇਤਿਹਾਸ ਹੈ, ਇਹ ਨਵੇਂ ਸਾਲ ਦੀ ਘਟਨਾ ਅਤੇ ਬਸੰਤ ਸੀਜ਼ਨ ਦੇ ਨਾਲ-ਨਾਲ ਸਰਦੀ ਦੇ ਮੌਸਮ ਦੇ ਅੰਤ ਦੀ ਨਿਸ਼ਾਨੀ ਹੈ । ਲੋਕਾਂ ਦਾ ਮੰਨਣਾ ਸੀ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਮੀ ਰਾਤ ਬਣ ਜਾਂਦੀ ਹੈ ਅਤੇ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ।ਇਹ ਦੁੱਲਾ ਭੱਟੀ ਦੀ ਪ੍ਰਸ਼ੰਸਾ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਰਾਜਾ ਅਕਬਰ ਦੇ ਸਮੇਂ ਮੁਸਲਮਾਨ ਸਨ, ਉਹ ਅਮੀਰ ਲੋਕਾਂ ਦੇ ਘਰ ਤੋਂ ਦੌਲਤ ਚੋਰੀ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਸਨ । ਉਹ ਗਰੀਬ ਲੋਕਾਂ ਅਤੇ ਨਿਰਬਲ ਲੋਕਾਂ ਦੇ ਨਾਇਕ ਦੀ ਤਰ੍ਹਾਂ ਸੀ ਕਿਉਂਕਿ ਉਸ ਨੇ ਅਨੇਕਾਂ ਕੁੜੀਆਂ ਦੀਆਂ ਜਾਨਾਂ ਬਚਾ ਲਈਆਂ ਜਿਹੜੀਆਂ ਆਪਣੇ ਘਰੋਂ ਅਜਨਬੀ ਦੁਆਰਾ ਜ਼ਬਰਦਸਤੀ ਚੁੱਕੀਆਂ ਸਨ ।ਲੋਹੜੀ ਤੋਂ ਪਹਿਲਾਂ ਪੇਕੇ ਘਰ ਵੱਲੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈ । ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ । ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿੱਚ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ ਸ਼ਾਮਲ ਹੁੰਦੇ ਹਨ ।ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁੱਝ ਨਾ ਕੁੱਝ ਤਿਉਹਾਰ ਵੱਜੋਂ ਭੇਜਦੇ ਹਨ । ਲੋਹੜੀ ਵਾਲੇ ਦਿਨ ਘਰਾਂ ਵਿੱਚ ਸਰੋਂ ਦਾ ਸਾਗ, ਰੌਹ ਦੀ ਖੀਰ ਅਤੇ ਖਿੱਚੜੀ ਬਣਾਈ ਜਾਂਦੀ ਹੈ । ਸਾਗ ਅਤੇ ਖਿੱਚੜੀ ਲੋਹੜੀ ਤੋਂ ਅਗਲੇ ਦਿਨ ਮਾਘ ਦੀ ਸੰਗਰਾਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ । ਇਸ ਮੌਕੇ ਸਕੂਲ ਦੀ ਵਿਦਿਆਰਥਣਾਂ ਦੁਆਰਾ ਬਹੁਤ ਹੀ ਸੁੰਦਰ ਡਾਂਸ ਪੇਸ਼ ਕੀਤਾ ਗਿਆ ਅਤੇ ਇਸ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦੀ ਸਪੀਚ ਪੇਸ਼ ਕੀਤੀ ਗਈ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ ।ਸ਼੍ਰੀ ਸੰਜੀੜ ਕੁਮਾਰ ਸੈਣੀ ਅਤੇ ਮੈਡਮ ਕਮਲ ਸੈਣੀ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਗਈ ।

Comments are closed.